ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਤਿਹਾਸ ਸਿਰਜਣ ਤੋਂ ਸਿਰਫ 1 ਵਿਕਟ ਦੂਰ ਲਸਿਥ ਮਲਿੰਗਾ

ਸ਼੍ਰੀ ਲੰਕਾ ਦੇ ਤਜੁਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਵਨਡੇ ਮੈਚਾਂ ਚ ਸਭ ਜ਼ਿਆਦਾ ਪਹਿਲੇ 10 ਗੇਂਦਬਾਜ਼ਾਂ ਦੀ ਸੂਚੀ ਚ ਆਪਣਾ ਥਾਂ ਬਣਾਉਣ ਤੋਂ 1 ਵਿਕਟ ਦੂਰ ਹਨ। ਦੱਸ ਦੇਈਏ ਕਿ 35 ਸਾਲਾ ਮਲਿੰਗਾ ਨੇ ਸ਼੍ਰੀ ਲੰਕਾ ਲਈ ਹੁਣ ਤਕ 2018 ਵਨਡੇ ਕ੍ਰਿਕਟ ਮੈਚ ਖੇਡੇ ਹਨ, ਜਿਨ੍ਹਾਂ ਚ ਉਨ੍ਹਾਂ ਨੇ 322 ਵਿਕਟਾਂ ਹਾਸਲ ਕੀਤੀਆਂ ਹਨ।

 

ਆਪਣੀ ਤੇਜ਼ ਗੇਂਦਬਾਜ਼ੀ ਲਈ ਮਸ਼ਹੂਰ ਮਲਿੰਗਾ ਇਸ ਸਮੇਂ ਵਨਡੇ ਕ੍ਰਿਕਟ ਮੈਚ ਚ ਸਭ ਤੋ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਚ 11ਵੇਂ ਨੰਬਰ ਤੇ ਹਨ। ਉਨ੍ਹਾਂ ਦੇ ਹਮਵਤਨ ਅਤੇ ਸਾਬਕਾ ਟੀਮ ਸਾਥੀ ਸਨਥ ਜੈਸੂਰੀਆ 445 ਵਨ ਡੇ ਕ੍ਰਿਕਟ ਮੈਚਾਂ ਚ 323 ਵਿਕਟਾਂ ਨਾਲ 10ਵੇਂ ਨੰਬਰ ਤੇ ਹਨ।

 

ਤਜੁਰਬੇਕਾਰ ਤੇਜ਼ ਗੇਂਦਬਾਜ਼ ਮਲਿੰਗਾ ਨੂੰ ਹੁਣ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੇ ਸਿਖਰ 10 ਖਿਡਾਰੀਆਂ ਚ ਥਾਂ ਬਣਾਉਣ ਲਈ ਸਿਰਫ 1 ਵਿਕਟ ਦੀ ਲੋੜ ਹੈ, ਜਿਸ ਨੂੰ ਉਹ ਵੀਰਵਾਰ ਨੂੰ ਇੰਗਲੈਂਡ ਚ ਸ਼ੁਰੂ ਹੋਣ ਜਾ ਰਹੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਚ ਪੂਰਾ ਕਰ ਸਕਦੇ ਹਨ।

 

ਦੱਸਣਯੋਗ ਹੈ ਕਿ ਮਲਿੰਗਾ ਇਕੋ ਇਕ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਦੇ ਨਾਂ ਦੋ ਹੈਟ੍ਰਿਕ ਲੈਣ ਦਾ ਰਿਕਾਰਡ ਦਰਜ ਹੈ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:malinga-one-wicket-away-from-making-history