ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰਾ ਸੁਫ਼ਨਾ, ਕੋਈ ਭਾਰਤੀ ਐਥਲੀਟ ਉਲੰਪਿਕ `ਚ ਸੋਨ ਤਮਗ਼ਾ ਜਿੱਤੇ: ਮਿਲਖਾ ਸਿੰਘ

ਸ਼ੂਲਿਨੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪੀ.ਕੇ. ਖੋਸਲਾ ਅਤੇ ਪ੍ਰੋ-ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਦੇ ਬਾਨੀ ਅਤੁ

ਮਹਾਨ ਐਥਲੀਟ ਮਿਲਖਾ ਸਿੰਘ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਕੋਈ ਭਾਰਤੀ ਐਥਲੀਟ ਉਲੰਪਿਕ ਖੇਡਾਂ `ਚ ਸੋਨ ਤਮਗ਼ਾ ਜਿੱਤੇ। ‘ਮੇਰੀ ਇੱਛਾ ਹੈ ਕਿ ਕੋਈ ਐਥਲੀਟ ਉਲੰਪਿਕ ਖੇਡਾਂ `ਚ ਉਹ ਸੋਨ ਤਮਗ਼ਾ ਜਿੱਤੇ, ਜਿਸ ਨੂੰ ਜਿੱਤਣ ਤੋਂ ਮੈਂ ਰੋਮ `ਚ ਰਹਿ ਗਿਆ ਸਾਂ।`


ਸ੍ਰੀ ਮਿਲਖਾ ਸਿੰਘ ਅੱਜ ਸ਼ੂਲਿਨੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ। ਦਰਅਸਲ, ‘ਫ਼ਲਾਈਂਗ ਸਿੱਖ` ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਨੁੰ ਅੱਜ ਜਦੋਂ ਉਨ੍ਹਾਂ ਦੀ ਜੀਵਨੀ `ਤੇ ਫਿ਼ਲਮ ਫਿ਼ਲਮ ‘ਭਾਗ ਮਿਲਖਾ ਭਾਗ` ਦਾ ਇੱਕ ਅੰਸ਼ ਵਿਖਾਇਆ ਜਾ ਰਿਹਾ ਸੀ; ਤਦ ਉਹ ਕੁਝ ਜਜ਼ਬਾਤੀ ਹੋ ਗਏ ਸਨ।


ਸ੍ਰੀ ਮਿਲਖਾ ਸਿੰਘ ਨੇ ਤਦ ਵਿਦਿਆਰਥੀਆਂ ਨਾਲ ਆਪਣੇ ਬਚਪਨ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ 1960 ਦੇ ਉਹ ਛਿਣ ਵੀ ਸਾਂਝੇ ਕੀਤੇ, ਜਦੋਂ ਉਨ੍ਹਾਂ ਪਾਕਿਸਤਾਨੀ ਦੌੜਾਕ ਅਬਦੁਲ ਖ਼ਾਲਿਕ ਨੂੰ ਪਾਕਿਸਤਾਨ `ਚ ਇੱਕ ਪ੍ਰਸਿੱਧ ਖੇਡ ਸਮਾਰੋਹ ਦੌਰਾਨ ਪਛਾੜਿਆ ਸੀ। ‘ਸਾਡਾ ਪ੍ਰਧਾਨ ਮੰਤਰੀ ਭਾਵੇਂ ਕੋਈ ਵੀ ਹੋਵੇ, ਦੇਸ਼ `ਚੋਂ ਗ਼ਰੀਬੀ ਦਾ ਪੂਰੀ ਤਰ੍ਹਾਂ ਖ਼ਾਤਮਾ ਕੋਈ ਵੀ ਨਹੀਂ ਕਰ ਸਕਦਾ। ਸਾਂਨੂੰ ਦੇਸ਼ ਦੇ ਨਾਗਰਿਕਾਂ ਵਜੋਂ ਆਪਣਾ ਫ਼ਰਜ਼ ਨਿਭਾਉਂਦਿਆਂ ਗ਼ਰੀਬੀ ਦੇ ਖ਼ਾਤਮੇ ਅਤੇ ਰਾਸ਼ਟਰ ਦੇ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।`


ਸ੍ਰੀ ਮਿਲਖਾ ਸਿੰਘ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਆਖਿਆ ਕਿ ਸਮਰੱਥਾ ਤੇ ਯੋਗਤਾ ਨਾਲੋਂ ਸਖ਼ਤ ਮਿਹਨਤ ਜਿ਼ਆਦਾ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਦੇਸ਼ ਦੇ ਭਵਿੱਖ ਹਨ ਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮੁੱਚੇ ਵਿਸ਼ਵ ਵਿੱਚ ਸ਼ਲਾਘਾਯੋਗ ਬਣਾਉਣ ਲਈ ਜ਼ਰੂਰ ਹੀ ਸਖ਼ਤ ਮਿਹਨਤ ਕਰਨੀ ਹੋਵੇਗੀ।


ਸ੍ਰੀ ਮਿਲਖਾ ਸਿੰਘ ਨੇ ਯੂਨੀਵਰਸਿਟੀ `ਚ ਇੱਕ ਇਨਡੋਰ ਸਪੋਰਟਸ ਕੰਪਲੈਕਸ ਦਾ ਉਦਘਾਟਨ ਵੀ ਕੀਤਾ, ਜਿਹੜਾ ਉਨ੍ਹਾਂ ਦੇ ਆਪਣੇ ਨਾਂਅ `ਤੇ (ਮਿਲਖਾ ਸਿੰਘ ਸਪੋਰਟਸ ਕੰਪਲੈਕਸ) ਰੱਖਿਆ ਗਿਆ ਹੈ।


ਇਸ ਤੋਂ ਪਹਿਲਾਂ ਸ਼ੂਲਿਨੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪੀ.ਕੇ. ਖੋਸਲਾ ਅਤੇ ਪ੍ਰੋ-ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਦੇ ਬਾਨੀ ਅਤੁਲ ਖ਼ੋਸਲਾ ਨੇ ਸ੍ਰੀ ਮਿਲਖਾ ਸਿੰਘ ਦਾ ਸੁਆਗਤ ਕੀਤਾ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:May an Indian Athlete win gold medal in Olympics