ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਜਲੀ ਚੰਦ ਨੇ T20 'ਚ ਬਣਾਇਆ ਵਿਸ਼ਵ ਰਿਕਾਰਡ, 6 ਵਿਕਟ 0 ਦੌੜ

ਨੇਪਾਲ ਦੀ ਗੇਂਦਬਾਜ ਅੰਜਲੀ ਚੰਦ ਨੇ ਟੀ20 ਕੌਮਾਂਤਰੀ ਕ੍ਰਿਕਟ 'ਚ ਇੱਕ ਨਵਾਂ ਇਤਿਹਾਸ ਰੱਚ ਦਿੱਤਾ ਹੈ। ਇਸ ਗੇਂਦਬਾਜ ਨੇ ਦੱਖਣ ਏਸ਼ੀਆਈ ਖੇਡਾਂ 'ਚ ਮਾਲਦੀਵ ਵਿਰੁੱਧ ਇੱਕ ਨਵਾਂ ਰਿਕਾਰਡ ਬਣਾਇਆ ਹੈ। ਅੰਜਲੀ ਨੇ ਮਾਲਦੀਵ ਵਿਰੁੱਧ 0 ਦੌੜਾਂ ਦੇ ਕੇ 6 ਵਿਕਟਾਂ ਪ੍ਰਾਪਤ ਕੀਤੀਆਂ। ਟੀ20 ਇੰਟਰਨੈਸ਼ਨਲ ਕ੍ਰਿਕਟ 'ਚ ਇਹ ਵਿਸ਼ਵ ਰਿਕਾਰਡ ਹੈ। ਪਹਿਲਾਂ ਬੱਲੇਬਾਜੀ ਕਰਦਿਆਂ ਮਾਲਦੀਵ ਦੀ ਮਹਿਲਾ ਕ੍ਰਿਕਟ ਟੀਮ 20 ਓਵਰਾਂ 'ਚ ਸਿਰਫ 16 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਟੀਚੇ ਨੂੰ ਨੇਪਾਲ ਟੀਮ ਨੇ ਸਿਰਫ 0.5 ਓਵਰ 'ਚ ਪ੍ਰਾਪਤ ਕਰ ਲਿਆ।
 

ਨੇਪਾਲ ਮਹਿਲਾ ਟੀਮ ਨੇ 0.5 ਓਵਰ 'ਚ 17 ਦੌੜਾਂ ਬਣਾਈਆਂ। ਨੇਪਾਲ ਨੇ 115 ਗੇਂਦਾਂ ਬਾਕੀ ਰਹਿੰਦਿਆਂ ਇਸ ਮੈਚ ਨੂੰ ਜਿੱਤ ਲਿਆ। ਅੰਜਲੀ ਨੇ 7ਵੇਂ ਓਵਰ 'ਚ 3, 9ਵੇਂ ਓਵਰ 'ਚ 2 ਅਤੇ 11ਵੇਂ ਓਵਰ 'ਚ 1 ਵਿਕਟ ਪ੍ਰਾਪਤ ਕੀਤੀ। ਇਸ ਮੀਡੀਅਮ ਪੇਸਰ ਨੇ ਪੂਰੇ ਮੈਚ 'ਚ ਸਿਰਫ 13 ਗੇਂਦਾਂ ਸੁੱਟੀਆਂ ਅਤੇ ਇਹ ਸ਼ਾਨਦਾਰ ਰਿਕਾਰਡ ਆਪਣੇ ਨਾਂ ਕਰ ਲਿਆ।

 


ਇਸ ਰੋਮਾਂਚਕ ਮੈਚ 'ਚ ਮਾਲਦੀਵ ਦੀ ਹਮਜਾ ਨਿਯਾਜ ਨੇ 9, ਹਫਸਾ ਅਬਦੁੱਲਾ ਨੇ 4 ਦੌੜਾਂ ਬਣਾਈਆਂ। ਬਾਕੀ ਸਾਰੇ ਬੱਲੇਬਾਜ 0 'ਤੇ ਆਊਟ ਹੋਏ। ਜਵਾਬ 'ਚ ਨੇਪਾਲ ਦੀ ਸ਼੍ਰੇਸ਼ਠਾ ਨੇ 13 ਦੌੜਾਂ ਬਣਾ ਕੇ ਮੈਚ ਨੂੰ ਜਿੱਤ ਲਿਆ। ਮਾਲਦੀਵ ਨੇ 4 ਦੌੜਾਂ ਐਕਸਟ੍ਰਾ ਦਿੱਤੀਆਂ। ਇਸ ਤਰ੍ਹਾਂ ਨੇਪਾਲ ਨੇ ਬਗੈਰ ਕੋਈ ਵਿਕਟ ਗੁਆਏ 17 ਦੌੜਾਂ ਬਣਾ ਲਈਆਂ।
 

ਇਸ ਸ਼ਾਨਦਾਰ ਗੇਂਦਬਾਜੀ ਨਾਲ ਅੰਜਲੀ ਨੇ ਮਹਿਲਾ ਟੀ20 ਇੰਟਰਨੈਸ਼ਨਲ ਦਾ ਬੈਸਟ ਬੋਲਿੰਗ ਫਿਗਰ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਮਾਲਦੀਵ ਦੀ ਮੇਸ ਅਲੀਸਾ ਦੇ ਨਾਂ ਸੀ, ਜਿਸ ਨੇ ਸਾਲ 2019 'ਚ ਚੀਨ ਵਿਰੁੱਧ 3 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nepal medium pacer Anjali Chand 6 wickets for 0 run creates T20I history at South Asian Games