ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਰੀ ਕੌਮ ਨੂੰ ਮਿਲਿਆ ਏਸ਼ੀਆ ਦਾ ਸਰਬੋਤਮ ਮਹਿਲਾ ਐਥਲੀਟ ਪੁਰਸਕਾਰ

ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਨੂੰ ਏਸ਼ੀਆ ਦਾ ਸਰਬੋਤਮ ਮਹਿਲਾ ਐਥਲੀਟ ਦਾ ਪੁਰਸਕਾਰ ਮਿਲਿਆ ਹੈ। ਇੰਟਰਨੈਸ਼ਨਲ ਸਪੋਰਟਸ ਪ੍ਰੈਸ ਐਸੋਸੀਏਸ਼ਨ ਦੇ ਅਨੁਸਾਰ ਏਸ਼ੀਅਨ ਸਪੋਰਟ੍ਰਾਈਟਰਜ਼ ਯੂਨੀਅਨ (ਏ ਆਈ ਪੀ ਐਸ ਏਸ਼ੀਆ) ਦੁਆਰਾ ਕਰਵਾਏ ਇਸ ਪੁਰਸਕਾਰ ਦੇ ਪਹਿਲੇ ਐਡੀਸ਼ਨ ਵਿੱਚ ਮੈਰੀ ਕੌਮ ਨੂੰ ਸਨਮਾਨਿਤ ਕੀਤਾ ਗਿਆ। 36 ਸਾਲਾਂ ਦੀ ਮੈਰੀਕਾਮ ਇਕਲੌਤੀ ਮਹਿਲਾ ਮੁੱਕੇਬਾਜ਼ ਹੈ ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ 7 ਤਗਮੇ ਜਿੱਤੇ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਦੇ ਨਾਲ ਹੀ ਦੱਖਣੀ ਕੋਰੀਆ ਦੇ ਸਟਾਰ ਫੁੱਟਬਾਲਰ ਹੇਯੁੰਗ ਮਿਨ ਨੂੰ ਸਰਬੋਤਮ ਪੁਰਸ਼ ਐਥਲੀਟ ਚੁਣਿਆ ਗਿਆ। 26 ਸਾਲਾ ਮਿਨ ਕੋਰੀਆ ਦੀ ਫੁੱਟਬਾਲ ਟੀਮ ਦਾ ਇੱਕ ਮੁੱਖ ਖਿਡਾਰੀ ਹੈ। ਉਹ ਟੋਟਨਹੈਮ ਹੌਟਸਪੁਰ ਕਲੱਬ ਲਈ ਵੀ ਖੇਡਦੇ ਹਨ। ਉਨ੍ਹਾਂ ਦੀ ਕਪਤਾਨੀ ਚ ਟੀਮ ਨੇ ਪਿਛਲੇ ਸਾਲ ਏਸ਼ੀਅਨ ਖੇਡਾਂ ਚ ਸੋਨ ਤਗਮਾ ਜਿੱਤਿਆ ਸੀ।

 

ਇਸ ਤੋਂ ਇਲਾਵਾ ਕਤਰ ਪੁਰਸ਼ ਫੁਟਬਾਲ ਟੀਮ ਅਤੇ ਜਪਾਨ ਦੀਆਂ ਮਹਿਲਾ ਫੁਟਬਾਲ ਟੀਮ ਨੂੰ ਏਸ਼ੀਆ ਦੀਆਂ ਸਰਬੋਤਮ ਟੀਮਾਂ ਨਾਲ ਸਨਮਾਨਤ ਕੀਤਾ ਗਿਆ। ਕਤਰ ਦੀ ਟੀਮ 10 ਵਾਰ ਏਸ਼ੀਅਨ ਕੱਪ ਚ ਹਿੱਸਾ ਲਿਆ ਹੈ ਤੇ ਪਿਛਲੇ ਐਡੀਸ਼ਨ ਚ ਖ਼ਿਤਾਬ ਜਿੱਤਣ ਚ ਸਫਲ ਰਹੀ ਸੀ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MC Mary Kom Named Best Asian Female Athlete and South Korean footballer Son Heung Min named best Asian Male Athlete