ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BBL : ਖਿਡਾਰੀ ਨੇ ਫੜਿਆ ਅਜਿਹਾ ਕੈਚ, ਖੁਦ ਵੀ ਹੈਰਾਨ ਰਹਿ ਗਿਆ - ਵੇਖੋ Video

ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ20 ਟੂਰਨਾਮੈਂਟ ਬਿਗ ਬੈਸ਼ ਲੀਗ (ਬੀਬੀਐਲ) ਦਾ ਪ੍ਰਸ਼ੰਸਕ ਅਤੇ ਖਿਡਾਰੀ ਭਰਪੂਰ ਆਨੰਦ ਲੈ ਰਹੇ ਹਨ। ਇਸ ਟੀ20 ਟੂਰਨਾਮੈਂਟ 'ਚ ਰੋਜ਼ਾਨਾ ਕੁਝ ਰੋਮਾਂਚਕ ਵੇਖਣ ਨੂੰ ਮਿਲ ਰਿਹਾ ਹੈ। ਸਨਿੱਚਰਵਾਰ ਨੂੰ ਸਿਡਨੀ ਥੰਡਰਜ਼ ਅਤੇ ਹੋਬਾਰਟ ਹਰੀਕੇਨਜ਼ ਦੇ ਵਿਚਾਲੇ ਮੈਚ 'ਚ ਨਾਥਨ ਐਲੀਸ ਨੇ ਉਸਮਾਨ ਖਵਾਜਾ ਨੂੰ ਆਊਟ ਕਰਨ ਲਈ ਸ਼ਾਨਦਾਰ ਕੈਚ ਫੜਿਆ। ਇਸ ਕੈਚ ਨੂੰ ਕਾਫ਼ੀ ਮਜ਼ੇਦਾਰ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਨਾਥਨ ਐਲੀਸ ਦਾ ਇਸ ਕੈਚ ਨੂੰ ਫੜਨ ਦਾ ਕੋਈ ਇਰਾਦਾ ਨਹੀਂ ਸੀ। ਨਾਥਨ ਐਲੀਸ ਗੇਂਦ ਨੂੰ ਜੱਜ ਵੀ ਨਹੀਂ ਕਰ ਸਕੇ। ਬਾਵਜੂਦ ਇਸ ਦੇ ਉਨ੍ਹਾਂ ਨੇ ਇਸ ਸ਼ਾਨਦਾਰ ਕੈਚ ਨੂੰ ਫੜ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
 

 

ਸਿਡਨੀ ਸ਼ੋਅ ਗਰਾਊਂਡ ਸਟੇਡੀਅਮ 'ਚ ਸਕਾਟ ਬੋਲੈਂਡ ਨੇ 12ਵੇਂ ਓਵਰ 'ਚ ਇੱਕ ਸ਼ਾਰਟ ਗੇਂਦ ਸੁੱਟੀ। ਉਸਮਾਨ ਖਵਾਜਾ ਨੇ ਇਸ ਨੂੰ ਮਿਸਟਾਈਮ ਕੀਤਾ। ਗੇਂਦ ਦੇ ਬੱਲੇ ਨਾਲ ਟਕਰਾਉਣ ਤੋਂ ਬਾਅਦ ਇਹ ਸਿੱਧੇ ਡੀਪ ਸਕਵਾਇਰ 'ਤੇ ਖੜ੍ਹੇ ਐਲਿਸ ਕੋਲ ਪਹੁੰਚ ਗਈ। ਉਸ ਨੇ ਇਕਦਮ ਫੁਰਤੀ ਵਿਖਾਉਂਦੇ ਹੋਏ ਸ਼ਾਨਦਾਰ ਕੈਚ ਫੜ ਲਿਆ। ਕੈਚ ਫੜਨ ਦੇ ਚੱਕਰ 'ਚ ਐਲੀਸ ਜ਼ਮੀਨ 'ਤੇ ਡਿੱਗ ਵੀ ਗਏ।
 

ਨਾਥਨ ਐਲੀਸ ਦੇ ਕੈਚ ਤੋਂ ਦਰਸ਼ਕ ਅਤੇ ਸਾਥੀ ਖਿਡਾਰੀ ਹੀ ਨਹੀਂ, ਸਗੋਂ ਉਹ ਖੁਦ ਵੀ ਹੈਰਾਨ ਸਨ। ਦਰਅਸਲ, ਐਲੀਸ ਨੂੰ ਇਸ ਕੈਚ ਦੀ ਉਮੀਦ ਨਹੀਂ ਸੀ। ਉਸ ਨੂੰ ਨਹੀਂ ਲੱਗ ਰਿਹਾ ਸੀ ਕਿ ਕੈਚ ਆਵੇਗਾ ਅਤੇ ਉਹ ਫੜੇਗਾ। ਪਰ ਬਿਨਾਂ ਤਿਆਰ ਹੋਏ ਉਸ ਨੇ ਅਚਾਨਕ ਇਹ ਕੈਚ ਫੜ ਲਿਆ।
 

ਸਿਡਨੀ ਥੰਡਰਜ਼ ਨੇ ਟਾਸ ਜਿੱਤਣ ਤੋਂ ਬਾਅਦ ਫੀਲਡਿੰਗ ਦਾ ਫੈਸਲਾ ਕੀਤਾ ਸੀ। ਹੋਬਾਰਟ ਹਰੀਕੇਨਸ ਨੇ 6 ਵਿਕਟਾਂ 'ਤੇ 162 ਦੌੜਾਂ ਬਣਾਈਆਂ। ਜਾਰਜ ਬੈਲੀ ਨੇ 20 ਗੇਂਦਾਂ ਵਿੱਚ ਸਭ ਤੋਂ ਵੱਧ 43 ਦੌੜਾਂ ਬਣਾਈਆਂ।  ਜਵਾਬ 'ਚ ਸਿਡਨੀ ਥੰਡਰਜ਼ ਨੇ 19.4 ਓਵਰਾਂ 'ਚ 166 ਦੌੜਾਂ ਬਣਾ ਲਈਆਂ। ਐਲੇਕਸ ਹੇਲਸ ਨੇ 55, ਉਸਮਾਨ ਖਵਾਜਾ ਨੇ 35, ਐਲੇਕਸ ਰੋਸ ਨੇ ਅਜੇਤੂ 32 ਦੌੜਾਂ ਬਣਾਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nathan Ellis Takes Brilliant Reflex Catch After Misjudging Ball In BBL at Sydney Thunder vs Hobart Hurricanes