ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

India vs South Africa LIVE, Ind vs SA Cricket Score, World Cup Streaming: ਰੋਹਿਤ ਸ਼ਰਮਾ ਨੇ ਮਾਰਿਆ ਅਰਧ-ਸੈਂਕੜਾ

India vs South Africa, India vs South Africa LIVE, IND vs SA Score: ਦੱਖਣੀ ਅਫ਼ਰੀਕਾ ਨੇ ਬੁੱਧਵਾਰ ਨੂੰ ਦਿ ਰੋਜ਼ ਬਾਉਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਵਿਸ਼ਵ ਕੱਪ-2019 ਦੇ ਆਪਣੇ ਤੀਜੇ ਮੈਚ ਵਿੱਚ ਭਾਰਤ ਸਾਹਮਣੇ 228 ਦੌੜਾਂ ਦਾ ਟੀਚਾ ਦਿੱਤਾ ਹੈ।

 

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ਾਂ ਨੂੰ ਭਾਰਤ ਦੇ ਮਜ਼ਬੂਤ ਗੇਂਦਬਾਜ਼ੀ ਹਮਲਾਵਰ ਹੋਣ ਕਾਰਨ ਸੰਘਰਸ਼ ਕਰਨਾ ਪਿਆ। ਅੰਤ ਵਿੱਚ ਕ੍ਰਿਸ ਮਾਰਿਸ ਦੀ 42 ਦੌੜਾਂ ਦੀ ਪਾਰੀ ਦੇ ਦਮ ਉੱਤੇ ਕਿਸੇ ਤਰ੍ਹਾਂ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 227 ਦੌੜਾਂ ਬਣਾਉਣ ਵਿੱਚ ਸਫ਼ਲ ਰਹੀ।

 

ਕ੍ਰਿਸ ਮਾਰਿਸ ਤੋਂ ਇਲਾਵਾ ਕਪਤਾਨ ਫਾਫ ਡੂ ਪਲੇਸਿਸ 38 , ਏਂਡਿਲੇ ਫੇਹਲੂਕਵਾਓ ਨੇ 34, ਡੇਵਿਡ ਮਿਲਰ ਨੇ 31 ਰਾਸੀ ਵਾਨ ਡੇਰ ਡੁਸੇਨ ਨੇ 22 ਦੌੜਾਂ ਦਾ ਯੋਗਦਾਨ ਦਿੱਤਾ। ਕਾਗਿਸੋ ਰਬਾਡਾ 31 ਦੌੜਾਂ ਉੱਤੇ ਨਾਬਾਦ ਰਿਹਾ।

ਭਾਰਤ ਲਈ ਯੁਜਵੇਂਦਰ ਚਹਿਲ ਨੇ ਚਾਰ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਦੋ ਦੋ ਸਫ਼ਲਤਾਵਾਂ ਮਿਲੀਆਂ। ਕੁਲਦੀਪ ਯਾਦਵ ਨੂੰ ਇੱਕ ਵਿਕਟ ਮਿਲੀ।

 

India vs South Africa LIVE, Ind vs SA Cricket Score, 

ਭਾਰਤ ਦਾ ਸਕੋਰ 14.2 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ ਉੱਤੇ 48 ਦੌੜਾਂ ਹਨ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਬੱਲੇਬਾਜ਼ੀ ਕਰ ਰਹੇ ਹਨ।

 

 

 

ਟੂਰਨਾਮੈਂਟ ਦਾ ਪਹਿਲਾ ਮੈਚ ਹਮੇਸ਼ਾ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਵਾਰ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੈ ਜਿਸ ਦਾ ਮਨੋਬਲ ਇੰਗਲੈਂਡ ਤੋਂ ਹਾਰ ਕੇ ਪਹਿਲਾਂ ਹੀ ਟੁਟਿਆ ਹੋਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Live Cricket Score Updates India vs South Africa live score cricket world cup 2019 online streaming free on hotstar jio ind vs sa match latest updates cricket world Cup 2019 matches watch live on Star Sports Network