ਅਗਲੀ ਕਹਾਣੀ

ਇਸ ਕਾਰਨ ਮਿਤਾਲੀ ਰਾਜ ਨੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਰਹਿ ਚੁੱਕੀ ਮਿਤਾਲੀ ਰਾਜ ਨੇ ਟੀ20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮਿਤਾਲੀ ਨੇ 32 ਟੀ20 ਕੌਮਾਂਤਰੀ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ। ਤਿੰਨ ਵਾਰ ਉਨ੍ਹਾਂ ਨੇ ਆਈਸੀਸੀ ਮਹਿਲਾ ਵਿਸ਼ਵ ਟੀ20 ਵਿੱਚ ਟੀਮ ਇੰਡੀਆ ਦੀ ਕਪਤਾਨੀ ਵੀ ਕੀਤੀ। 2012, 2014 ਅਤੇ 2016 ਆਈਸੀਸੀ ਮਹਿਲਾ ਵਿਸ਼ਵ ਟੀ20 ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।

 

 

 

 

2006 ਵਿੱਚ ਭਾਰਤੀ ਮਹਿਲਾ ਟੀਮ ਨੇ ਆਪਣਾ ਜੋ ਪਹਿਲਾਂ ਟੀ20 ਕੌਮਾਂਤਰੀ ਮੈਚ ਖੇਡਿਆ ਸੀ, ਉਸ ਵਿੱਚ ਵੀ ਮਿਤਾਲੀ ਹੀ ਟੀਮ ਦੀ ਕਪਤਾਨ ਸੀ। ਮਿਤਾਲੀ ਨੇ 88 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ਵਿੱਚ 2364 ਦੌੜਾਂ ਬਣਾਈਆਂ ਹਨ।

 

ਟੀ20 ਕੌਮਾਂਤਰੀ ਮੈਚ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਇਕਲੌਤੀ ਮਹਿਲਾ ਮਿਤਾਲੀ ਰਾਜ ਕ੍ਰਿਕਟਰ ਹੈ। ਇਸ ਤੋਂ ਇਲਾਵਾ ਮਿਤਾਲੀ ਰਾਜ ਨੇ ਟੀ20 ਕੌਮਾਂਤਰੀ ਮੈਚ ਵਿਚ ਭਾਰਤ ਲਈ 2000 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ ਸੀ।

 

ਮਿਤਾਲੀ ਨੇ ਕਿਹਾ ਕਿ 2006 ਤੋਂ ਟੀ20 ਕੌਮਾਂਤਰੀ ਮੈਚ ਵਿੱਚ ਭਾਰਤ ਲਈ ਖੇਡਣ ਤੋਂ ਬਾਅਦ, ਮੈਂ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ, ਤਾਂ ਜੋ ਮੈਂ 2021 ਵਿੱਚ ਹੋਣ ਵਾਲੇ ਮਹਿਲਾ ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ 'ਤੇ ਧਿਆਨ ਦੇ ਸਕਾਂ।

 

ਮੇਰਾ ਸੁਪਨਾ ਮੇਰੇ ਦੇਸ਼ ਲਈ ਵਿਸ਼ਵ ਕੱਪ ਜਿੱਤਣਾ ਰਿਹਾ ਹੈ ਅਤੇ ਇਸ ਲਈ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਲਗਾਤਾਰ ਸਪੋਰਟ ਲਈ ਬੀਸੀਸੀਆਈ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਭਾਰਤੀ ਮਹਿਲਾ ਟੀ20 ਟੀਮ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mithali Raj announces retirement from T20 Internationals read her full statement