ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਲਾਂਚ ਹੋਵੇਗਾ ਐਨਬੀਏ ਲੀਗ ਦਾ ਪਹਿਲਾ ਡ੍ਰਿਬਲ-ਏ-ਥੋਨ ਈਵੈਂਟ

ਐਨਬੀਏ (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਵਲੋਂ 29 ਫਰਵਰੀ ਨੂੰ ਸਿਟੀ ਬਿਊਟੀਫੁਲ 'ਚ ਬਾਸਕਟਬਾਲ ਲੀਗ ਦੇ ਪਹਿਲੇ ਡ੍ਰਿਬਲ-ਏ-ਥੋਨ ਅਡੀਸ਼ਨ ਦਾ ਆਗਾਜ਼ ਕੀਤਾ ਜਾਵੇਗਾ, ਜਿਸ 'ਚ 6 ਸਾਲ ਤੋਂ ਵੱਧ ਉਮਰ ਦੇ ਯੰਗ ਖਿਡਾਰੀ ਹਿੱਸਾ ਲੈ ਸਕਣਗੇ। ਡ੍ਰਿਬਲ-ਏ-ਥੋਨ ਚੈਲੰਜ ਈਵੈਂਟ 'ਚ ਗਰਾਸ ਰੂਟ ਦੇ ਨੌਜਵਾਨ ਖਿਡਾਰੀਆਂ ਇਕ ਕਿਲੋਮੀਟਰ ਦੇ ਕੋਰਸ 'ਚ ਬਾਸਕਟਬਾਲ ਨੂੰ ਡ੍ਰਿਬਲ ਕਰਨਾ ਹੋਵੇਗਾ। 
 

ਹਰਨੂਰ ਸਿੰਘ ਮਨੌਲੀ ਦੀ ਰਿਪੋਰਟ ਮੁਤਾਬਿਕ ਭਾਰਤ 'ਚ ਐਨਬੀਏ ਦੇ ਡਾਇਰੈਕਟਰ ਰਾਜੇਸ਼ ਸੇਠੀ ਅਨੁਸਾਰ ਐਨਸੀਏ ਵਲੋਂ ਬਾਸਕਟਬਾਲ ਨੂੰ ਪ੍ਰਮੋਟ ਕਰਨ ਲਈ ਇਹ ਅਡੀਸ਼ਨ ਯੰਗ ਖਿਡਾਰੀਆਂ ਲਈ ਚੈਲੰਜ ਈਵੈਂਟ ਹੋਵੇਗਾ, ਜਿਸ ਦੇ ਸਪੈਸ਼ਲ ਟਰਾਇਲ ਸੈਕਟਰ-7 ਸਥਿਤ ਸਪੋਰਟਸ ਕੰਪਲੈਕਸ 'ਚ ਲਏ ਜਾਣਗੇ। ਡਾਇਰੈਕਟਰ ਨੇ ਦੱਸਿਆ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਸ਼ਹਿਰ ਹੈ, ਜਿੱਥੇ ਐਨਬੀਏ ਵਲੋਂ ਪਲੇਠੇ ਡ੍ਰਿਬਲ-ਏ-ਥੋਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
 

ਇਸ ਬਾਸਕਟਬਾਲ ਪ੍ਰੋਗਰਾਮ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਜਿਸ ਲਈ ਆਫਿਸ਼ੀਅਲ ਵੈੱਬਸਾਈਟ 'ਤੇ ਲਾਗ ਇਨ ਕਰਨਾ ਪਵੇਗਾ। ਇਸ ਦੌਰਾਨ ਆਨ ਬਾਸਕਟਬਾਲ ਕੋਰਟ ਚੈਲੰਜ ਹੋਵੇਗਾ, ਜਿਸ ਲਈ ਹਰ ਸ਼ਹਿਰ 'ਚੋਂ 10 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਐਨਬੀਏ ਦੀ ਟ੍ਰੇਨਿੰਗ ਲਈ ਡਰਾਫਟ ਕੀਤੇ ਇਨ੍ਹਾਂ 10 ਖਿਡਾਰੀਆਂ ਨੂੰ ਮਹਿੰਗੇ ਤੋਹਫੇ ਦਿੱਤੇ ਜਾਣਗੇ। ਇਸ ਈਵੈਂਟ ਲਈ ਇਕ ਖਾਸ ਕਿਸਮ ਦਾ 16 ਫੁੱਟਾ ਬਾਸਕਟਬਾਲ ਤਿਆਰ ਕੀਤਾ ਗਿਆ  ਹੈ, ਜਿਸ ਨੂੰ ਡ੍ਰਿਬਲ-ਏ-ਥੋਨ ਅਡੀਸ਼ਨ ਖੇਡਣ ਵਾਲੇ ਸਾਰੇ ਹੋਰ ਸ਼ਹਿਰਾਂ 'ਚ ਪ੍ਰਦਰਸ਼ਤ ਕੀਤਾ ਜਾਵੇਗਾ।
 

