ICC Cricket World Cup 2019 Match 33 Pakistan vs New Zealand: ਆਈਸੀਸੀ ਵਿਸ਼ਵ ਕੱਪ ਦਾ 33ਵਾਂ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤਿਆ ਅਤੇ ਪਾਕਿਸਤਾਨ ਵਿਰੁਧ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ 6 ਵਿਕਟਾਂ ਉੱਤੇ 237 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਮਿਲਿਆ 238 ਦੌੜਾਂ ਦਾ ਟੀਚਾ ਦਿੱਤਾ।
ਕਪਤਾਨ ਕੇਨ ਵਿਲੀਅਮਸਨ ਨੇ 69 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਜੇਮਸ ਨੀਸ਼ਾਮ ਨੇ 112 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਕੋਲੀਨ ਡੀ ਨੇ 71 ਗੇਂਦਾਂ ਵਿੱਚ 64 ਦੌੜਾਂ ਬਣਾਈਆਂ।
ਪਾਕਿਸਤਾਨ ਲਈ ਇਹ ਕਰੋ ਜਾਂ ਮਰੋ ਵਾਲਾ ਮੁਕਾਬਲਾ ਹੋਵੇਗਾ, ਉਥੇ, ਨਿਊਜ਼ੀਲੈਂਡ ਇੱਕ ਹੋਰ ਜਿੱਤ ਨਾਲ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਵੇਗਾ। ਪਾਕਿਸਤਾਨ ਨੇ ਪਿਛਲੇ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਸੀ, ਜਦਕਿ ਨਿਊਜ਼ੀਲੈਂਡ ਨੇ ਕਰੀਬੀ ਮੁਕਾਬਲੇ ਵਿੱਚ ਵੈਸਟਇੰਡੀਜ਼ ਨੂੰ ਮਾਤ ਦਿੱਤੀ ਸੀ।