ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀ -20: ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਕਰੇਗਾ ਪਹਿਲਾਂ ਬੱਲੇਬਾਜ਼ੀ

ਟੀ -20: ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਕਰੇਗਾ ਪਹਿਲਾਂ ਬੱਲੇਬਾਜ਼ੀ

ਕੋਲਕਾਤਾ ਦੇ ਈਡਨ ਗਾਰਡਨਜ਼ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਟੀ -20 ਮੈਚਾਂ ਦਾ ਪਹਿਲਾ ਮੈਚ ਕੁਝ ਹੀ ਸਮੇਂ ਵਿੱਚ ਸ਼ੁਰੂ ਹੋ ਜਾਵੇਗਾ। ਭਾਰਤੀ ਟੀਮ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਿਨਾਂ ਮੈਚ ਖੇਡੇਗੀ। ਕੋਹਲੀ ਨੂੰ ਇਸ ਲੜੀ ਲਈ ਆਰਾਮ ਦਿੱਤਾ ਗਿਆ ਹੈ, ਜਦੋਂ ਕਿ ਰਿਸ਼ਭ ਪੰਤ ਨੂੰ ਧੋਨੀ ਦੀ ਬਜਾਏ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪਿਛਲੇ ਚਾਰ ਟੀ-ਟਵੰਟੀ ਮੈਚਾਂ 'ਚ ਭਾਰਤੀ ਟੀਮ ਕਾਰਲਸ ਬ੍ਰੈਥਵਾਟ ਦੀ ਅਗਵਾਈ ਵਾਲੀ ਵੈਸਟ ਇੰਡੀਜ਼ ਦੀ ਟੀਮ ਨੂੰ ਹਰਾ ਨਹੀਂ ਸਕੀ ਹੈ। ਵੈਸਟ ਇੰਡੀਜ਼ ਨੇ 2016 ਵਿੱਚ ਟੀ -20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ। ਪਿਛਲੀ ਵਾਰ ਟੀ-ਟਵੰਟੀ 'ਚ ਭਾਰਤ ਨੇ 23 ਮਾਰਚ 2014 ਨੂੰ ਬੰਗਲਾਦੇਸ਼ ਵਿਚ ਵੈਸਟ ਇੰਡੀਜ਼ ਨੂੰ ਹਰਾਇਆ ਸੀ।

 

 ਲਾਈਵ ਅਪਡੇਟ

05: 58 PM: ਟੈਸਟ ਤੇ ਵਨ ਡੇ ਵਿੱਚ ਵੈਸਟ ਇੰਡੀਜ਼ ਨੂੰ ਹਾਰ ਦੇ ਸਵਾਦ ਚਖਾਉਣ ਤੋਂ ਬਾਅਦ, ਟੀਮ ਇੰਡੀਆ ਦੀ ਨਜ਼ਰ ਤਿੰਨ ਮੈਚਾਂ ਦੀ ਟੀ -20 ਲੜੀ 'ਤੇ ਹੈ ਭਾਰਤ ਨੇ ਟੈਸਟ ਸੀਰੀਜ਼ 2-0 ਨਾਲ ਤੇ ਇਕ ਦਿਨਾ ਲੜੀ 3-1 ਨਾਲ ਜਿੱਤੀ ਸੀ

 

05:50: ਹਾਲਾਂਕਿ ਕਾਰਲੋਸ ਬਰੇਥਵੇਟ ਦੀ ਅਗਵਾਈ ਵਿੱਚ ਕੈਰੇਬੀਅਨ ਟੀ 20 ਟੀਮ ਨੂੰ ਹਰਾਉਂਣਾ ਭਾਰਤ ਲਈ ਆਸਾਨ ਨਹੀਂ ਹੋਵੇਗਾ ਵੈਸਟਇੰਡੀਜ਼ ਟੀ -20 ਦਾ ਮੌਜੂਦਾ ਵਿਸ਼ਵ ਚੈਂਪੀਅਨ ਹੈ 

 

05:40: ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਸਾਲ 2009 ਤੇ 2017 ਦਰਮਿਆਨ ਅੱਠ ਟੀ -20 ਮੈਚ ਖੇਡੇ ਗਏ ਹਨਜਿਨ੍ਹਾਂ ਵਿੱਚੋਂ ਪੰਜ ਵੈਸਟ ਇੰਡੀਜ਼ ਟੀਮ ਨੇ ਜਿੱਤੇ ਵੈਸਟ ਇੰਡੀਜ਼ ਦੀ ਟੀਮ ਜੋ'ਚ ਡੇਰੇਨ ਬਰਾਵੋ, ਕੀਰੋਨ ਪੋਲਾਰਡ ਤੇ ਐਵਲੀਨ ਲੇਵਿਸ ਵਾਪਸ ਜੁੜੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Live Cricket Score Updates India vs West Indies 1st T20 Match at Eden Gardens Kolkata IND vs WI T20 Match Live Online Streaming on Hotstar LIVE TV Broadcasting of India vs West Indies Kolkata T20 on Star Sports 1 and Star Sports 1 HD