ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨਿਆਸ ਲੈਣ ਦੇ ਫ਼ੈਸਲੇ 'ਤੇ ਧੋਨੀ ਨੇ ਦਿੱਤਾ ਵੱਡਾ ਬਿਆਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਤੋਂ ਬਰੇਕ ਲੈਣ ਬਾਰੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਆਈ.ਸੀ.ਸੀ. ਵਿਸ਼ਵ ਕੱਪ 2019 ਸੈਮੀਫ਼ਾਈਨਲ ਮੈਚ ਤੋਂ ਬਾਅਦ ਧੋਨੀ ਕ੍ਰਿਕਟ ਤੋਂ ਦੂਰ ਹਨ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਆਪਣੇ ਆਰਾਮ ਬਾਰੇ ਕੁਝ ਨਹੀਂ ਬੋਲਿਆ ਹੈ। ਇਕ ਈਵੈਂਟ 'ਚ ਜਦੋਂ ਧੋਨੀ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਤਕ ਆਰਾਮ ਕਰਨਗੇ ਤਾਂ ਉਨ੍ਹਾਂ ਨੇ ਇਸ ਦਾ ਸਿਰਫ਼ ਇਕ ਲਾਈਨ 'ਚ ਜਵਾਬ ਦਿੱਤਾ।


ਧੋਨੀ ਨੇ ਕਿਹਾ, "ਜਨਵਰੀ ਤਕ ਨਾ ਪੁੱਛੋ।" ਇਸ ਸਾਲ ਜੁਲਾਈ 'ਚ ਭਾਰਤੀ ਟੀਮ ਨੂੰ ਵਿਸ਼ਵ ਕੱਪ ਸੈਮੀਫ਼ਾਈਨਲ 'ਚ ਨਿਊਜ਼ੀਲੈਂਡ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਧੋਨੀ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਹਾਲਾਂਕਿ ਅਜਿਹਾ ਕੁੱਝ ਨਹੀਂ ਹੋਇਆ ਪਰ ਉਸ ਤੋਂ ਬਾਅਦ ਧੋਨੀ ਕ੍ਰਿਕਟ ਤੋਂ ਬਰੇਕ 'ਤੇ ਹੀ ਹਨ। ਭਾਰਤ ਵਿਸ਼ਵ ਕੱਪ ਤੋਂ ਬਾਅਦ ਵੈਸਟਇੰਡੀਜ਼ ਦੌਰੇ 'ਤੇ ਜਾ ਚੁੱਕਾ ਹੈ। ਦੱਖਣ ਅਫ਼ਰੀਕਾ ਅਤੇ ਬੰਗਲਾਦੇਸ਼ ਵਿਰੁਧ ਘਰੇਲੂ ਲੜੀ ਖੇਡ ਚੁੱਕਾ ਹੈ ਅਤੇ ਅਗਲੇ ਮਹੀਨੇ ਵੈਸਟਇੰਡੀਜ਼ ਵਿਰੁੱਧ ਵੀ ਘਰੇਲੂ ਲੜੀ ਖੇਡਣੀ ਹੈ ਪਰ ਧੋਨੀ ਹਾਲੇ ਤਕ ਟੀਮ ਤੋਂ ਬਾਹਰ ਹੀ ਹਨ। 

ਇਸ ਤੋਂ ਪਹਿਲਾਂ ਧੋਨੀ ਦੇ ਇਕ ਕਰੀਬੀ ਸੂਤਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਅਗਲੇ ਸਾਲ ਆਈ.ਪੀ.ਐਲ. ਤੋਂ ਬਾਅਦ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨਗੇ। ਆਈ.ਪੀ.ਐਲ. 'ਚ ਚੇਨਈ ਸੁਪਰਕਿੰਗਜ਼ ਦੇ ਕਪਤਾਨ 38 ਸਾਲਾ ਧੋਨੀ ਵੈਸਟਇੰਡੀਜ਼ ਵਿਰੁਧ 6 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੀ20 ਲੜੀ 'ਚ ਵੀ ਨਹੀਂ ਖੇਡਣਗੇ। ਇਸ ਲੜੀ 'ਚ ਤਿੰਨ ਟੀ20 ਅਤੇ 3 ਇਕ ਰੋਜ਼ਾ ਮੈਚ ਖੇਡੇ ਜਾਣੇ ਹਨ। 
ਧੋਨੀ ਨੂੰ ਕੁਝ ਦਿਨ ਪਹਿਲਾਂ ਝਾਰਖੰਡ ਅੰਡਰ-23 ਟੀਮ ਨਾਲ ਅਭਿਆਸ ਕਰਦੇ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਸੰਭਾਵਿਤ ਵਾਪਸੀ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ। ਬੀਸੀਸੀਆਈ ਪ੍ਰਧਾਨ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਧੋਨੀ ਨੂੰ ਉਹੀ ਸਨਮਾਨ ਦਿੱਤਾ ਜਾਵੇਗਾ, ਜਿਸ ਲਈ ਉਨ੍ਹਾਂ ਵਰਗੇ ਦਿੱਗਜ ਕ੍ਰਿਕਟਰ ਹੱਕਦਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ms dhoni reaction on his comeback in international cricket