ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਨ ਹਾਕੀ ਖਿਡਾਰੀ ਬਲਵੀਰ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ

ਮਹਾਨ ਹਾਕੀ ਖਿਡਾਰੀ ਬਲਵੀਰ ਸਿੰਘ

ਹਾਕੀ ਦੇ ਮਹਾਨ ਸੀਨੀਅਰ  ਖਿਡਾਰੀ ਬਲਬੀਰ ਸਿੰਘ (94) ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ,ਚੰਡੀਗੜ੍ਹ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ।

 

ਉਨ੍ਹਾਂ ਨੂੰ 1 ਅਕਤੂਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਕਿਹਾ ਕਿ ਬਲਵੀਰ ਸਿੰਘ ਦੀ ਹਾਲਤ ਗੰਭੀਰ ਹੈ।

 

ਇਕ ਪੀਜੀਆਈ ਅਧਿਕਾਰੀ ਨੇ ਕਿ "ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਤੇ ਉਨ੍ਹਾਂ ਨੂੰ RICU ਵਿਚ ਭਰਤੀ ਕੀਤਾ ਗਿਆ ਹੈ।  ਦਿਲ ਦੀ ਧੜਕਨ ਬਹੁਤ ਹੌਲੀ ਚੱਲ ਰਹੀ ਹੈ ਅਤੇ ਬਲੱਡ ਪ੍ਰੈਸ਼ਰ ਬਹੁਤ ਘੱਟ ਹੈ।"

 

ਬਲਬੀਰ ਸਿੰਘ ਭਾਰਤ ਦੀ ਆਜ਼ਾਦੀ ਤੋਂ ਬਾਅਦ ਬਣੀ ਹਾਕੀ ਟੀਮ ਦਾ ਹਿੱਸਾ ਸਨ। ਜਿਸ ਨੇ 1948 ਦੇ ਲੰਡਨ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ 1952 ਦੇ ਓਲੰਪਿਕ ਵਿੱਚ ਸੋਨੇ ਤਮਗਾ ਪ੍ਰਾਪਤ ਕਰਨ ਵਾਲੀ ਟੀਮ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਸੀ ਤੇ 1956 ਵਿੱਚ ਮੇਲਬੋਰਨ ਓਲੰਪਿਕ ਵਿੱਚ ਲਤਾਤਾਰ ਤੀਜੀ ਵਾਰ ਦੇਸ਼ ਨੂੰ ਸੋਨ ਤਮਗ਼ਾ ਜਿਤਾਉਣ ਵਾਲੀ ਟੀਮ ਦੀ ਅਗਵਾਈ ਕੀਤੀ।

 

ਉਨ੍ਹਾਂ ਨੂੰ 1957 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹ 1975 ਵਿੱਚ ਭਾਰਤ ਦੀ ਇਕੋ-ਇਕ ਵਿਸ਼ਵ ਕੱਪ ਜੇਤੂ ਟੀਮ ਦੇ ਮੈਨੇਜਰ ਵੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:legendry hockey player balbir singh is critical and is admitted in the PGI chandigarh