ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019 : ਵਿਸ਼ਵ ਕੱਪ ਲਈ ਭਾਰਤੀ ਟੀਮ ਰਵਾਨਾ

ਵਿਸ਼ਵ ਕੱਪ ਲਈ ਭਾਰਤੀ ਟੀਮ ਰਵਾਨਾ

ICC World Cup 2019 India world cup squad 2019: ਆਈਸੀਸੀ ਵਿਸ਼ਵ ਕੱਪ 2019 ਲਈ ਭਾਰਤੀ ਟੀਮ ਅੱਜ ਇੰਗਲੈਂਡ ਲਈ ਰਵਾਨਾ ਹੋ ਗਈ। 30 ਮਈ ਤੋਂ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਬੇਹੱਦ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ 30 ਮਈ ਤੋਂ 14 ਜੁਲਾਈ ਤੱਕ ਚੱਲੇਗਾ। ਕਪਤਾਨ ਵਿਰਾਟ ਕੋਹਲੀ ਨੇ ਸਾਫ ਤੌਰ ਉਤੇ ਕਿਹਾ ਕਿ ਵਿਸ਼ਵ ਕੱਪ ਵਿਚ ਜੋ ਵੀ ਟੀਮ ਦਬਾਅ ਵਿਚ ਚੰਗਾ ਪ੍ਰਦਰਸ਼ਨ ਕਰੇਗੀ, ਉਹ ਕਾਮਯਾਬ ਹੋਵੇਗੀ।

 

 

ਵਿਰਾਟ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਸਭ ਤੋਂ ਜ਼ਰੂਰੀ ਹੁੰਦਾ ਹੈ ਤੁਸੀਂ ਦਬਾਅ ਨੂੰ ਕਿਵੇਂ ਹੈਂਡਲ ਕਰਦੇ ਹੋ, ਨਾ ਕਿ ਕੰਡੀਸ਼ਨਜ ਨੂੰ। ਸਾਡੇ ਸਾਰੇ ਗੇਂਦਬਾਜ ਫ੍ਰੈਸ਼ ਹਨ ਅਤੇ ਕੋਈ ਵੀ ਥੱਕਿਆ ਹੋਇਆ ਨਜ਼ਰ ਨਹੀਂ ਆ ਰਿਹਾ। ਇਸੇ ਮਹੀਨੇ 12 ਮਹੀ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਖਤਮ ਹੋਇਆ ਹੈ। 23 ਮਾਰਚ ਤੋਂ ਲੈ ਕੇ 12 ਅਪ੍ਰੈਲ ਤੱਕ ਲਗਾਤਾਰ ਕ੍ਰਿਕਟ ਖੇਡਣ ਦੇ ਬਾਅਦ ਖਿਡਾਰੀਆਂ ਨੂੰ ਫਿਟਨੈਸ ਅਤੇ ਥਕਾਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ। ਜਸਪ੍ਰੀਤ ਬੁਮਰਾ ਮੁੰਬਈ ਇੰਡੀਅਜ਼ ਵੱਲੋਂ ਫਾਈਨਲ ਮੈਚ ਤੱਕ ਖੇਡੇ ਅਤੇ ਉਨ੍ਹਾਂ ਦੀ ਥਕਾਵਟ ਪੰਡਿਤਾਂ ਅਤੇ ਫੈਨਜ਼ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

 

ਵਿਸ਼ਵ ਕੱਪ 2019 ਲਈ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੇ ਮਿਲਕੇ ਪ੍ਰੈਸ ਕਾਨਫਰੰਸ ਵੀ ਕੀਤੀ। ਸ਼ਾਸਤਰੀ ਨੇ ਸਾਫ ਕੀਤਾ ਕਿ ਕੇਦਾਰ ਜਾਧਵ ਪੂਰੀ ਤਰ੍ਹਾਂ ਫਿਟ ਹੈ ਅਤੇ ਟੀਮ ਨਾਲ ਜਾ ਰਹੇ ਹਨ। ਟੀਮ ਦੇ ਕੋਚ ਸ਼ਾਸਤਰੀ ਨੇ ਧੌਨੀ ਨੂੰ ਕਾਫੀ ਅਹਿਮ ਦੱਸਿਆ। ਸ਼ਾਸਤਰੀ ਨੇ ਕਿਹਾ ਕਿ ਉਹ ਟੀਮ ਲਈ ਕਾਫੀ ਅਹਿਮ ਹਨ। ਇਕ ਸਾਬਕਾ ਕਪਤਾਨ ਹੋਣ ਦੇ ਨਾਂ ਉਤੇ ਉਹ ਕਈ ਤਰ੍ਹਾਂ ਨਾਲ ਟੀਮ ਦੀ ਮਦਦ ਕਰ ਸਕਦੇ ਹਨ। ਇਕ ਖਿਡਾਰੀ ਦੇ ਤੌਰ ਉਤੇ ਵੀ ਉਹ ਸ਼ਾਨਦਾਰ ਹਨ। ਤੁਸੀਂ ਉਨ੍ਹਾਂ ਦੇ ਰਨ ਆਊਟ, ਸਟਮਪਿੰਗ ਦੇਖ ਲਓ। ਉਹ ਮੈਚ ਵਿਚ ਕਾਫੀ ਅਹਿਮ ਹੁੰਦੇ ਹਨ। ਜੋ ਮੈਚ ਦਾ ਨਤੀਜਾ ਬਦਲ ਸਕਦੇ ਹਨ। ਆਈਵੀਐਲ ਵਿਚ ਵੀ ਉਨ੍ਹਾਂ ਨੂੰ ਦੇਖ ਲਓ। ਉਨ੍ਹਾਂ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ।‘

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai: Indian Cricket team departs for ICC Cricket World Cup 2019 being held in England and Wales from May 30 to July 14