ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup Final ਸੁਪਰਓਵਰ: ਇੰਗਲੈਂਡ 15 ਦੌੜਾਂ, ਨਿਊਜ਼ੀਲੈਂਡ 15 ਦੌੜਾਂ

1 / 4LIVE World Cup Final: ਨਿਊਜ਼ੀਲੈਂਡ 241 ਦੌੜਾਂ ’ਤੇ ਢੇਰ, ਇੰਗਲੈਂਡ ਮੈਦਾਨ ’ਚ

2 / 4LIVE World Cup 2019 Final: ਨਿਊਜ਼ੀਲੈਂਡ 241 ਦੌੜਾਂ ’ਤੇ ਢੇਰ, ਇੰਗਲੈਂਡ ਮੈਦਾਨ ’ਚ ਡਟਿਆ

3 / 4LIVE World Cup 2019 Final: ਨਿਊਜ਼ੀਲੈਂਡ 241 ਦੌੜਾਂ ’ਤੇ ਢੇਰ, ਇੰਗਲੈਂਡ ਮੈਦਾਨ ’ਚ ਡਟਿਆ

4 / 4LIVE World Cup 2019 Final: ਨਿਊਜ਼ੀਲੈਂਡ 241 ਦੌੜਾਂ ’ਤੇ ਢੇਰ, ਇੰਗਲੈਂਡ ਮੈਦਾਨ ’ਚ ਡਟਿਆ

PreviousNext

World Cup 2019 Final: ਲੰਡਨ ਦੇ ਇਤਿਹਾਸਕ ਲਾਰਡਸ ਦੇ ਮੈਦਾਨ ’ਤੇ ਜਾਰੀ ਵਿਸ਼ਵ ਕੱਪ 2019 ਦੇ ਖਿਤਾਬੀ ਮੁਕਾਬਲੇ ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਇੰਗਲੈਂਡ ਖਿਲਾਫ 8 ਵਿਕੇਟਾਂ ’ਤੇ 241 ਦੌੜਾਂ ਬਣਾਈਆਂ। ਜਵਾਬ ਚ ਇੰਗਲੈਂਡ ਦੀ ਬੱਲੇਬਾਜ਼ੀ ਜਾਰੀ ਹੈ ਤੇ 242 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਚ ਡਟੀ ਹੈ।

 

ਸਮਾਚਾਰ ਲਿਖੇ ਜਾਣ ਤਕ ਇੰਗਲੈਂਡ ਟੀਮ ਨੇ 50 ਓਵਰਾਂ ਚ 241/7 ਦੌੜਾਂ ਬਣਾ ਲਈਆਂ ਹਨ। ਦੌੜਾਂ ਬਰਾਬਰ ਹੋਣ ਕਾਰਨ ਮੈਚ ਹੁਣ ਸੁਪਰ ਓਵਰ ਚ ਪੁੱਜ ਗਿਆ ਹੈ। ਨਿਯਮ ਮੁਤਾਬਕ ਦੋਨਾਂ ਟੀਮਾਂ ਨੂੰ ਖੇਡਣ ਲਈ 1-1 ਓਵਰ ਦਿੱਤੇ ਗਏ ਹਨ। ਇੰਗਲੈਂਡ ਨੇ ਸੁਪਰ ਓਵਰ ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 1 ਓਵਰ ਚ 15 ਦੌੜਾਂ ਬਣਾ ਲਈਆਂ ਹਨ। ਹੁਣ ਨਿਊਜ਼ੀਲੈਂਡ ਬੱਲੇਬਾਜ਼ੀ ਕਰਨ ਲਈ ਮੈਦਾਨ ਚ ਡਟਿਆ ਹੈ।

 

ਇਸ ਤੋਂ ਪਹਿਲਾਂ ਇੰਗਲੈਂਡ ਦੀ ਤੇਜ਼ਤਰਾਰ ਗੇ਼ਦਬਾਜ਼ੀ ਸਾਹਮਣੇ ਕੋਈ ਵੀ ਕੀਵੀ ਬੱਲੇਬਾਜ਼ ਮੈਦਾਨ ਤੇ ਜ਼ਿਆਦਾ ਦੇਰ ਤਕ ਨਾ ਟਿਕ ਸਕਿਆ ਤੇ ਸਿੱਟੇ ਵਜੋਂ ਤੈਅ 50 ਓਵਰਾਂ ਚ ਨਿਊਜ਼ੀਲੈਂਡ ਨੇ 8 ਵਿਕੇਟਾਂ ਦੇ ਨੁਕਸਾਨ ‘ਤੇ 241 ਦੌੜਾਂ ਹੀ ਬਣਾਈਆਂ।

 

ਨਿਊਜ਼ੀਲੈਂਡ ਦੀ ਟੀਮ ਚ ਸਲਾਮੀ ਬੱਲੇਬਾਜ਼ ਹੈਨਰੀ ਨਿਕੋਲਸ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ ਜਦਕਿ ਵਿਕੇਟਕੀਪਰ ਬੱਲੇਬਾਜ਼ ਟਾਮ ਲਾਥਮ ਨੇ 47 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵਲੋਂ ਕ੍ਰਿਸ ਵੋਕਸ ਅਤੇ ਲਿਯਾਮ ਪਲੰਕੇਟ ਨੂੰ 3-3 ਵਿਕੇਟਾਂ ਮਿਲੀਆਂ। ਜੋਫਾ ਆਰਚਰ ਅਤੇ ਮਾਰਕ ਵੁਡ ਦੇ ਖਾਤੇ ਚ 1-1 ਵਿਕੇਟਾਂ ਆਈਆਂ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIVE World Cup 2019: New Zealand piled on 241 runs England fielded