ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਿਡਾਰੀਆਂ ਲਈ ਨਕਦ ਇਨਾਮ ਬਰਾਬਰ ਕਰਨ ਸਬੰਧੀ ਸਮੂਹ ਮੁੱਖ ਮੰਤਰੀਆਂ ਨੂੰ ਲਿਖੀ ਚਿੱਠੀ

ਖਿਡਾਰੀਆਂ ਲਈ ਨਗਦ ਇਨਾਮ ਬਰਾਬਰ ਕਰਨ ਸਬੰਧੀ ਸਮੂਹ ਮੁੱਖ ਮੰਤਰੀਆਂ ਨੂੰ ਲਿਖੀ ਚਿੱਠੀ

ਆਲ ਇੰਡੀਆ ਸਪੋਰਟਸ ਕੌਂਸਲ ਨੇ ਵੱਖ ਵੱਖ ਖੇਡਾਂ `ਚ ਤਗਮੇ ਜਿੱਤਕੇ ਲਿਆਉਣ ਵਾਲੇ ਖਿਡਾਰੀਆਂ ਨੂੰ ਵੱਖ ਵੱਖ ਰਾਜਾਂ ਵੱਲੋਂ ਦਿੱਤੀ ਜਾਣ ਵਾਲੀ ਨਕਦ ਪੁਰਸ਼ਕਾਰ ਬਰਾਬਰ ਕਰਨ ਸਬੰਧੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਗਈ ਹੈ। ਆਲ ਇੰਡੀਆ ਸਪੋਰਟਸ ਕੌਂਸਲ ਦੇ ਪ੍ਰਧਾਨ ਪ੍ਰੋ. ਵਿਜੇ ਕੁਮਾਰ ਮਲਹੋਤਰਾ ਨੇ ਲਿਖੇ ਪੱਤਰ `ਚ ਕਿਹਾ ਕਿ ਤਗਮਾ ਜੇਤੂ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਰਕਮ `ਚ ਸਮਾਨਤਾ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਨਗਦ ਪੁਰਸ਼ਕਾਰਾਂ `ਚ ਅਸਮਾਨਤਾ ਨਾ ਹੋਵੇ ਅਤੇ ਸਾਰੇ ਸੂਬੇ ਬਰਾਬਰ ਨਗਦ ਪੁਰਸਕਾਰ ਨੀਤੀ ਅਪਣਾਉਣ।


ਉਨ੍ਹਾਂ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ `ਚ ਕਿਹਾ ਕਿ ਇਕ ਸੂਬਾ ਆਪਣੇ ਸੋਨ ਤਗਮਾ ਜੇਤੂ ਨੂੰ ਤਿੰਨ ਕਰੋੜ ਰੁਪਏ ਦੇ ਰਿਹਾ ਹੈ, ਉਥੇ ਉਸਦਾ ਗੁਆਂਢੀ ਸੂਬਾ ਅਪਾਣੇ ਸੋਨ ਤਗਮਾ ਜੇਤੂ ਨੂੰ ਕੇਵਲ 26 ਲੱਖ ਰੁਪਏ ਦੇ ਰਿਹਾ ਹੈ। ਇਕ ਸੂਬੇ `ਚੋਂ ਸੋਨ ਤਗਮਾ ਜੇਤੂਆਂ ਸਮੇਤ ਕੁਲ 20 ਤਗਮੇ ਵਿਜੇਤਾ ਨੂੰ ਮਿਲਣ ਵਾਲੀ ਰਕਮ ਸਿਰਫ ਤਿੰਨ ਕਰੋੜ ਰੁਪਏ ਪਹੁੰਚ ਰਹੀ ਹੈ, ਜਦੋਂ ਕਿ ਇਕ ਸੂਬੇ ਦੇ ਸੋਨ ਤਗਮਾ ਜੇਤੂ ਨੂੰ ਤਿੰਨ ਕਰੋੜ ਰੁਪਏ ਮਿਲ ਰਹੇ ਹਨ।

 

