ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੌਨੀ ਨੂੰ ਮਿਲੀ ਆਗਿਆ, ਫੌਜ ਨਾਲ ਕਰਨਗੇ ਟ੍ਰੇਨਿੰਗ

ਧੌਨੀ ਨੂੰ ਮਿਲੀ ਆਗਿਆ, ਫੌਜ ਨਾਲ ਕਰਨਗੇ ਟ੍ਰੇਨਿੰਗ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਬੱਲੇਬਾਜ਼ ਮਹਿੰਦਰ ਸਿੰਘ ਧੌਨੀ ਹੁਣ ਫੌਜ ਵਿਚ ਟ੍ਰੇਨਿੰਗ ਕਰਨਗੇ। ਸਮਾਚਾਰ ਏਜੰਸੀ ਏਐਨਆਈ ਅਨੁਸਾਰ ਮਹਿੰਦਰ ਸਿੰਘ ਧੌਨੀ ਨੂੰ ਭਾਰਤੀ ਫੌਜ ਨਾਲ ਟ੍ਰੇਲਿੰਗ ਕਰਨ ਦੀ ਆਗਿਆ ਮੰਗੀ ਸੀ, ਜਿਸ ਨੂੰ ਮੰਨ ਲਿਆ ਗਿਆ ਹੈ। ਥਲ ਸੈਨਾ ਮੁੱਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਇਸ ਗੱਲ ਦੀ ਆਗਿਆ ਦੇ ਦਿੱਤੀ ਹੈ।

 

ਫੌਜ ਨਾਲ ਟ੍ਰੇਨਿੰਗ ਕਰਨ ਸਬੰਧੀ ਆਗਿਆ ਮਿਲਦ ਬਾਅਦ ਧੌਨੀ ਪੈਰਾਸ਼ੂਟ ਰੇਜੀਮੇਂਟ ਬਟਾਲੀਅਨ ਨਾਲ ਟ੍ਰੇਨਿੰਗ ਲੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਪਣੀ ਟ੍ਰੇਨਿੰਗ ਦਾ ਕੁਝ ਹਿੱਸਾ ਉਹ ਜੰਮੂ ਕਸ਼ਮੀਰ ਵਿਚ ਪੂਰਾ ਕਰਨਗੇ। ਪ੍ਰੰਤੂ ਅਜੇ ਤੱਕ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਭਾਵੇਂ ਧੌਨੀ ਫੌਜ ਨਾਲ ਟ੍ਰੇਨਿੰਗ ਲੈ ਲੈਣ, ਪ੍ਰੰਤੂ ਉਹ ਕਿਸੇ ਵੀ ਆਪਰੇਸ਼ਨ ਦਾ ਹਿੱਸਾ ਨਹੀਂ ਹੋਣਗੇ।

 

 

ਜ਼ਿਕਰਯੋਗ ਹੈ ਕਿ ਧੌਨੀ ਟੈਰੀਟੋਰੀਅਲ ਅਰਮੀ ਦੇ ਪੈਰਾਸ਼ੂਟ ਰੇਜੀਮੇਂਟ ਵਿਚ ਮਾਨਦ ਲੈਫਟੀਨੈਟ ਕਰਨਲ ਵੀ ਹਨ ਅਤੇ ਉਹ ਆਪਣੇ ਅਗਲੇ ਦੋ ਮਹੀਨੇ ਆਪਣੀ ਰੇਜੀਮੇਂਟ ਨਾਲ ਬਿਤਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MS Dhoni request to train with the Indian Army has been approved