ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੇਰੀ ਕੌਮ, ਸਰਿਤਾ ਦੇਵੀ ਤੇ ਅਮਿਤ ਪੰਘਾਲ ਨੇ ਮੁੱਕੇਬਾਜ਼ੀ ’ਚ ਜਿੱਤੇ ਸੋਨ–ਤਮਗ਼ੇ

​​​​​​​ਮੇਰੀ ਕੌਮ, ਸਰਿਤਾ ਦੇਵੀ ਤੇ ਅਮਿਤ ਪੰਘਾਲ ਨੇ ਮੁੱਕੇਬਾਜ਼ੀ ’ਚ ਜਿੱਤੇ ਸੋਨ–ਤਮਗ਼ੇ

ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੌਮ ਤੇ ਤਜਰਬੇਕਾਰ ਐੱਲ. ਸਰਿਤਾ ਦੇਵੀ ਨੇ ਦੂਜੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਆਖ਼ਰੀ ਦਿਨ ਸੋਨ ਤਮਗ਼ੇ ਜਿੱਤੇ। ਏਸ਼ੀਆਈ ਖੇਡਾਂ ਦੇ ਸੋਨ–ਤਮਗ਼ਾ ਜੇਤੂ ਅਮਿਤ ਪੰਘਾਲ ਨੇ ‘ਜੁਆਇੰਟ ਕਿਲਰ’ ਸਚਿਨ ਸਿਵਾਚ ਤੋਂ ਮਿਲੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਦਿਆਂ 4–1 ਨਾਲ ਜਿੱਤ ਰਾਹੀਂ 52 ਕਿਲੋ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

 

 

ਭਾਰਤ ਨੇ ਇਸ ਟੂਰਨਾਮੈਂਟ ਵਿੱਚ ਪੁਰਸ਼ ਵਰਗ ਵਿੱਚ ਚਾਰ ਕਿਲੋ (52 ਕਿਲੋ, 81 ਕਿਲੋ, 91 ਕਿਲੋ ਤੇ ਪਲੱਸ 91 ਕਿਲੋ) ਅਤੇ ਮਹਿਲਾ ਵਰਗ ਵਿੱਚ ਤਿੰਨ (51 ਕਿਲੋ, 75 ਕਿਲੋ) ਸੋਨ ਤਮਗ਼ੇ ਜਿੱਤੇ। ਕੁੱਲ ਮਿਲਾ ਕੇ ਭਾਰਤ ਦੀ ਝੋਲ਼ੀ ਵਿੱਚ 18 ਵਿੱਚੋਂ 12 ਪੀਲੇ ਤਮਗ਼ੇ ਜਿੱਤੇ ਗਏ।

 

 

ਪਿਛਲੇ ਵਰ੍ਹੇ ਦਿੱਲੀ ’ਚ ਹੋਏ ਪਹਿਲੇ ਟੂਰਨਾਮੈਂਟ ’ਚ ਭਾਰਤ ਨੇ ਛੇ ਸੋਨ ਤਮਗ਼ੇ ਜਿੱਤੇ ਸਨ। ਵਿਸ਼ਵ ਚੈਂਪੀਅਨਸ਼ਿਪ ਤਮਗ਼ਾ ਜੇਤੂ ਸਰਿਤਾ ਦੇਵੀ ਨੇ ਸਿਮਰਨਜੀਤ ਕੌਰ ਨੂੰ 3–2 ਨਾਲ ਹਰਾ ਕੇ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ।

 

 

ਪਹਿਲੀ ਵਾਰ 60 ਕਿਲੋ ਵਰਗ ਵਿੱਚ ਉੱਤਰੇ ਸਿਮਰਨਜੀਤ ਨੇ ਪਹਿਲੇ ਦੌਰ ਵਿੱਚ ਪ੍ਰਭਾਵਿਤ ਕੀਤਾ ਪਰ ਉਸ ਤੋਂ ਬਾਅਦ ਸਰਿਤਾ ਨੇ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਆਪਣਾ ਤਮਗ਼ਾ ਆਪਣੀ ਮਾਂ ਲੈਸ਼ਰਾਮ ਖੋਮਥੋਂਬੀ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ ਪਿਛਲੇ ਵਰ੍ਹੇ ਦੇਹਾਂਤ ਹੋ ਗਿਆ ਸੀ।

 

 

ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੇ ਸਰਿਤਾ ਨੇ ਆਖ਼ਰੀ ਵਾਰ 2016 ਦੌਰਾਨ ਸ਼ਿਲੌਂਗ ਵਿਖੇ ਹੋਈਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਓਲੰਪਿਕ ਕਾਂਸਾ ਤਮਗ਼ਾ ਜੇਤੂ ਮੇਰੀ ਕੌਮ ਨੇ ਸਾਬਕਾ ਰਾਸ਼ਟਰੀ ਚੈਂਪੀਅਨ ਮਿਜ਼ੋਰਮ ਦੀ ਵਨਲਾਲ ਦੁਆਤੀ ਨੂੰ ਹਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mary Kom Sarita Devi and Amit Panghal wins Gold Medals in Boxing