ਮਲਹੋਤਰਾ ਨੇ ਪੁਰਸਕਾਰ ਰਕਮ `ਚ ਵੱਡੀ ਅਸਮਾਨਤਾ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਕ ਸੂਬੇ ਨੇ ਏਸ਼ੀਆਈ ਖੇਡਾਂ `ਚ ਭਾਰਤ ਦੇ ਪਹਿਲੇ ਹੇਪਟਾਥਲਨ ਚੈਪੀਅਨ ਨੂੰ 10 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਜਦੋਂ ਕਿ ਉਸਦਾ ਗੁਆਂਢੀ ਸੂਬਾ ਦੋ ਚਾਂਦੀ ਤਗਮਾ ਜਿੱਤਣ ਵਾਲੀ ਫਰਾਰਟਾ ਧਾਵਿਕਾ ਨੂੰ ਡੇਢ-ਡੇਢ ਕਰੋੜ ਰੁਪਏ ਮਿਲਾਕੇ ਕੁਲ ਤਿੰਨ ਕਰੋੜ ਰੁਪਏ ਦੇ ਰਿਹਾ ਹੈ। ਉਨ੍ਹਾਂ ਆਪਣੇ ਪੱਤਰ `ਚ ਕਿਹਾ ਕਿ ਦਿੱਲੀ, ਯੂਪੀ, ਮਹਾਰਾਸ਼ਟਰ ਜਾਂ ਹਰਿਆਣਾ ਦੇ ਅਥਲੀਟਾਂ ਨੂੰ ਏਸ਼ੀਆਈ ਚੈਪੀਅਨ ਬਣਨ ਲਈ ਇਕੋ ਜਿਹਾ ਪਸੀਨਾ ਬਹਾਉਣਾ ਪੈਂਦਾ ਹੈ, ਪ੍ਰੰਤੂ ਜਦੋਂ ਨਗਦ ਪੁਰਸਕਾਰਾਂ ਦੀ ਗੱਲ ਆਉਂਦੀ ਹੈ ਤਾਂ ਦੇਸ਼ ਦੇ ਅੰਦਰ ਹੀ ਸੂਬਿਆਂ `ਚ ਅਲੱਗ ਅਲੱਗ ਨਕਦ ਪੁਰਸਕਾਰ ਸਾਹਮਣੇ ਆਉਂਦੇ ਹਨ ਜੋ ਖਿਡਾਰੀਆਂ ਨੂੁੰ ਨਿਰਾਸ਼ ਕਰ ਸਕਦੇ ਹਨ।

 

ਇਕ ਸੂਬੇ ਦਾ ਕਾਂਸੀ ਤਗਮਾ ਜੇਤੂ ਦੂਜੇ ਸੂਬੇ ਦੇ ਸੋਨ ਤਗਮਾ ਜੇਤੂ ਜਾਂ ਜਿ਼ਆਦਾ ਨਗਦ ਪੁਰਸਕਾਰ ਰਕਮ ਹਾਸਲ ਕਰ ਲੈਂਦਾ ਹੈ, ਜੋ ਠੀਕ ਨਹੀਂ ਹੈ। ਮਲਹੋਤਰਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਜੀਰ ਨੂੰ ਅਲੱਗ ਪੱਤਰ ਲਿਖਕੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਹੇਪਟਥਾਲਨ ਚੈਂਪੀਅਨ ਸਵਪਨ ਬਰਮਨ ਨੂੰ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਪੁਰਸਕਾਰ ਰਕਮ ਦੇ ਆਪਣੇ ਫੈਸਲੇ `ਤੇ ਦੁਬਾਰਾ ਵਿਚਾਰ ਕਰਨ ਅਤੇ ਨਕਦ ਪੁਰਸਕਾਰ ਮਾਮਲੇ `ਚ ਹਰਿਆਣਾ ਦੀ ਨੀਤੀ ਦਾ ਅਨੁਸਾਰ ਕਰਨ ਲਈ ਕਿਹਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Letter to all Chief Ministers regarding equal number of cash prizes for players