ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Anam Weds Asad: ਸਾਨੀਆ-ਅਜ਼ਹਰ ਨੇ ਮੁੱਖ ਮੰਤਰੀ ਕੇਸੀਆਰ ਨੂੰ ਦਿੱਤਾ ਵਿਆਹ ਦਾ ਸੱਦਾ

ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਅਜ਼ਹਰੂਦੀਨ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਵ ਨਾਲ ਅੱਜ 10 ਦਸੰਬਰ ਨੂੰ ਮੁਲਾਕਾਤ ਕੀਤੀ। 
 

ਅਜਹਰ ਅਤੇ ਸਾਨੀਆ ਸੀ.ਐੱਮ. ਕੋਲ ਅਨਮ ਮਿਰਜ਼ਾ ਅਤੇ ਮੁਹੰਮਦ ਅਸਦ ਦੀ ਸ਼ਾਦੀ ਦਾ ਸੱਦਾ ਦੇਣ ਪਹੁੰਚੇ ਸਨ। ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਅਤੇ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਮੁਹੰਮਦ ਅਸਦ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਹਾਂ ਦੀਆਂ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ।
 

ਸਾਨੀਆ ਮਿਰਜ਼ਾ ਆਪਣੇ ਪਿਤਾ ਅਤੇ ਅਜ਼ਹਰੂਦੀਨ ਆਪਣੇ ਬੇਟੇ ਅਸਦ ਨਾਲ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਸਨ। ਹੈਦਰਾਬਾਦ ਦੇ ਪ੍ਰਗਤੀ ਭਵਨ ਵਿਖੇ ਇਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਵਿਆਹ ਦੇ ਰਿਸੈਪਸ਼ਨ ਲਈ ਸੱਦਾ ਦਿੱਤਾ।


ਦੱਸਣਯੋਗ ਹੈ ਕਿ ਨਿਕਾਹ ਤੋਂ ਪਹਿਲਾਂ ਦੀਆਂ ਸ਼ੂਟਿੰਗਾਂ ਅਤੇ ਮਹਿੰਦੀ ਦੀਆਂ ਰਸਮਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਸਾਨੀਆ ਮਿਰਜ਼ਾ ਅਤੇ ਅਨਮ ਮਿਰਜ਼ਾ ਆਪਣੇ ਇੰਸਟਾਗ੍ਰਾਮ ਤੋਂ ਵਿਆਹ ਦੀਆਂ ਰਸਮਾਂ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸਾਨੀਆ ਮਿਰਜ਼ਾ ਦਾ ਵਿਆਹ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਹੋਇਆ ਸੀ। ਦੋਵਾਂ ਨੇ ਸਾਲ 2010 ਵਿੱਚ ਵਿਆਹ ਕੀਤਾ ਸੀ। ਉਨ੍ਹਾਂ ਦੋਵਾਂ ਦਾ ਇੱਕ ਬੇਟਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mohammed Azharuddin Son asad to marry sania mirza Sister anam Telangana cm kcr Invited see pics