ਇਸ 16 ਫੁੱਟੇ ਬਾਲ 'ਤੇ ਸਾਰੇ ਸ਼ਹਿਰਾਂ ਦੇ ਮੁਕਾਬਲੇਬਾਜ਼ਾਂ ਨੂੰ ਆਪਣਾ ਸੰਦੇਸ਼ ਲਿਖਣ ਦਾ ਮੌਕਾ ਹਾਸਲ ਹੋਵੇਗਾ। ਐਨਬੀਏ ਵਲੋਂ ਇਹ ਸਾਰਾ ਕੁੱਝ ਦੇਸ਼ 'ਚ ਸਾਰੇ ਰਾਜਾਂ 'ਚ ਬਾਸਕਟਬਾਲ ਦੇ ਪ੍ਰਮੋਸ਼ਨ ਲਈ ਕੀਤਾ ਜਾ ਰਿਹਾ, ਜਿਸ ਲਈ ਟਰਾਇਲਾਂ 'ਚ ਹਿੱਸਾ ਲੈਣ ਵਾਲਿਆਂ ਤੋਂ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਮਾਰਚ ਮਹੀਨੇ 'ਚ ਜੈਪੁਰ ਅਤੇ ਗਾਜ਼ਿਆਬਾਦ ਤੋਂ ਇਲਾਵਾ ਦੇਸ਼ ਦੇ ਹੋਰ ਸ਼ਹਿਰਾਂ 'ਚ ਵੀ ਐਨਬੀਏ ਬਾਸਕਟਬਾਲ ਲੀਗ ਦੇ ਡ੍ਰਿਬਲ-ਏ-ਥੋਨ ਈਵੈਂਟਸ ਹੋਣਗੇ। ਸ੍ਰੀ ਸੇਠੀ ਅਨੁਸਾਰ ਭਾਰਤ 'ਚ ਨੌਜਵਾਨਾਂ ਦੀ ਬਾਸਕਟਬਾਲ ਖੇਡਣ ਦੀ ਚੇਤੰਨਤਾ ਅਤੇ ਗਰਾਸ ਰੂਟ 'ਤੇ ਲੋਕਪ੍ਰੀਯਤਾ ਨੂੰ ਵੇਖਦਿਆਂ ਐਨਬੀਏ ਨੇ ਇਹ ਵੱਡਾ ਫੈਸਲਾ ਕੀਤਾ ਹੈ।

 


 

ਇਸ ਤੋਂ ਪਹਿਲਾਂ ਐਨਬੀਏ ਵਲੋਂ ਸਿਲੈਕਟ ਕੀਤੇ ਪ੍ਰਿੰਸਪਾਲ ਸਿੰਘ ਅਤੇ ਅਮਾਨ ਸੰਧੂ ਅਤੇ ਇਕ ਮਹਿਲਾ ਖਿਡਾਰਨ ਹਰਸਿਮਰਨ ਕੌਰ ਦੇਸ਼ ਦੀਆਂ ਜੂਨੀਅਰ ਟੀਮਾਂ ਤੋਂ ਇਲਾਵਾ ਸੀਨੀਅਰ ਕੌਮੀ ਟੀਮਾਂ 'ਚ ਸਥਾਨ ਬਣਾਉਣ 'ਚ ਸਫਲ ਹੋਏ ਹਨ। ਆਸਟ੍ਰੇਲੀਆ ਦੇ ਕੈਨਬਰਾ 'ਚ ਟ੍ਰੇਨਿੰਗ ਹਾਸਲ ਕਰਨ ਵਾਲੀ ਛੇ ਫੁੱਟ ਦੋ ਇੰਚ ਲੰਮੀ 18 ਸਾਲਾ ਹਰਸਿਮਰਨ ਕੌਰ ਨੇ ਸਿਕਾਗੋ 'ਚ ਇਸੇ ਮਹੀਨੇ ਬੀਡਬਲਿਓਬੀ ਛੇਵਾਂ ਸਾਲਾਨਾ ਗਲੋਬਲ ਸਿਖਲਾਈ ਕੈਂਪ ਅਟੈਂਡ ਕੀਤਾ ਹੈ।

 


 

ਅਮਾਨ ਸੰਧੂ ਵੀ ਇੰਡੀਅਨ ਐਨਬੀਏ ਅਕੈਡਮੀ ਦਾ ਪ੍ਰਡਕਟ ਹੈ। ਸੀਨੀਅਰ ਕੌਮੀ ਟੀਮ 'ਚ ਚੁਣੇ ਗਏ ਛੇ ਫੁੱਟ ਦਸ ਇੰਚ ਲੰਮੇ ਕੱਦ ਦੇ ਮਾਲਕ 17 ਸਾਲਾ ਅਮਾਨ ਸੰਧੂ ਬਿਨਾਂ ਬੀਡਬਲਿਓਬੀ ਤੋਂ ਬਿਨਾਂ ਵਰਲਡ ਟਾਪ ਲੀਗ ਖੇਡਣ ਲਈ ਏਸ਼ੀਆ ਕੈਂਪ ਅਤੇ ਲੰਘੇ ਸਾਲ ਟੋਕੀਓ 'ਚ ਖੇਡੀ ਫੀਬਾ ਲੀਗ ਖੇਡ ਚੁੱਕਾ ਹੈ।

 


 

ਇਸੇ ਤਰ੍ਹਾਂ ਛੇ ਫੁੱਟ ਨੌਂ ਇੰਚ ਲੰਮਾ-ਸਲੰਮਾ 19 ਸਾਲਾ ਪ੍ਰਿੰਸਪਾਲ ਸਿੰਘ ਐਨਬੀਏ ਗਲੋਬਲ ਅਕੈਡਮੀ ਦੇ ਕੈਨਬਰਾ 'ਚ ਸਥਿਤ ਬਾਸਕਟਬਾਲ ਸੈਂਟਰ ਆਫ ਐਕਸੀਲੈਂਸ ਇਕ ਸਾਲ ਖੇਡ ਟ੍ਰੇਨਿੰਗ ਹਾਸਲ ਕਰ ਚੁੱਕਾ ਹੈ। ਪ੍ਰੋਫੈਸ਼ਨਲ ਕਲੱਬ ਲਈ ਲੀਗ ਖੇਡਣ ਵਾਲੇ ਪ੍ਰਿੰਸਪਾਲ ਸਿੰਘ ਦੀ ਸੀਨੀਅਰ ਕੌਮੀ ਟੀਮ 'ਚ ਐਂਟਰੀ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Basketball Association launches its first Dribble a thon in India