ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਬੱਲੇਬਾਜ਼ੀ ਦੌਰਾਨ ਧੋਨੀ ਨੇ ਬੰਗਲਾਦੇਸ਼ ਦੀ ਫੀਲਡਿੰਗ ਕੀਤੀ ਸੈੱਟ, video ਵਾਇਰਲ

 

ICC World Cup 2019 MS Dhoni: ਮਹਿੰਦਰ ਸਿੰਘ ਧੋਨੀ ਭਾਰਤ ਦੇ ਸਟਾਰ ਕ੍ਰਿਕਟਰ ਬੰਗਲਾਦੇਸ਼ ਖ਼ਿਲਾਫ਼ ਅਭਿਆਸ ਮੈਚ ਤੋਂ ਬਾਅਦ ਲਗਾਤਾਰ ਸੁਰਖ਼ੀਆਂ ਵਿੱਚ ਹਨ। ਮਹਿੰਦਰ ਸਿੰਘ ਧੋਨੀ ਨੇ 78 ਗੇਂਦਾਂ 'ਤੇ 113 ਦੌੜਾਂ ਬਣਾਈਆਂ। ਧੋਨੀ ਨੇ ਛੱਕੇ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ ਅਤੇ ਭਾਰਤੀ ਟੀਮ ਦਾ ਸਕੋਰ 350 ਦੌੜਾਂ ਉੱਤੇ ਪਹੁੰਚ ਗਿਆ।

 

ਇਸ ਤੋਂ ਇਲਾਵਾ ਧੋਨੀ ਨੇ ਬੱਲੇਬਾਜ਼ੀ ਦੌਰਾਨ ਇਕ ਅਜਿਹਾ ਕੰਮ ਕੀਤਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ  'ਤੇ ਵਾਇਰਲ ਹੋ ਗਿਆ ਹੈ। ਧੋਨੀ ਜਦੋਂ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਇਕ ਗੇਂਦ 'ਤੇ ਰੋਕ ਕੇ ਉਨ੍ਹਾਂ ਨੇ ਬੰਗਲਾਦੇਸ਼ ਦੀ ਫੀਲਡਿੰਗ ਨੂੰ ਵੀ ਸੈੱਟ ਕੀਤਾ।

 

 

 

 

ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਸੀ ਧੋਨੀ ਅਕਸਰ ਟੀਮ ਲਈ ਫੀਲਡ ਸੈੱਟ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ ਪਰ ਇਹ ਇੱਕ ਅਜਿਹਾ ਮੌਕਾ ਸੀ, ਜਦ ਧੋਨੀ ਵਿਰੋਧੀ ਟੀਮ ਲਈ ਫੀਲਡ  ਸੈੱਟ ਕਰਦੇ ਨਜ਼ਰ ਆਏ।

 

ਸ਼ੱਬੀਰ ਰਹਿਮਾਨ ਗੇਂਦਬਾਜ਼ੀ ਕਰਨ ਜਾ ਰਹੇ ਸਨ, ਜਦੋਂ ਧੋਨੀ ਸਟੰਪ ਛੱਡ ਕੇ ਵੱਖ ਹੋਏ। ਸ਼ੱਬੀਰ ਨੇ ਜਦੋਂ ਪੁੱਛਿਆ ਕਿ ਕੀ ਹੋਇਆ, ਤਾਂ ਧੋਨੀ ਫੀਲਡ 'ਤੇ ਖੜੇ ਇੱਕ ਫੀਲਡਰ ਨੂੰ ਸਹੀ ਥਾਂ ਦੱਸਣ ਲੱਗੇ। ਇਸ ਉੱਤੇ ਸ਼ੱਬੀਰ ਵੀ ਹੱਸੇ ਅਤੇ ਕੁਮੇਂਟਰੀ ਕਰਨ ਵਾਲੇ ਵੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MS Dhoni Virat Kohli India India national cricket team ms dhoni set field for bangladesh watch this funny video