ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ 253 ਦੌੜਾਂ ਦਾ ਟੀਚਾ
ਏਸ਼ੀਆ ਕੱਪ 2018 ਦੇ ਸੁਪਰ-4 ਦੇ ਆਪਣੇ ਆਖਰੀ ਮੁਕਾਬਲੇ ਚ ਭਾਰਤ ਅਤੇ ਅਫਗਾਨਿਸਤਾਨ ਦੀਆਂ ਕ੍ਰਿਕਟ ਟੀਮਾਂ ਦੁਬਈ ਦੇ ਆਲਮੀ ਕ੍ਰਿਕਟ ਸਟੇਡੀਅਮ ਚ ਇੱਕ ਦੂਜੇ ਦੇ ਆਹਮਣੋ-ਸਾਹਮਣੇ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਭਾਰਤ ਨੂੰ 253 ਦੌੜਾਂ ਦਾ ਟੀਚਾ ਦਿੱਤਾ ਹੈ।
Afghanistan vs India: Afghanistan scored 252 for 8 in 50 overs #AsiaCup pic.twitter.com/AESHeQYqAZ
— ANI (@ANI) September 25, 2018
ਅਫਗਾਨਿਸਤਾਨ ਦੀ ਟੀਮ ਦੇ ਖਿਡਾਰੀ ਮੁਹੰਮਦ ਸ਼ਹਿਜ਼ਾਦ (124 ਦੌੜਾਂ) ਅਤੇ ਮੁਹੰਮਦ ਨਬੀ (64 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਜ਼ੋਰ ਤੇ 50 ਓਵਰਾਂ ਚ 252 ਦੌੜਾਂ ਦਾ ਆਂਕੜਾ ਬਣਾਇਆ।
ਭਾਰਤ ਲਈ ਰਵਿੰਦਰ ਜਡੇਜਾ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ 10 ਓਵਰਾਂ ਚ 1 ਮੈਡਨ ਰੱਖਦਿਆਂ 46 ਦੌੜਾਂ ਦੇ ਕੇ 3 ਵਿਕਟਾਂ ਭਾਰਤ ਦੀ ਝੋਲੀ ਚ ਪਾਈਆਂ। ਕੁਲਦੀਪ ਯਾਦਵ ਨੂੰ 2 ਅਤੇ ਕੇਦਾਰ ਜਾਧਵ, ਖਲੀਲ ਅਹਿਮਦ ਨੂੰ 1-1 ਵਿਕਟਾਂ ਲੈਣ ਚ ਸਫਲਤਾ ਪ੍ਰਾਪਤ ਹੋਈ।
ਇਸ ਮੈਚ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ। ਉਥੇ ਹੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਇਸ ਮੈਚ ਵਿਚ ਭਾਰਤ ਲਈ ਆਪਣਾ ਪਹਿਲਾ ਵਨਡੇ ਮੈਚ ਖੇਡ ਰਹੇ ਹਨ। ਕਪਤਾਨ ਰੋਹਿਤ ਸ਼ਰਮਾ, ਸਿ਼ਖਰ ਧਵਨ, ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਕਰਨ ਲਈ ਛੋਟ ਦਿੱਤੀ ਗਈ ਹੈ।
ਭਾਰਤੀ ਬੱਲੇਬਾਜ਼ ਕੇ ਐਲ ਰਾਹੁਲ-ਅੰਬਾਤੀ ਰਾਇਡੂ ਮੈਦਾਨ ’ਚ ਡਟੇ
ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ 253 ਦੌੜਾਂ ਦਾ ਟੀਚਾ
ਅਫਗਾਨਿਸਤਾਨ : 252/8 (50.0)
LIVE ਏਸ਼ੀਆ ਕੱਪ 2018 LINK :
LIVE ਏਸ਼ੀਆ ਕੱਪ 2018: ਭਾਰਤੀ ਕ੍ਰਿਕਟ ਟੀਮ ਦਾ ਮੈਦਾਨ ’ਚ ਸ਼ਲਾਘਾਯੋਗ ਪ੍ਰਦਰਸ਼ਨ ਜਾਰੀ