ਅਗਲੀ ਕਹਾਣੀ

ਆਸਟਰੇਲੀਆ `ਚ ਡੁੱਬੀ ਫੁੱਟਬਾਲਰ ਦੇ ਪਰਿਵਾਰ ਨੇ ਮੰਗਿਆ 35 ਕਰੋੜ ਦਾ ਮੁਆਵਜਾ

ਆਸਟਰੇਲੀਆ `ਚ ਡੁੱਬੀ ਫੁੱਟਬਾਲਰ ਦੇ ਪਰਿਵਾਰ ਨੇ ਮੰਗਿਆ 35 ਕਰੋੜ ਦਾ ਮੁਆਵਜਾ

ਪਿਛਲੇ ਸਾਲ ਇਕ ਦੌਰੇ ਦੌਰਾਨ ਆਸਟਰੇਲੀਆ `ਚ ਡੁਬਣ ਵਾਲੀ 15 ਸਾਲਾ ਫੁੱਟਬਾਲ ਖਿਡਾਰਣ ਦੇ ਪਰਿਵਾਰ ਨੇ ਦਿੱਲੀ ਹਾਈਕੋਰਟ ਤੋਂ ਇਨਸਾਫ ਦੀ ਮੰਗ ਕਰਦਿਆਂ 35 ਕਰੋੜ ਰੁਪਏ ਮੁਆਵਜਾ ਦਿਵਾਉਣ ਅਤੇ ਜਿ਼ੰਮੇਵਾਰ ਅਧਿਕਾਰੀਆਂ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਹੈ।


ਇਸ `ਤੇ ਜੱਜ ਵਿਭੁ ਬਾਖਰੂ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ, ਭਾਰਤੀ ਸਕੂਲ  ਖੇਡ ਮਹਾਂਸੰਘ ਅਤੇ ਸਰਕਾਰੀ ਸਕੂਲ ਲੜਕੀਆਂ (ਜਿਸ ਸਕੂਲ ਦੀ ਵਿਦਿਆਰਥਣ ਸੀ) ਤੋਂ ਜਵਾਬ ਮੰਗਿਆ ਹੈ। ਹਾਈਕੋਰਟ ਨੇ ਵਕੀਲ ਵਿਲਸ ਮੈਥਯੂਜ਼ ਵੱਲੋਂ ਦਾਇਰ ਪਟੀਸ਼ਨ `ਤੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ ਅੱਠ ਮਈ `ਤੇ ਪਾ ਦਿੱਤੀ।


ਦੋਸਤਾਂ ਦੇ ਨਾਲ ਬੀਚ `ਤੇ ਗਈ ਸੀ ਨਿਤੀਸ਼ਾ


ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਨਿਤੀਸ਼ਾ ਨੇਗੀ ਇਕ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ `ਚ ਹਿੱਸਾ ਲੈਣ ਆਸਟਰੇਲੀਆ ਗਈ ਸੀ, ਪ੍ਰੰਤੂ ਪਿਛਲੇ ਸਾਲ ਦਸੰਬਰ `ਚ ਬੀਚ `ਤੇ ਡੁੱਬਣ ਨਾਲ ਉਸਦੀ ਮੌਤ ਹੋ ਗਈ ਸੀ। 


ਲੜਕੀ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਦੋ ਭਾਈ-ਭੈਣਾਂ ਵੱਲੋਂ ਦਾਇਰ ਪਟੀਸ਼ਨ `ਚ ਅਧਿਕਾਰੀਆਂ `ਤੇ ਲਾਪਰਵਾਹੀ ਅਤੇ ਅਣਗੇਹਲੀ ਦਾ ਦੋਸ਼ ਲਗਾਇਆ ਹੈ ਜੋ ਉਨ੍ਹਾਂ ਨੂੰ ਬੀਚ `ਤੇ ਲੈ ਕੇ ਗਏ।ਪਰਿਵਾਰ ਨੇ ਅਧਿਕਾਰੀਆਂ ਤੋਂ 35 ਕਰੋੜ ਰੁਪਏ ਜਾਂ ਕਿਸੇ ਹੋਰ ਉਚਿਤ ਰਕਮ ਦੇ ਮੁਆਵਜੇ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕੇਂਦਰ ਅਤੇ ਦਿੱਲੀ ਸਰਕਾਰੀ ਨੂੰ ਅਧਿਕਾਰੀਆਂ ਵੱਲੋਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਜਾਂਚ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Minor footballer Nitisha Negi drowns in Australia family seeks Rs 35 crore compensation