ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਬਾਰੇ ਮਾਪਿਆਂ ਦੱਸੀ ਦਿਲ ਦੀ ਗੱਲ

ਭਾਰਤੀ ਟੀਮ ਦੇ ਸਟਾਂਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ (MS Dhoni) ਦੇ ਕ੍ਰਿਕਟ ਤੋਂ ਸੰਨਿਆਸ ਲੈਣ ਦੀਆਂ ਕਿਆਸਅਰਾਈਆਂ ਚਲ ਰਹੀਆਂ ਹਨ ਪਰ ਹਾਲੇ ਤਕ ਅਜਿਹੇ ਕੋਈ ਗੱਲ ਪੱਕੇ ਤੌਰ ਤੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਸ ਵਿਚਾਲੇ ਧੋਨੀ ਦੇ ਮਾਪਿਆਂ ਮੁਤਾਬਕ ਉਹ ਨਹੀਂ ਚਾਹੁੰਦੇ ਕਿ ਧੋਨੀ ਹੋਰ ਕ੍ਰਿਕਟ ਖੇਡੇ।

 

ਧੋਨੀ ਦੇ ਇਕ ਬਚਪਨ ਦੇ ਕੋਚ ਕੇਸ਼ਵ ਬੈਨਰਜੀ ਨੇ ਸਪੋਰਟਸ ਆਜਤਕ ਨਾਲ ਖੁਲਾਸਾ ਕਰਦਿਆਂ ਕਿਹਾ ਕਿ ਮੈਂ ਐਤਵਾਰ ਨੂੰ ਧੋਨੀ ਦੇ ਘਰ ਗਿਆ ਸੀ ਜਿੱਥੇ ਧੋਨੀ ਦੇ ਮਾਪਿਆਂ ਨਾਲ ਮੇਰੀ ਗੱਲਬਾਤ ਹੋਈ।

 

ਕੇਸ਼ਵ ਨੇ ਅੱਗੇ ਦਸਿਆ ਕਿ ਧੋਨੀ ਦੇ ਮਾਪਿਆਂ ਨੇ ਕਿਹਾ ਕਿ ਧੋਨੀ ਨੂੰ ਹੁਣ ਕ੍ਰਿਕਟ ਨਹੀਂ ਖੇਡਣਾ ਚਾਹੀਦਾ। ਮੈਂ ਕਿਹਾ, ਨਹੀਂ ਉਸ ਨੂੰ ਇਕ ਸਾਲ ਹੋਰ ਖੇਡਣਾ ਚਾਹੀਦਾ ਹੈ। ਚੰਗਾ ਹੋਵੇਗਾ ਜੇਕਰ ਧੋਨੀ ਟੀ20 ਵਿਸ਼ਵ ਕੱਪ ਦੇ ਬਾਅਦ ਸੰਨਿਆਸ ਲਏ।

 

ਕੇਸ਼ਵ ਮੁਤਾਬਕ ਧੋਨੀ ਦੇ ਮਾਪਿਆਂ ਨੇ ਕਿਹਾ ਕਿ ਨਹੀਂ, ਹੁਣ ਧੋਨੀ ਨੂੰ ਇਸ ਵੱਡੇ ਘਰ ਦੀ ਦੇਖਭਾਲ ਕਰਨੀ ਚਾਹੀਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ms dhoni retirement news here is what his parents want revealed childhood coach keshav banerjee