ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CRICKET WC 2019: SA vs BAN: ਬੰਗਲਾਦੇਸ਼ ਨੇ ਦੱਖਣੀ ਅਫ਼ਰੀਕਾ ਨੂੰ ਦਿੱਤਾ 331 ਰਨਾਂ ਦਾ ਟੀਚਾ

ਇੰਗਲੈਂਡ ਐਂਡ ਵੇਲਸ ਦੀ ਮੇਜ਼ਬਾਨੀ ਚ ਖੇਡੇ ਜਾ ਰਹੇ ਕ੍ਰਿਕਟ ਵਿਸ਼ਵ ਵੱਪ 2019 ਦਾ 5 ਵਾਂ ਮੁਕਾਬਲਾ ਲੰਡਨ ਦੇ ਕੈਨਿੰਗਟਨ ਓਵਲ ਗਰਾਊਂਡ ਤੇ ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾ ਰਿਹਾ ਹੈ।

 

ਬੰਗਲਾਦੇਸਦ ਨੇ ਵਿਸ਼ਵ ਕੱਭ ਦੇ ਆਪਣੇ ਪਹਿਲੇ ਮੈਚ ਚ ਦੱਖਣੀ ਅਫਰੀਕਾ ਖਿਲਾਫ਼ 50 ਓਵਰਾਂ ਚ 6 ਵਿਕੇਟਾਂ ਤੇ 330 ਰਨਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਵਿਸ਼ਵ ਕੱਪ ਅਤੇ ਵਨਡੇ ਚ ਬੰਗਲਾਦੇਸ਼ ਦਾ ਹੁਣ ਤਕ ਦਾ ਇਹ ਸਭ ਤੋਂ ਉੱਚਾ ਸਕੋਰ ਹੈ।

 

ਦ ਓਵਲ' ਮੈਦਾਨ ਤੇ ਖੇਡੇ ਜਾ ਰਹੇ ਇਸ ਮੈਚ ਚ ਬੰਗਲਾਦੇਸ਼ ਲਈ ਮੁਸ਼ਫੀਕੁਰ ਰਹੀਮ (78) ਅਤੇ ਸ਼ਾਕਿਬ ਅਲ ਹਸਨ (75) ਨੇ ਅਰਧ ਸੈਂਕੜਾ ਲਗਾਇਆ। ਉਨ੍ਹਾਂ ਤੋਂ ਇਲਾਵਾ ਸੋਮਯ ਸਰਕਾਰ ਨੇ 42, ਮੁਹੰਮਦ ਮਿਥੁਨ ਨੇ 21, ਮਹਿਮੁਦੁੱਲਾਹ ਨੇ ਨਾਬਾਦ 46 ਅਤੇ ਮੋਸਦੱਕ ਹੁਸੈਨ ਨੇ 26 ਰਨਾਂ ਦਾ ਯੋਗਦਾਨ ਦਿੱਤਾ।

 

ਦੱਖਣੀ ਅਫਰੀਕਾ ਵਲੋਂ ਫੇਹਲੁਕਵਾਓ ਅਤੇ ਆਪਣਾ 100ਵਾਂ ਵਨਡੇ ਮੈਚ ਖੇਡ ਰਹੇ ਇਮਰਾਨ ਤਾਹਿਰ ਅਤੇ ਕ੍ਰਿਸ ਮੋਰਿਸ ਨੇ 2-2 ਵਿਕੇਟਾਂ ਲਈਆਂ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIVE Cricket World Cup 2019 Match No 5th South Africa vs Bangladesh at Kennington Oval Ground London Watch Cricket World Cup LIVE Broadcasting on Star Sports Network Watch LIVE Online Streaming on Hotstar Cricket Word Cup SA vs BAN Match Score Updates