ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਫ਼ੈਸਲੇ ’ਤੇ ਮੁਹੰਮਦ ਕੈਫ਼ ਦੀ ਟਵੀਟ ਦੀ ਹੋ ਰਹੀ ਸ਼ਲਾਘਾ

ਅਯੁੱਧਿਆ ਫ਼ੈਸਲੇ ’ਤੇ ਮੁਹੰਮਦ ਕੈਫ਼ ਦੀ ਟਵੀਟ ਦੀ ਹੋ ਰਹੀ ਸ਼ਲਾਘਾ

ਅਯੁੱਧਿਆ ’ਚ ਵਿਵਾਦਗ੍ਰਸਤ ਰਾਮ ਜਨਮ–ਭੂਮੀ–ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ’ਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਆਪਣੇ ਇਤਿਹਾਸਕ ਫ਼ੈਸਲੇ ’ਚ ਸਾਰੀ 2.77 ਏਕੜ ਜ਼ਮੀਨ ਸਰਬਸੰਮਤੀ ਨਾਲ ਰਾਮਲਲਾ ਵਿਰਾਜਮਾਨ ਨੂੰ ਦੇਣ ਦਾ ਫ਼ੈਸਲਾ ਸੁਣਾਇਆ।

 

 

ਸੁਪਰੀਮ ਕੋਰਟ ਦੇ ਇਸ ਫ਼ੈਸਲੇ ’ਤੇ ਆਮ ਜਨਤਾ ਦੇ ਨਾਲ–ਨਾਲ ਕੁਝ ਅਹਿਮ ਸ਼ਖ਼ਸੀਅਤਾਂ ਨੇ ਵੀ ਆਪਣੇ ਪ੍ਰਤੀਕਰਮ ਦਿੱਤੇ ਹਨ। ਇਸ ਲੜੀ ਵਿੱਚ ਭਾਰਤ ਦੇ ਸਾਬਕਾ ਕ੍ਰਿਕੇਟ ਖਿਡਾਰੀ ਮੁਹੰਮਦ ਕੈਫ਼ ਨੇ ਵੀ ਇੱਕ ਟਵੀਟ ਕੀਤਾ ਹੈ। ਕੈਫ਼ ਦਾ ਇਹ ਟਵੀਟ ਨਾ ਸਿਰਫ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਸਗੋਂ ਹਰੇਕ ਉਸ ਦੀ ਸ਼ਲਾਘਾ ਵੀ ਕਰ ਰਿਹਾ ਹੈ।

 

 

ਮੁਹੰਮਦ ਕੈਫ਼ ਨੇ ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਟਵੀਟ ਕਰਦਿਆਂ ਲਿਖਿਆ – ‘ਅਜਿਹਾ ਕੇਵਲ ਭਾਰਤ ’ਚ ਹੀ ਹੋ ਸਕਦਾ ਹੈ। ਜਿੱਥੇ ਇੱਕ ਜਸਟਿਸ ਅਬਦੁਲ ਨਜ਼ੀਰ ਸਰਬਸੰਮਤੀ ਨਾਲ ਫ਼ੈਸਲੇ ’ਚ ਸ਼ਾਮਲ ਸਨ ਤੇ ਇੱਕ ਕੇ.ਕੇ. ਮੁਹੰਮਦ ਨੇ ਇਤਿਹਾਸਕ ਦਸਤਾਵੇਜ਼ ਦਿੱਤੇ। ਭਾਰਤ ਦੀ ਧਾਰਨਾ ਸਭ ਨੂੰ ਸ਼ਾਮਲ ਕਰਨ ਵਾਲੀ ਵਿਚਾਰਧਾਰਾ ਤੋਂ ਵੱਡੀ ਹੈ। ਸਾਰੇ ਖ਼ੁਸ਼ ਰਹਿਣ। ਮੈਂ ਸ਼ਾਂਤੀ, ਪ੍ਰੇਮ ਤੇ ਸਦਭਾਵਨਾ ਦੀ ਦੁਆ ਕਰਦਾ ਹਾਂ।’

 

 

ਇੱਥੇ ਵਰਨਣਯੋਗ ਹੈ ਕਿ ਸੁਪਰੀਮ ਕੋਰਟ ਨੇ ਸਨਿੱਚਰਵਾਰ 9 ਨਵੰਬਰ ਨੁੰ ਇਤਿਹਾਸਕ ਫ਼ੈਸਲੇ ’ਚ ਅਯੁੱਧਿਆ ਵਿੱਚ ਵਿਵਾਦਗ੍ਰਸਤ ਥਾਂ ’ਤੇ ਇੱਕ ਟ੍ਰੱਸਟ ਵੱਲੋਂ ਰਾਮ ਮੰਦਰ ਨਿਰਮਾਣ ਦੀ ਹਮਾਇਤ ਕੀਤੀ। ਨਾਲ ਹੀ ਸ਼ਹਿਰ ’ਚ ਇੱਕ ਮੁੱਖ ਸਥਾਨ ’ਤੇ ਮਸਜਿਦ ਦੀ ਉਸਾਰੀ ਲਈ ਵੈਕਲਪਿਕ ਪੰਜ ਏਕੜ ਜ਼ਮੀਨ ਦੇਣ ਦਾ ਹੁਕਮ ਦਿੱਤਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohd Kaif s tweet about Ayodhya Verdict is getting accolades