ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਹਾਬ ਨੇ ਸੁੱਟੀ ਕ੍ਰਿਕਟ ਇਤਿਹਾਸ ਦੀ ਸੱਭ ਤੋਂ ਖਤਰਨਾਕ No-Ball

ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਨ੍ਹੀਂ ਦਿਨੀਂ ਮਜਾਂਸੀ ਸੁਪਰ ਲੀਗ (ਐਮਐਸਐਲ) 'ਚ ਖੇਡ ਰਹੇ ਹਨ। ਕੇਪ ਟਾਊਨ ਬਿਲਟਸ ਟੀਮ ਲਈ ਵਹਾਬ ਰਿਆਜ਼ ਇਸ ਟੀ20 ਲੀਗ 'ਚ ਖੇਡ ਰਹੇ ਹਨ। ਲੀਗ ਦੇ 22ਵੇਂ ਮੈਚ 'ਚ ਵਹਾਬ ਨੇ ਇੱਕ ਅਜਿਹੀ ਗੇਂਦ ਸੁੱਟੀ, ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਵਹਾਬ ਦੀ ਯਾਰਕਰ ਗੇਂਦ ਨੂੰ ਰੋਏਲਫ ਵਨ ਡਰ ਮਰਵ ਸਮਝ ਨਹੀਂ ਸਕੇ ਅਤੇ ਉਨ੍ਹਾਂ ਦੀ ਸਟੰਪਸ ਉੱਖੜ ਗਈ ਪਰ ਇਹ ਗੇਂਦ ਨੋ-ਬਾਲ ਸੀ। ਕ੍ਰਿਕਟ ਇਤਿਹਾਸ ਦੀ ਇਹ ਸੱਭ ਤੋਂ ਖਤਰਨਾਕ ਨੋ-ਬਾਲ 'ਚੋਂ ਇੱਕ ਹੈ। ਕੇਪ ਟਾਊਨ ਬਿਲਟਸ ਅਤੇ ਟੀਸ਼ਵਾਨੇ ਸਪਾਰਟਨਜ਼ ਵਿਚਕਾਰ ਖੇਡੇ ਗਏ ਮੈਚ 'ਚ ਇਹ ਘਟਨਾ ਘਟੀ।
 

ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਵਹਾਬ ਦੇ ਇੱਕ ਓਵਰ ਦੀ ਚੌਥੀ ਗੇਂਦ 'ਤੇ ਮਰਵ ਕਲੀਨ ਬੋਲਡ ਹੋਏ। ਯਾਰਕਰ ਗੇਂਦ ਇੰਨੀ ਸਿੱਧੀ ਸੀ ਕਿ ਮਿਡਲ ਅਤੇ ਆਫ ਸਟੰਪਸ ਦੋਵੇਂ ਹੀ ਉੱਖੜ ਗਈਆਂ। ਇਹ ਗੇਂਦ ਜੇ ਲੀਗਲ ਡਿਲੀਵਰੀ ਹੁੰਦੀ ਤਾਂ ਇਸ ਟੂਰਨਾਮੈਂਟ ਦੀ ਬੈਸਟ ਬਾਲ ਹੋ ਸਕਦੀ ਸੀ। ਪਰ ਜਿਸ ਗੇਂਦ 'ਤੇ ਕੇਪ ਟਾਊਨ ਬਿਲਟਸ ਨੂੰ ਵਿਕਟ ਮਿਲਣੀ ਚਾਹੀਦੀ ਸੀ, ਉਸ 'ਤੇ ਟੀਸ਼ਵਾਨੇ ਸਪਾਰਟਨਜ਼ ਨੂੰ ਫਰੀ ਹਿੱਟ ਮਿਲ ਗਈ।
 

 
 
 
 
 
 
 
 
 
 
 
 
 

Best no ball ever

A post shared by cricket Videos (@cricket.latest.videos) on

ਇਸ ਮੈਚ 'ਚ ਕੇਪ ਟਾਊਨ ਬਿਲਟਸ ਨੇ 158 ਦੌੜਾਂ ਦੀ ਟੀਚਾ ਦਿੱਤਾ ਸੀ। ਜਵਾਬ 'ਚ ਟੀਸ਼ਵਾਨੇ ਸਪਾਰਟਨਜ਼ ਦੀ ਟੀਮ 20 ਓਵਰ 'ਚ 7 ਵਿਕਟ 'ਤੇ 142 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਕੇਪ ਟਾਊਨ ਬਿਲਟਸ ਨੇ 15 ਦੌੜਾਂ ਨਾਲ ਜਿੱਤ ਦਰਜ ਕੀਤੀ। ਵਹਾਬ ਨੇ ਇਸ ਮੈਚ 'ਚ 3 ਓਵਰਾਂ 'ਚ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਕੇਪ ਟਾਊਨ ਬਿਲਟਸ ਵੱਲੋਂ ਡੇਲ ਸਟੇਨ ਨੇ 4 ਓਵਰਾਂ 'ਚ 10 ਦੌੜਾਂ ਦੇ ਕੇ 3 ਵਿਕਟਾਂ ਲਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mzansi Super League 2019 MSL Wahab Riaz s toe-crushing yorker uproots Roelof van der Merwe s stumps