ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹਿਰਾ ਬਣੇ ਰਾਇਲ ਚੈਲੇਂਜਰਜ਼ ਬੈਗਲੌਰ ਟੀਮ ਦੇ ਕੋਚ

ਨਹਿਰਾ ਨੂੰ ਰਾਇਲ ਚੈਲੇਂਜਰਜ਼ ਬੈਗਲੌਰ ਨੇ ਟੀਮ ਦਾ ਬਣਾਇਆ ਕੋਚ

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਉਣ ਵਾਲੇ ਸੈਸ਼ਨ ਲਈ ਬੁੱਧਵਾਰ ਨੂੰ ਰਾਇਲ ਚੈਲੇਂਜਰਜ਼ ਬੈਗਲੌਰ (ਆਸੀਬੀ) ਦੀ ਕੋਚਿੰਗ ਟੀਮ ਨਾਲ ਜੁੜ ਗਏ। ਨਹਿਰਾ ਇਸ ਸਮੇਂ ਟੀਮ ਦੇ ਗੇਂਦਬਾਜ਼ੀ ਕੋਚ ਹਨ ਅਤੇ ਹੁਣ ਉਹ ਨਵਨਿਯੁਕਤ ਕੋਚ ਅਤੇ ਸਲਾਹਕਾਰ ਗੈਰੀ ਕਸਰਟਨ ਦੇ ਨਾਲ ਕੋਚਿੰਗ ਟੀਮ ਦਾ ਹਿੱਸਾ ਹੋਣਗੇ।


ਨਹਿਰਾ ਨੇ ਬੈਗਲੌਰ ਦੇ ਕੋਚ ਵਜੋਂ ਚੁਣੇ ਜਾਣ ਬਾਅਦ ਕਿਹਾ ਕਿ ਮੈਨੂੰ ਪਿਛਲੇ ਸੀਜਨ `ਚ ਆਰਸੀਬੀ ਦੀ ਕੋਚਿੰਗ ਟੀਮ `ਚ ਸ਼ਾਮਲ ਹੋਣ ਦਾ ਵਿਸ਼ੇਸ਼ ਅਧਿਕਾਰ ਮਿਲਿਆ ਅਤੇ ਟੀਮ ਦੇ ਬਾਰੇ ਬਹੁਤ ਉਤਸਾਹਜਨਕ ਮਹਿਸੂਸ ਹੋਇਆ। ਮੈਂ ਇਸ ਲਈ ਟੀਮ ਪ੍ਰਬੰਧਨ ਦਾ ਸ਼ੁੱਕਰੀਆ ਅਦਾ ਕਰਨਾ ਚਾਹੁੰਦਾ ਹਾਂ ਅਤੇ ਆਉਣ ਵਾਲੇ ਸੀਜਨ ਦੇ ਸਫਲ ਹੋਣ ਨੂੰ ਲੈ ਕੇ ਉਤਸਾਹਤ ਹਾਂ।


ਕ੍ਰਿਕਟ ਦੇ ਤਿੰਨ ਪ੍ਰਾਰੂਪਾਂ `ਚ ਖੇਡਣ ਵਾਲੇ ਨਹਿਰਾ ਦੋ ਬਾਰ ਕ੍ਰਿਕਟ ਵਿਸ਼ਵ ਕੱਪ, ਦੋ ਵਾਰ ਏਸ਼ੀਆ ਕੱਪ ਅਤੇ ਤਿੰਨ ਬਾਰ ਆਈਸੀਸੀ ਚੈਪੀਅਨ ਟ੍ਰਾਫੀ ਟੂਰਨਾਮੈਂਟ `ਚ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਆਈਪੀਐਲ `ਚ ਉਹ ਕਈ ਟੀਮਾਂ ਲਈ ਖੇਡ ਚੁੱਕੇ ਹਨ। ਰਾਇਲ ਚੈਲੇਜਰਜ ਬੈਗਲੌਰ ਦੇ ਚੇਅਰਮੈਨ ਸੰਜੀਵ ਚੁਰੀਵਾਲਾ ਨੇ ਕਿਹਾ ਕਿ ਅਸੀਂ ਕੋਚਿੰਗ ਲੀਡਰਸਿ਼ਪ ਟੀਮ ਦੇ ਹਿੱਸੇ ਵਜੋਂ ਨਹਿਰਾ ਦੇ ਟੀਮ `ਚ ਸ਼ਾਮਲ ਹੋਣ ਨਾਲ ਬਹੁਤ ਖੁਸ਼ ਹਾਂ। ਉਹ ਅਤੇ ਗੈਰੀ ਟੀਮ ਨੂੰ ਵਧੀਆ ਪ੍ਰਦਰਸ਼ਨ ਦੇਣ `ਚ ਮਦਦ ਕਰਨ ਲਈ ਕਪਤਾਨ ਦਾ ਸਹਿਯੋਗ ਕਰਨਗੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:left arm fast bowler ashish nehra appointed rcb coach for new ipl season