ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਥਵੀ ਸ਼ਾਅ ਦੇ ਡੋਪ ਟੈਸਟ ਨਿਕਲਿਆ ਪਾਜ਼ੀਟਿਵ, ਮੁੰਬਈ ਕ੍ਰਿਕਟ ਐਸੀਸੋਏਸ਼ਨ ਨੇ ਕੀਤਾ ਮੁਅੱਤਲ

 

ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਸ਼ਾਅ ਨੂੰ ਪਾਬੰਦੀਸ਼ੁਦਾ ਪਦਾਰਥਾਂ ਦੇ ਸੇਵਨ ਕਾਰਨ ਡੋਪਿੰਗ ਦਾ ਦੋਸ਼ੀ ਮੰਨਿਆ ਗਿਆ ਹੈ। ਇਹ ਪਦਾਰਥ ਆਮ ਤੌਰ ਤੇ ਖਾਂਸੀ ਦੀਆਂ ਦਵਾਈਆਂ ਵਿੱਚ ਪਾਇਆ ਜਾਂਦਾ ਹੈ।

 

ਬੀਸੀਸੀਆਈ ਨੇ ਬਿਆਨ ਵਿੱਚ ਕਿਹਾ ਕਿ ਮੁੰਬਈ ਕ੍ਰਿਕਟ ਐਸੋਸੀਏਸ਼ਨ ਵਿੱਚ ਰਜਿਸਟਰ ਪ੍ਰਿਥਵੀ ਸ਼ਾਅ ਨੂੰ ਡੋਪਿੰਗ ਦੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। 

 

ਸ਼ਾਅ ਨੇ ਇੱਕ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ, ਜੋ ਆਮ ਤੌਰ ਤੇ ਖਾਂਸੀ ਦੀਆਂ ਦਵਾਈਆਂ ਵਿੱਚ ਪਾਇਆ ਜਾਂਦਾ ਹੈ। ਸ਼ਾਅ ਨੇ 22 ਫ਼ਰਵਰੀ, 2019 ਨੂੰ ਸਈਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਆਪਣਾ ਸੈਂਪਲ ਦਿੱਤਾ ਸੀ ਜਿਸ ਵਿੱਚ ਪਾਬੰਦੀਸ਼ੁਦਾ ਪਦਾਰਥ ਦੇ ਕੁਝ ਹਿੱਸੇ ਮਿਲੇ ਸਨ।

 

16 ਜੁਲਾਈ 2019 ਨੂੰ ਸ਼ਾਅ ਨੂੰ ਬੀਸੀਸੀਆਈ ਦੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਉਂਦੇ ਹੋਏ ਮੁਅੱਤਲ ਕੀਤਾ ਗਿਆ। ਸ਼ਾਅ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੰਨਿਆ ਪਰ ਕਿਹਾ ਕਿ ਇਹ ਪਦਾਰਥ ਅਣਜਾਨੇ ਵਿੱਚ ਸੇਵਨ ਕੀਤਾ ਗਿਆ। 

 

ਬੀਸੀਸੀਆਈ ਨੇ ਸ਼ਾਅ ਵੱਲੋਂ ਦਿੱਤੇ ਤਰਕ ਨੂੰ ਕਬੂਲ ਕੀਤਾ ਹੈ ਅਤੇ ਉਨ੍ਹਾਂ ਨੂੰ 15 ਨਵੰਬਰ ਤੱਕ ਲਈ ਮੁਅੱਤਲ ਕੀਤਾ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Cricket Association suspends Prithvi Shaw registration for eight months after he fails in Dope Test