ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦਾ ਕ੍ਰਿਕੇਟਰ ਸ਼ੁਭਮਨ ਗਿੱਲ ਕੌਮਾਂਤਰੀ ਮੈਚਾਂ ਲਈ ਭਾਰਤੀ ਟੀਮ ‘ਚ ਸ਼ਾਮਲ

ਸ਼ੁਭਮਨ ਗਿੱਲ ਮੋਹਾਲੀ ’ਚ ਕ੍ਰਿਕੇਟ ਦੀ ਪ੍ਰੈਕਟਿਸ ਦੌਰਾਨ

ਤਸਵੀਰਾਂ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼

 

ਮੋਹਾਲੀ ਦੇ ਸ਼ੁਭਮਨ ਗਿੱਲ ਨੂੰ ਭਾਰਤ ਦੀ ਕ੍ਰਿਕੇਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਨਿਊ ਜ਼ੀਲੈਂਡ ਦੌਰੇ ਲਈ ਚੁਣਿਆ ਗਿਆ ਹੈ; ਜਿੱਥੇ ਉਹ ਇੱਕ–ਦਿਨਾ ਅਤੇ ਟੀ20 ਸੀਰੀਜ਼ ਦੇ ਮੈਚਾਂ ਵਿੱਚ ਭਾਗ ਲਵੇਗਾ। ਉਸ ਨੂੰ ਅੰਤਰਰਾਸ਼ਟਰੀ ਦੌਰੇ ਲਈ ਚੁਣਿਆ ਜਾਣਾ ਆਪਣੇ–ਆਪ ਵਿੱਚ ਵੱਡੀ ਗੱਲ ਹੈ। ਉਸ ਨੇ ਦੱਸਿਆ ਕਿ ਕੌਮਾਂਤਰੀ ਮੈਚ ਖੇਡਣ ਲਈ ਉਸ ਦੀ ਪੂਰੀ ਤਿਆਰੀ ਹੈ।

 

 

ਸ਼ੁਭਮਨ ਗਿੱਲ ਨੂੰ ਓਪਨਿੰਗ ਬੈਟਸਮੈਨ ਵਜੋਂ ਅਤੇ ਮਿਡਲ–ਆਰਡਰ ਦੋਵੇਂ ਥਾਵਾਂ ‘ਤੇ ਬਹੁਤ ਆਸਾਨੀ ਨਾਲ ਖੇਡਣ ਦਾ ਤਜਰਬਾ ਹੈ।

 

 

ਉਹ ਮੋਹਾਲੀ ਦੇ ਸੈਕਟਰ 70 ‘ਚ ਰਹਿੰਦਾ ਹੈ। ‘ਹਿੰਦੁਸਤਾਨ ਟਾਈਮਜ਼’ ਦੀ ਟੀਮ ਜਦੋਂ ਉਸ ਦੇ ਘਰ ਪੁੱਜੀ, ਤਾਂ ਉਸ ਨੇ ਆਪਣੇ ਪਿਤਾ ਲਖਵਿੰਦਰ ਸਿੰਘ ਤੇ ਦੋਸਤਾਂ ਨਾਲ ਬਹੁਤ ਚਾਅ ਨਾਲ ਤਸਵੀਰਾਂ ਖਿਚਵਾਈਆਂ।

ਸ਼ੁਭਮਨ ਗਿੱਲ (ਹਰੀ ਕਮੀਜ਼ ‘ਚ) ਆਪਣੇ ਪਿਤਾ ਲਖਵਿੰਦਰ ਸਿੰਘ ਤੇ ਦੋਸਤਾਂ ਨਾਲ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali Cricketer Shubman Gill selected for India Team