ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜ਼ੀਲੈਂਡ ਤੋਂ 6 ਵਿਕੇਟਾਂ ਨਾਲ ਪ੍ਰੈਕਟਿਸ ਮੈਚ ਹਾਰਿਆ ਭਾਰਤ

ਨਿਊ ਜ਼ੀਲੈਂਡ ਤੋਂ 6 ਵਿਕੇਟਾਂ ਨਾਲ ਪ੍ਰੈਕਟਿਸ ਮੈਚ ਹਾਰਿਆ ਭਾਰਤ

ਵਿਸ਼ਵ ਕੱਪ (ICC World Cup 2019) ਖੇਡਣ ਲਈ ਇੰਗਲੈਂਡ ਪੁੱਜੀ ਭਾਰਤੀ ਟੀਮ ਨੂੰ ਆਪਣੇ ਪਹਿਲੇ ਹੀ ਅਭਿਆਸ ਮੈਚ ਦੌਰਾਨ ਨਿਊ ਜ਼ੀਲੈਂਡ ਦੇ ਹੱਥੋਂ ਛੇ ਵਿਕੇਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਭਾਰਤੀ ਟੀਮ ਦੇ ਬੱਲੇਬਾਜ਼ ਪੂਰੀ ਤਰ੍ਹਾਂ ਫ਼ਲਾੱਪ ਰਹੇ। ਭਾਰਤ ਦੀ ਪੂਰੀ ਟੀਮ 32.2 ਓਵਰਾਂ ਵਿੱਚ 179 ਦੌੜਾਂ ਉੱਤੇ ਆੱਲ ਆਊਟ ਹੋ ਗਈ।

 

 

ਭਾਰਤ ਦੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਨੇ ਬਹੁਤ ਨਿਰਾਸ਼ ਕੀਤਾ ਤੇ ਕੋਈ ਵੀ ਬੱਲੇਬਾਜ਼ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬੋਲਟ ਅਤੇ ਦਰਮਿਆਨੇ ਤੇਜ਼ ਗੇਂਦਬਾਜ਼ ਨੀਸ਼ਮ ਦੀਆਂ ਗੇਂਦਾਂ ਦਾ ਸਾਹਮਣਾ ਨਹੀਂ ਕਰ ਸਕਿਆ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਦੋ ਦੌੜਾਂ ਬਣਾਈਆਂ। ਸ਼ਿਖ਼ਰ ਧਵਨ ਨੇ ਦੋ ਦੌੜਾਂ, ਲੋਕੇਸ਼ ਰਾਹੁਲ 6, ਕਪਤਾਨ ਵਿਰਾਟ ਕੋਹਲੀ 18 ਦੋੜਾਂ, ਹਾਰਦਿਕ ਪੰਡਿਆ 30 ਦੌੜਾਂ, ਮਹੇਂਦਰ ਸਿੰਘ ਧੋਨੀ 17 ਦੌੜਾਂ ਅਤੇ ਦਿਨੇਸ਼ ਕਾਰਤਿਕ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

 

 

ਇੰਝ ਜਾਪ ਰਿਹਾ ਸੀ ਕਿ ਭਾਰਤ 100 ਉੱਤੇ ਵੀ ਨਹੀਂ ਪੁੱਜ ਸਕੇਗਾ ਪਰ ਜਡੇਜਾ ਨੇ 50 ਗੇਂਦਾਂ ਵਿੱਚ ਛੇ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾ ਕੇ ਭਾਰਤ ਨੂੰ ਲੜਨਯੋਗ ਸਕੋਰ ਤੱਕ ਪਹੁੰਚਾਇਆ।

 

 

180 ਦੌੜਾਂ ਦਾ ਟੀਚਾ ਪਿੱਛਾ ਕਰਨ ਉੱਤਰੀ ਨਿਊ ਜ਼ੀਲੈਂਡ ਦੀ ਸ਼ੁਰੂਆਤ ਵੀ ਵਧੀਆ ਨਹੀਂ ਰਹੀ ਅਤੇ ਕੌਲਿਨ ਮੁਨਰੋ ਸਿਰਫ਼ ਚਾਰ ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ਉੱਤੇ ਆਊਟ ਹੋ ਗਏ। ਇਸ ਤੋਂ ਬਾਅਦ ਹਾਰਦਿਕ ਪੰਡਿਆ ਨੇ 37 ਦੇ ਸਕੋਰ ਵਿੱਚ ਨਿਊ ਜ਼ੀਲੈਂਡ ਨੂੰ ਦਿੱਤਾ ਦੂਜਾ ਝਟਕਾ। ਪਾਂਡਿਆ ਮਾਰਟਿਨ ਗਪਟਿਲ ਨੂੰ 22 ਦੌੜਾਂ ਉੱਤੇ ਪੈਵੇਲੀਅਨ ਭੇਜਿਆ।

 

 

ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਰੋਜ਼ ਟੇਲਰ ਨੇ ਟੀਮ ਦੀ ਪਾਰੀ ਸੰਭਾਲੀ ਅਤੇ ਨਿਊ ਜ਼ੀਲੈਂਡ ਨੂੰ ਜਿੱਤ ਵੱਲ ਲੈ ਗਏ। ਇਸ ਦੌਰਾਨ ਦੋਵੇਂ ਬੱਲੇਬਾਜ਼ਾਂ ਨੇ ਅਰਧ–ਸੈਂਕੜੇ ਵੀ ਜੜੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Zealand defeats India by 6 Wickets in Practice Match