ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ੀਲੈਂਡ ਨੇ ਭਾਰਤ ਨੂੰ ਦੂਜੇ ਵਨਡੇ 'ਚ 22 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤੀ

ਨਿਊਜ਼ੀਲੈਂਡ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਕੀਵੀ ਟੀਮ ਨੇ ਸੀਰੀਜ਼ 'ਚ 2-0 ਦੀ ਅਜੇਤੂ ਲੀਡ ਲੈ ਲਈ ਹੈ। ਆਕਲੈਂਡ ਦੇ ਈਡਨ ਪਾਰਕ 'ਚ ਸਨਿੱਚਰਵਾਰ ਨੂੰ ਹੋਏ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
 

ਨਿਊਜ਼ੀਲੈਂਡ ਨੇ 8 ਵਿਕਟਾਂ 'ਤੇ 273 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ 48.3 ਓਵਰਾਂ ਵਿਚ 251 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤੀ ਟੀਮ 6 ਸਾਲ ਬਾਅਦ ਨਿਊਜ਼ੀਲੈਂਡ ਤੋਂ ਵਨਡੇ ਸੀਰੀਜ਼ ਹਾਰੀ ਹੈ। ਆਖਰੀ ਵਾਰ ਕੀਵੀ ਟੀਮ ਨੇ ਜਨਵਰੀ 2014 'ਚ ਘਰੇਲੂ ਮੈਦਾਨ ਵਿੱਚ 4-0 ਨਾਲ ਸੀਰੀਜ਼ ਜਿੱਤੀ ਸੀ। ਸੀਰੀਜ਼ ਦਾ ਆਖਰੀ ਮੈਚ 11 ਫਰਵਰੀ ਨੂੰ ਮਾਊਂਟ ਮਾਉਂਗਨੁਈ ਵਿਖੇ ਹੋਵੇਗਾ।

 


 

ਭਾਰਤ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ 49 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਉਨ੍ਹਾਂ ਨੇ 5 ਚੌਕੇ ਅਤੇ 2 ਛੱਕੇ ਲਗਾਏ। ਸੈਣੀ ਨੇ ਰਵਿੰਦਰ ਜਡੇਜਾ ਨਾਲ 8ਵੇਂ ਵਿਕਟ ਲਈ 76 ਦੌੜਾਂ ਦੀ ਭਾਈਵਾਲੀ ਕੀਤੀ। ਜਡੇਜਾ ਨੇ 55 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ ਵਨਡੇ ਕਰੀਅਰ ਦਾ 7ਵਾਂ ਅਰਧ ਸੈਂਕੜਾ ਜੜਦਿਆਂ 52 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਦੇ ਹਾਮਿਸ਼ ਬੈਨੇਟ, ਟਿਮ ਸਾਊਥੀ, ਕਾਲਿਨ ਜੈਮਿਸਨ ਅਤੇ ਕੋਲਿਨ ਡੀ ਗ੍ਰੈਂਡਹੋਮ ਨੇ 2-2 ਵਿਕਟਾਂ ਹਾਸਲ ਕੀਤੀਆਂ। ਜੈਮਿਸਨ ਨੂੰ ਆਪਣੇ ਡੈਬਿਊ ਵਨਡੇ ਮੈਚ 'ਚ ਮੈਨ ਆਫ ਦੀ ਮੈਚ ਚੁਣਿਆ ਗਿਆ।
 

ਨਿਊਜ਼ੀਲੈਂਡ ਵਲੋਂ ਮਾਰਟਿਨ ਗੁਪਟਿਲ ਨੇ 79, ਹੈਨਰੀ ਨਿਕੋਲਜ਼ ਨੇ 41 ਅਤੇ ਰਾਸ ਟੇਲਰ ਨੇ 73 ਦੌੜਾਂ ਬਣਾਈਆਂ। ਭਾਰਤ ਵੱਲੋਂ ਯੁਜਵੇਂਦਰ ਚਾਹਲ ਨੇ 3, ਸ਼ਾਰਦੁਲ ਠਾਕੁਰ ਨੇ 2 ਅਤੇ ਰਵਿੰਦਰ ਜਡੇਜਾ ਨੇ 1 ਵਿਕਟ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Zealand beat India by 22 runs in Auckland