ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਟੀ20 ਲੜੀ ਲਈ ਟੀਮ ਦਾ ਐਲਾਨ ਕੀਤਾ

ਨਿ‍ਊਜ਼ੀਲੈਂਡ ਨੇ ਭਾਰਤ ਵਿਰੁੱਧ 5 ਟੀ-20 ਮੈਚਾਂ ਦੀ ਲੜੀ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 24 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਇਸ ਲੜੀ ਲਈ ਨਿਊਜ਼ੀਲੈਂਡ ਟੀਮ ਦੀ ਕਮਾਨ ਕੇਨ ਵਿਲੀਅਮਸਨ ਨੂੰ ਸੌਂਪੀ ਗਈ ਹੈ, ਜੋ ਲਗਭਗ ਇੱਕ ਸਾਲ ਬਾਅਦ ਆਪਣਾ ਪਹਿਲਾ ਟੀ20 ਮੈਚ ਖੇਡਣਗੇ। 
 

ਟੀਮ ਦੇ ਤਿੰਨ ਸਟਾਰ ਤੇਜ਼ ਗੇਂਦਬਾਜ਼ ਟਰੈਂਟ ਬੋਲਟ, ਮੈਟ ਹੈਨਰੀ ਅਤੇ ਲੋਕੀ ਫਰਗਿਊਸਨ ਅਤੇ ਸਟਾਰ ਆਲਰਾਊਂਡਰ ਜੇਮਸ ਨੀਸ਼ਮ ਦੇ ਜ਼ਖਮੀ ਹੋਣ ਕਾਰਨ ਟੀਮ ਤੋਂ ਬਾਹਰ ਹਨ। ਕਈ ਸਟਾਰ ਖਿਡਾਰੀਆਂ ਦੇ ਬਾਹਰ ਹੋਣ ਕਾਰਨ ਲਗਭਗ ਢਾਈ ਸਾਲ ਬਾਅਦ 32 ਸਾਲਾ ਤੇਜ਼ ਗੇਂਦਬਾਜ ਹਾਮਿਸ਼ ਬੇਨੇਟ ਦੀ ਟੀਮ 'ਚ ਵਾਪਸੀ ਹੋਈ ਹੈ।
 

 

ਬੇਨੇਟ ਨੇ ਨਿਊਜ਼ੀਲੈਂਡ ਲਈ ਆਪਣਾ ਅੰਤਮ ਮੈਚ 2017 'ਚ ਬੰਗਲਾਦੇਸ਼ ਵਿਰੁੱਧ ਖੇਡਿਆ ਸੀ। 1 ਟੈਸਟ ਅਤੇ 16 ਵਨਡੇ ਖੇਡ ਚੁੱਕੇ ਬੇਨੇਟ ਨੂੰ ਹਾਲੇ ਆਪਣਾ ਟੀ20 ਡੈਬਿਊ ਕਰਨਾ ਬਾਕੀ ਹੈ।
 

ਪਹਿਲੇ 3 ਮੈਚਾਂ ਲਈ ਕੋਲਿਨ ਡੀ ਗਰੈਂਡ ਹੋਮ ਟੀਮ ਦਾ ਹਿੱਸਾ ਹੋਣਗੇ, ਜਦਕਿ ਆਖਰੀ 2 ਮੁਕਾਬਲਿਆਂ ਲਈ ਟਾਮ ਬਰੂਸ ਨੂੰ ਸ਼ਾਮਲ ਕੀਤਾ ਗਿਆ ਹੈ। ਉਹ ਭਾਰਤ-ਏ ਵਿਰੁੱਧ ਸੀਰੀਜ਼ ਲਈ ਨਿ‍ਊਜ਼ੀਲੈਂਡ-ਏ ਸੀਰੀਜ਼ ਦੀ ਕਪ‍ਤਾਨੀ ਵੀ ਕਰਨਗੇ। ਕੀਵੀ ਗੇਂਦਬਾਜ਼ ਬੇਨੇਟ ਨੇ ਸੁਪਰ ਸਮੈਸ਼ 'ਚ ਹੁਣ ਤੱਕ ਖੇਡੇ ਗਏ ਆਪਣੇ 10 ਮੈਚਾਂ 'ਚ 14 ਵਿਕਟਾਂ ਹਾਸਲ ਕੀਤੀਆਂ ਹਨ। 
 

ਨਿਊਜ਼ੀਲੈਂਡ ਟੀਮ ਦੇ ਕੋਲ ਤੇਜ਼ ਗੇਂਦਬਾਜ਼ੀ ਵਿਭਾਗ 'ਚ ਬੇਨੇਟ ਦੇ ਨਾਲ ਟਿਮ ਸਾਊਦੀ, ਬ‍ਲੇਅਰ ਟਿਕਨਰ ਅਤੇ ਸ‍ਕਟ ਕੁਗਲਇਨ ਹੋਣਗੇ। ਮਿਚੇਲ ਸੈਂਟਨਰ ਅਤੇ ਈਸ਼ ਸੋਢੀ ਸਪਿਨ ਦੀ ਜਿੰ‍ਮੇਦਾਰੀ ਸੰਭਾਲਣਗੇ। ਬੱਲੇਬਾਜ਼ੀ 'ਚ ਕਪ‍ਤਾਨ ਕੇਨ ਵਿਲੀਅਮਸਨ ਦੇ ਨਾਲ ਹੀ ਰੌਸ ਟੇਲਰ, ਕੋਲਿਨ ਮੁਨਰੋ, ਮਾਰਟਿਨ ਗਪਟਿਲ, ਡੇਰਿਲ ਮਿਚੇਲ ਅਤੇ ਟਿੱਮ ਸੀਫਰਟ ਹੋਣਗੇ।
 

‍ਨਿਊਜ਼ੀਲੈਂਡ ਟੀਮ :
ਕੇਨ ਵਿਲੀਅਮਸਨ (ਕਪ‍ਤਾਨ), ਹਾਮਿਸ਼ ਬੇਨੇਟ, ਕੋਲਿਨ ਡੀ ਗਰੈਂਡਹੋਮ (ਪਹਿਲੇ 3 ਮੈਚ ਲਈ), ਟਾਮ ਬਰੂਸ (ਆਖਰੀ ਦੋ ਮੈਚਾਂ ਲਈ), ਮਾਰਟਿਨ ਗਪਟਿਲ, ਸ‍ਕੱਟ ਕੁਗਲਇਨ, ਡੇਰਿਲ ਮਿਚੇਲ, ਕੋਲਿਨ ਮੁਨਰੋ,  ਰੌਸ ਟੇਲਰ, ਬ‍ਲੇਅਰ ਟਿਕਨਰ, ਮਿਚੇਲ ਸੈਂਟਨਰ, ਟਿਮ ਸੀਫਰਟ, ਈਸ਼ ਸੋਢੀ ਅਤੇ ਟਿਮ ਸਾਊਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Zealand announce Squad For T20 against India