ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀ-20 ਆਲਮੀ ਕ੍ਰਿਕੇਟ ’ਚ ਬਣਿਆ ਨਵਾਂ ਰਿਕਾਰਡ, ਟੀਮ ਨੇ ਬਣਾਏ ਸਿਰਫ 6 ਰਨ

ਮਾਲੀ ਦੀ ਮਹਿਲਾ ਕ੍ਰਿਕਟ ਟੀਮ ਨੇ ਸਿਫਰ 6 ਰਨ ’ਤੇ ਟੀ-20 ਢੇਰ ਹੋ ਕੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਰਵਾਂਡਾ ਦੀ ਰਾਜਧਾਨੀ ਕਿਗਾਲੀ ਸਿਟੀ ਚ ਕਰਵਾਏ ਕਵੀਬੂਕਾ ਮਹਿਲਾ ਟੀ-20 ਟੂਰਨਾਮੈਂਟ ਚ ਮਾਲੀ ਦੀ ਟੀਮ ਟੀ-20 ਇਤਿਹਾਸ ਦੇ ਸਭ ਤੋਂ ਘੱਟ 6 ਰਨ ਦੇ ਸਕੋਰ ਤੇ ਆਊਟ ਹੋ ਗਈ ਤੇ ਰਵਾਂਡਾ ਦੀ ਟੀਮ ਨੇ ਸਿਰਫ 4 ਗੇਂਦਾਂ ਚ ਜਿੱਤਾ ਹਾਸਲ ਕਰ ਲਈ।

 

ਮਾਲੀ ਦੀ ਪਾਰੀ ਚ ਸਿਰਫ ਇਕ ਬੱਲੇਬਾਜ਼ ਨੇ ਰਨ ਬਣਾਏ ਜਦਕਿ ਉਸ ਦੇ 6 ਰਨ ਚ 5 ਵਾਧੂ ਰਨਾਂ ਦਾ ਯੋਗਦਾਰ ਰਿਹਾ। ਇਸ ਚ ਇਕ ਵਾਈਡ ਗੇਂਦ ਦਾ ਵੀ ਰਨ ਸ਼ਾਮਲ ਹੈ। ਓਪਨਰ ਮਰਿਅਮ ਸਮਾਕੇ ਨੇ 6 ਗੇਂਦ ਖੇਡ ਕੇ 1 ਰਨ ਬਣਾਇਆ।

 

ਟੀਮ ਦੀ 9 ਬੱਲੇਬ਼ਾਜ਼ ਖਾਤਾ ਖੋਲ੍ਹੇ ਬਿਨਾ ਹੀ ਆਊਟ ਹੋ ਗਈਆਂ। ਮਾਲੀ ਦੀ ਪੂਰੀ ਟੀਮ 9 ਓਵਰ ਚ 6 ਰਨਾਂ ਤੇ ਢੇਰ ਹੋ ਗਈ। ਰਵਾਂਡਾ ਨੇ 4 ਗੇਂਦਾਂ ਚ ਬਿਨਾਂ ਕੋਈ ਵਿਕੇਟਾਂ ਗੁਆਏ 8 ਰਨ ਬਣਾ ਕੇ ਮੈਚ ਜਿੱਤ ਲਿਆ। ਮਹਿਲਾ ਟੀ-20 ਚ ਸਭ ਤੋਂ ਘੱਟ ਰਨ 14 ਦਾ ਚੀਨ ਦੀ ਮਹਿਲਾ ਟੀਮ ਨੇ ਇਸ ਸਾਲ ਜਨਵਰੀ ਚ ਬੈਂਕਾਕ ਚ ਬਣਾਇਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mali bowled out for 6 lowest women T20 International total