ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਵਿਕਟਕੀਪਰ ਮਾਰਕ ਬਾਊਚਰ ਦੱਖਣੀ ਅਫ਼ਰੀਕਾ ਦੇ ਨਵੇਂ ਮੁੱਖ ਕੋਚ ਬਣੇ

ਸਾਬਕਾ ਵਿਕਟਕੀਪਰ ਮਾਰਕ ਬਾਊਚਰ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣ ਗਿਆ ਹੈ। ਦੱਖਣੀ ਅਫ਼ਰੀਕਾ ਦੀ ਟੀਮ ਆਈਸੀਸੀ ਵਿਸ਼ਵ ਕੱਪ 2019 ਤੋਂ ਬਹੁਤ ਮੁਸ਼ਕਲ ਪੜਾਅ ਵਿੱਚੋਂ ਲੰਘ ਰਹੀ ਹੈ। 

 

ਮਾਰਕ ਬਾਊਚਰ 2023 ਤੱਕ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਦੇ ਕੋਚ ਬਣੇ ਰਹਿਣਗੇ। ਵਰਲਡ ਕੱਪ ਤੋਂ ਬਾਅਦ, ਦੱਖਣੀ ਅਫ਼ਰੀਕਾ ਦੀ ਟੀਮ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਮੁਸ਼ਕਲਾਂ ਵਿੱਚ ਹੈ। ਕ੍ਰਿਕਟ ਸਾਊਥ ਅਫ਼ਰੀਕਾ (ਸੀਐਸਏ) ਦੇ ਕਾਰਜਕਾਰੀ ਕ੍ਰਿਕਟ ਡਾਇਰੈਕਟਰ ਅਤੇ ਸਾਬਕਾ ਕਪਤਾਨ ਗ੍ਰੇਮ ਸਮਿੱਥ ਨੇ ਬਾਊਚਰ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
 

ਕ੍ਰਿਕਬਜ਼ ਨੇ ਸਮਿੱਥ ਦੇ ਹਵਾਲੇ ਨਾਲ ਲਿਖਿਆ ਕਿ ਮੈਂ ਬਾਊਚਰ ਨੂੰ ਬੋਰਡ ਵਿੱਚ ਇਸ ਲਈ ਲੈ ਕੇ  ਆਇਆ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਇਕ ਜਵਾਨ ਅਤੇ ਤਜਰਬੇਕਾਰ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਇਕ ਮਜ਼ਬੂਤ ਟੀਮ ਵਿੱਚ ਬਦਲ ਸਕਦਾ ਹੈ। ਉਸ ਕੋਲ ਅੰਤਰਰਾਸ਼ਟਰੀ ਖਿਡਾਰੀ ਹੋਣ ਦੇ ਨਾਤੇ ਲੰਮਾ ਤਜਰਬਾ ਹੈ। ਇੱਕ ਟੀਮ ਨੂੰ ਟੈਸਟ ਵਿੱਚ ਸਫ਼ਲ ਬਣਾਉਣ ਲਈ ਕੀ ਕੁਝ ਚਾਹੀਦਾ ਹੁੰਦਾ ਹੈ ਉਹ ਬਾਊਚਰ ਕੋਲ ਹੈ।
 

 

ਦੱਖਣੀ ਅਫ਼ਰੀਕਾ ਦੀ ਟੀਮ ਇੰਗਲੈਂਡ ਨਾਲ ਬਾਊਚਰ ਦੀ ਨਿਗਰਾਨੀ ਹੇਠ ਚਾਰ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ -20 ਮੈਚ ਖੇਡੇਗੀ। ਲੜੀ ਦੀ ਸ਼ੁਰੂਆਤ ਸੈਂਚੂਰੀਅਨ ਦੇ ਸੁਪਰਸਪੋਰਟ ਪਾਰਕ ਦੇ ਮੈਦਾਨ ਵਿੱਚ ਇੱਕ ਬਾਕਸਿੰਗ ਡੇਅ ਟੈਸਟ ਨਾਲ ਹੁੰਦੀ ਹੈ।
 

ਮਾਰਕ ਬਾਊਚਰ ਦੱਖਣੀ ਅਫ਼ਰੀਕਾ ਦਾ ਸਾਬਕਾ ਕ੍ਰਿਕਟਰ ਹੈ। ਉਨ੍ਹਾਂ ਦੇ ਨਾਮ ਕਿਸੇ ਵਿਕਟਕੀਪਰ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਬੱਲੇਬਾਜ਼ਾਂ ਨੂੰ ਪਵੇਲੀਅਨ ਪਹੁੰਚਾਉਣ ਦਾ ਰਿਕਾਰਡ ਦਰਜ ਹੈ। ਉਨ੍ਹਾਂ ਨੇ ਵਿਕਟ ਦੇ ਪਿੱਛੇ 532 ਕੈਚਾਂ ਅਤੇ ਵਿਕਟ ਦੇ ਪਿੱਛੇ 23 ਸਟੰਪਿੰਗਾਂ ਨਾਲ ਕੁੱਲ 555 ਵਿਕਟਾਂ ਲਈਆਂ ਹਨ। 

 

 

 

ਮਾਰਕ ਬਾਊਚਰ ਨੇ ਅੱਖ ਦੀ ਸੱਟ ਲੱਗਣ ਕਾਰਨ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਜੁਲਾਈ 2012 ਵਿੱਚ ਉਸ ਨੂੰ ਇੱਕ ਟੂਰ ਮੈਚ ਵਿੱਚ ਵਿਕਟਕੀਪਿੰਗ ਕਰਦਿਆਂ ਅੱਖ ਵਿੱਚ ਸੱਟ ਲੱਗ ਗਈ ਸੀ। ਗੇਂਦ ਤੋਂ ਸੱਟ ਇੰਨੀ ਖ਼ਤਰਨਾਕ ਸੀ ਕਿ ਬਾਊਚਰ ਕਦੇ ਵੀ ਕ੍ਰਿਕਟ ਵਿੱਚ ਵਾਪਸੀ ਨਹੀਂ ਕਰ ਸਕਿਆ ਅਤੇ ਸੰਨਿਆਸ ਲੈਣ ਲਈ ਮਜਬੂਰ ਹੋਇਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Mark Boucher has been confirmed as the new head coach of the South Africa cricket team