ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਚਿਨ ਤੇਂਦੁਲਕਰ ਨੇ ਇਸ ਕੰਪਨੀ ਉਤੇ ਕੀਤਾ ਕੇਸ, ਮੰਗੇ 14 ਕਰੋੜ

ਸਚਿਨ ਤੇਂਦੁਲਕਰ ਨੇ ਇਸ ਕੰਪਨੀ ਉਤੇ ਕੀਤਾ ਕੇਸ, ਮੰਗੇ 14 ਕਰੋੜ

ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਇਕ ਆਸਟਰੇਲੀਆ ਦੀ ਕ੍ਰਿਕਟ ਬੈਟ ਬਣਾਉਣ ਵਾਲੀ ਕੰਪਨੀ ਖਿਲਾਫ ਇਕ ਸਿਵਿਲ ਕੇਸ਼ ਦਾਇਰ ਕੀਤਾ ਹੈ। ਇਸ ਵਿਚ ਉਨ੍ਹਾਂ ਦੋਸ਼ ਲਗਾਇਆ ਕਿ ਇਹ ਕੰਪਨੀ ਆਪਣੇ ਉਤਪਾਦਾਂ ਨੂੰ ਵਧਾਵਾ ਦੇਣ ਲਈ ਉਨ੍ਹਾਂ ਦੇ ਨਾਮ ਅਤੇ ਛਵੀ ਦੀ ਵਰਤੋਂ ਕਰ ਰਹੀ ਹੈ ਅਤੇ ਹੁਣ ਤੱਕ ਉਨ੍ਹਾਂ ਨੂੰ ਰਿਆਲਟੀ ਵਜੋਂ 2 ਮਿਲੀਅਨ ਡਾਲਰ (ਲਗਭਗ 14 ਕਰੋੜ) ਦਾ ਭੁਗਤਾਨ ਕਰਨ ਵਿਚ ਫੇਲ੍ਹ ਰਹੀ ਹੈ।

 

ਫੇਡਰਲ ਅਦਾਲਤ ਦੇ ਕਾਗਜਾਤ ਵਿਚ ਇਸ ਮਹੀਨੇ ਦਾਇਰ ਕੀਤੀ ਗਈ ਸਮੀਖਿਆ ਉਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਸਿਡਨੀ ਸਥਿਤ ਸਪਾਰਟਨ ਸਪੋਰਟਸ ਇੰਟਰਨੈਸ਼ਨਲ ਨੇ 2016 ਵਿਚ ਉਨ੍ਹਾਂ ਦੇ ਨਾਮ, ਲੋਗੋ, ਕੱਪੜੇ ਨੂੰ ਵੇਚਣ ਅਤੇ ਪ੍ਰਚਾਰ ਸੇਵਾਵਾਂ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਸਾਲਾਨਾ ਘੱਟੋ ਘੱਟ ਇਕ ਮਿਲੀਅਨ ਡਾਲਰ (ਲਗਭਗ ਸੱਤ ਕਰੋੜ) ਦਾ ਭੁਗਤਾਨ ਕਰਨ ਲਈ ਸਹਿਮਤੀ ਪ੍ਰਗਟਾਈ ਸੀ।

ਦਸਤਾਵੇਜ਼ ਤੋਂ ਪਤਾ ਲੱਗਿਆ ਕਿ ਸੰਨਿਆਸ ਲੈ ਚੁੱਕੇ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਛੇਤੀ ਹੀ ਸੰਬਧਤ ਕੰਪਨੀ ਦੇ ਪ੍ਰੋਡੈਕਟ ਨੂੰ ਵਧਾਵਾ ਦੇਣ ਲਈ ਕੰਮ ਕਰਨ ਲੱਗੇ ਅਤੇ ਲੰਡਨ ਅਤੇ ਭਾਰਤੀ ਵਿੱਤ ਕੇਂਦਰ ਵਰਗੇ ਥਾਵਾਂ ਉਤੇ ਪ੍ਰਚਾਰ ਪ੍ਰੋਗਰਾਮਾਂ ਵਿਚ ਦਿਖਾਈ ਦਿੱਤੇ।

ਹਾਲਾਂਕਿ, ਸਤੰਬਰ 2018 ਤੱਕ, ਸਪਾਰਟਨ ਕੰਪਨੀ ਕੁਝ ਵੀ ਬਕਾਇਆ ਭੁਗਤਾਨ ਕਰਨ ਵਿਚ ਫੇਲ੍ਹ ਰਹੀ। ਇਸ ਉਤੇ ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਭੁਗਤਾਨ ਲਈ ਕੰਪਨੀ ਨੂੰ ਅਧਿਕਾਰਤ ਤੌਰ ਉਤੇ ਅਪੀਲ ਕੀਤੀ। ਜਦੋਂ ਉਥੋਂ ਕੋਈ ਜਵਾਬ ਨਾ ਆਇਆ, ਤਾਂ ਉਨ੍ਹਾਂ ਐਗਰੀਮੈਂਟ ਨੂੰ ਖਤਮ ਕਰ ਦਿੱਤਾ ਅਤੇ ਕੰਪਨੀ ਨੂੰ ਆਪਣਾ ਨਾਮ ਵਰਤੋਂ ਬੰਦ ਕਰਨ ਲਈ ਕਿਹਾ।

ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਨੇ 2013 ਵਿਚ ਆਪਣੇ 24 ਸਾਲ ਦੇ ਕੈਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ। ਜਿਸ ਵਿਚ ਉਨ੍ਹਾਂ 34,000 ਤੋਂ ਜ਼ਿਆਦਾ ਦੌੜਾਂ ਅਤੇ 100 ਸੈਕੜਿਆਂ ਨਾਲ ਟੈਸਟ ਅਤੇ ਵਨ ਡੇ ਇੰਟਰਨੈਸ਼ਨਲ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:master blaster Sachin Tendulkar sues Australian cricket bat maker over 2 mln dollars in royalties