ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਵਿਸ਼ਵ ਕ੍ਰਿਕੇਟ ਕੱਪ 2018 ਜਿਤਾਉਣ ਵਾਲਾ ਮਨਜੋਤ ਕਾਲੜਾ ਚਾਰਜਸ਼ੀਟ

ਭਾਰਤ ਨੂੰ ਵਿਸ਼ਵ ਕ੍ਰਿਕੇਟ ਕੱਪ 2018 ਜਿਤਾਉਣ ਵਾਲਾ ਮਨਜੋਤ ਕਾਲੜਾ ਚਾਰਜਸ਼ੀਟ

ਭਾਰਤੀ ਟੀਮ ਨੂੰ ਅੰਡਰ–19 ਵਰਲਡ ਕੱਪ ਜਿਤਾਉਣ ਵਾਲਾ ਖਿਡਾਰੀ ਹੁਣ ਆਪਣੀ ਉਮਰ ਲੁਕਾਉਣ ਦੇ ਕਥਿਤ ਘੁਟਾਲ਼ੇ ਵਿੱਚ ਫਸ ਗਿਆ ਹੈ। ਦਿੱਲੀ ਪੁਲਿਸ ਨੇ 2018 ਦੇ ਅੰਡਰ–19 ਵਰਲਡ ਕੱਪ ਫ਼ਾਈਨ ਦੇ ਹੀਰੋ ਰਹੇ ਮਨਜੋਤ ਕਾਲੜਾ ਵਿਰੁੱਧ ਚਾਰਜਸ਼ੀਟ (ਦੋਸ਼–ਪੱਤਰ) ਦਾਇਰ ਕੀਤੀ ਹੈ।

 

 

ਮਨਜੋਤ ਕਾਲੜਾ ਉਸ ਖ਼ਾਸ ਫ਼ਾਈਨਲ ਮੈਚ ਦੇ ‘ਮੈਨ ਆਫ਼ ਦਿ ਮੈਚ’ ਰਹੇ ਸਨ। ਮਨਜੋਤ ਕਾਲੜਾ ਨੇ 2018 ਦੇ ਅੰਡਰ–19 ਵਰਲਡ ਕੱਪ ਫ਼ਾਈਨਲ ਮੈਚ ਵਿੱਚ ਭਾਰਤ ਲਈ ਮੈਚ–ਜਿਤਾਊ ਪਾਰੀ ਖੇਡਦਿਆਂ ਨਾਟ–ਆਊਟ 101 ਦੌੜਾਂ ਬਣਾਈਆਂ ਸਨ। ਕਾਲੜਾ ਦੇ ਦਮ ’ਤੇ ਹੀ ਭਾਰਤ ਚੌਥੀ ਵਾਰ ਅੰਡਰ–19 ਵਰਲਡ ਕੱਪ ਦਾ ਖਿ਼ਤਾਬ ਜਿੱਤਣ ਵਿੱਚ ਸਫ਼ਲ ਰਿਹਾ ਸੀ।

 

 

ਦਿੱਲੀ ਪੁਲਿਸ ਦੀ ਚਾਰਜਸ਼ੀਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਮਨਜੋਤ ਕਾਲੜਾ ਨੇ ਆਪਣੀ ਉਮਰ ਇੱਕ ਸਾਲ ਘੱਟ ਦੱਸੀ ਸੀ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਉਮਰ ਨੂੰ ਲੈ ਕੇ ਕਥਿਤ ਫ਼ਰਜ਼ੀ ਦਸਤਾਵੇਜ਼ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਤੇ ਸਕੂਲ ਵੱਲੋਂ ਜਾਰੀ ਰਿਕਾਰਡ/ਸਰਟੀਫ਼ਿਕੇਟ ਵਿੱਚ ਕਾਲੜਾ ਦੀ ਜਨਮ–ਤਰੀਕ ਵੱਖੋ–ਵੱਖਰੀ ਹੈ। ਦਿੱਲੀ ਪੁਲਿਸ ਵੱਲੋਂ ਤੀਸ ਹਜ਼ਾਰੀ ਕੋਰਟ ਵਿੱਚ ਦਾਖ਼ਲ ਚਾਰਜਸ਼ੀਟ ਮੁਤਾਬਕ ਕਾਲੜਾ ਦੀ ਅਸਲ ਜਨਮ–ਤਰੀਕ 15 ਜਨਵਰੀ, 1998 ਹੈ, ਜਦ ਕਿ BCCI ਦੇ ਰਿਕਾਰਡ ਵਿੱਚ ਉਸ ਨੇ ਜਨਮ–ਤਰੀਕ 15 ਜਨਵਰੀ, 1999 ਦੱਸੀ ਹੋਈ ਹੈ।

ਮਨਜੋਤ ਕਾਲੜਾ ਆਪਣੀ ਮਾਂ ਰਣਜੀਤ ਕੌਰ ਨਾਲ

 

ਪੁਲਿਸ ਨੇ ਮਨਜੋਤ ਦੇ ਪਿਤਾ ਪਰਵੀਨ ਕੁਮਾਰ ਤੇ ਮਾਂ ਰਣਜੀਤ ਕੌਰ ਦਾ ਨਾਂਅ ਵੀ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਹੈ। ਦਿੱਲੀ ਪੁਲਿਸ ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ – ‘ਇਹ ਸਪੱਸ਼ਟ ਹੈ ਕਿ ਪੁੱਤਰ ਕਾਲੜਾ ਨੂੰ ਦਿੱਲੀ ਵੱਲੋਂ ਕ੍ਰਿਕੇਟ ਖਿਡਾਉਣ ਲਈ ਉਨ੍ਹਾਂ ਦੇ ਮਾਤਾ–ਪਿਤਾ ਨੇ ਉਨ੍ਹਾਂ ਦੀ ਜਨਮ–ਤਰੀਕ ਬਦਲਿਆ।’
 

 

ਮਨਜੋਤ ਕਾਲੜਾ ਦੇ ਪਿਤਾ ਨੇ ਆਪਣੇ ਉੱਤੇ ਲੱਗੇ ਅਜਿਹੇ ਸਾਰੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manjot Kalra who brought victory to India in World Cricket Cup 2018 chargsheeted