ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ੀਲੈਂਡ ਨੂੰ ਮਿਲਿਆ ਐਮਸੀਸੀ ਸਪਿਰਿਟ ਆਫ ਕ੍ਰਿਕਟਰ ਐਵਾਰਡ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਜੁਲਾਈ ਵਿਚ ਲਾਰਡਸ ਵਿਚ ਆਈ.ਸੀ.ਸੀ. ਵਿਸ਼ਵ ਕੱਪ ਫਾਈਨਲ ਵਿਚ ਵਿਵਾਦਪੂਰਨ ਹਾਲਾਤ ਵਿਚ ਹਾਰ ਤੋਂ ਬਾਅਦ ਸ਼ਾਨਦਾਰ ਖੇਡ ਭਾਵਨਾ ਦਿਖਾਉਣ ਲਈ ਕ੍ਰਿਸਟੋਫਰ ਮਾਰਟਿਨ-ਜੇਨਕਿਨਸ ਸਪਿਰਿਟ ਆਫ ਕ੍ਰਿਕਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।


 

ਕੇਨ ਵਿਲੀਅਮਸਨ ਤੇ ਉਸ ਦੀ ਟੀਮ ਉਸ ਸਮੇਂ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ ਜਦੋਂ ਇੰਗਲੈਂਡ ਨੇ ਓਵਰ ਥ੍ਰੋਅ 'ਤੇ ਦਿੱਤੇ ਗਏ ਵਿਵਾਦਪੂਰਨ 6 ਦੌੜਾਂ ਦੀ ਬਦੌਲਤ ਖਿਤਾਬੀ ਮੁਕਾਬਲੇ ਨੂੰ ਸੁਪਰ ਓਵਰ ਵਿਚ ਖਿਚਿਆ ਤੇ ਫਿਰ ਸੁਪਰ ਓਵਰ ਵੀ ਟਾਈ ਰਹਿਣ 'ਤੇ ਬਾਊਂਡਰੀਆਂ ਗਿਣਨ ਦੇ ਨਿਯਮ ਦੇ ਆਧਾਰ 'ਤੇ ਪਹਿਲੀ ਵਾਰ ਚੈਂਪੀਅਨ ਬਣਿਆ।
 

ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਕਾਰ ਹੈਮਿਲਟਨ ਦੇ ਸੇਡਨ ਪਾਕਰ ਵਿੱਚ ਡਰਾਅ ਹੋਏ ਦੂਜੇ ਟੈਸਟ ਮੈਚ ਦੌਰਾਨ ਮੇਜ਼ਬਾਨ ਟੀਮ ਨੂੰ ਇਹ ਐਵਾਰਡ ਦਿੱਤਾ ਗਿਆ। ਐਮਸੀਸੀ ਪ੍ਰਧਾਨ ਕੁਮਾਰ ਸੰਗਾਕਾਰਕ ਨੇ ਨਿਊਜ਼ੀਲੈਂਡ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ, "ਨਿਊਜ਼ੀਲੈਂਡ ਟੀਮ ਇਸ ਐਵਾਰਡ ਦੀ ਹੱਕਦਾਰ ਹੈ। ਉਸ ਸਮੇਂ ਦੀ ਗਲਤਫਹਿਮੀ 'ਚ ਵੀ ਉਨ੍ਹਾਂ ਨੇ ਖੇਡ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ।"
 

ਉਨ੍ਹਾਂ ਕਿਹਾ, "ਇਹ ਉਨ੍ਹਾਂ ਦੀ ਟੀਮ ਦੀ ਵਿਰਾਸਤ ਹੈ ਜੋ ਉਸ ਮੈਚ 'ਚ ਖੇਡੇ ਗਏ ਕ੍ਰਿਕਟ ਨੂੰ ਲੰਬੇ ਸਮੇਂ ਤੱਕ ਲੋਕਾਂ ਦੇ ਦਿਲ 'ਚ ਰਹਿਣ ਦੇ ਬਾਵਜੂਦ ਅਸੀ ਹੁਣ ਵੀ ਕ੍ਰਿਕਟ ਭਾਵਨਾ ਦੀ ਗੱਲ ਕਰ ਰਹੇ ਹਾਂ।" ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ 242 ਦੌੜਾਂ ਦੀ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਟੀਮ ਨੂੰ ਅੰਤਮ ਤਿੰਨ ਗੇਂਦਾਂ 'ਚ 9 ਦੌਰਾਂ ਦੀ ਲੋੜ ਸੀ। ਜਦੋਂ ਮਾਰਟਿਨ ਗੁਪਟਿਲ ਦਾ ਥ੍ਰੋ ਬੇਨ ਸਟੋਕਸ ਦੇ ਬੱਲੇ ਨਾਲ ਟਕਰਾ ਕੇ ਬਾਊਂਡਰੀ ਪਾਰ ਚਲਿਆ ਗਿਆ ਅਤੇ ਅੰਪਾਇਰ ਨੇ ਇੰਗਲੈਂਡ ਨੂੰ 6 ਦੌੜਾਂ ਦੇ ਦਿੱਤੀਆਂ ਸਨ। ਅੰਪਾਇਰਾਂ ਨੇ ਬੱਲੇਬਾਜਾਂ ਵੱਲੋਂ ਭੱਜ ਕੇ ਲਈਆਂ 2 ਦੌੜਾਂ ਨੂੰ ਵੀ ਜੋੜਿਆ ਸੀ। ਇਸ ਫੈਸਲੇ ਤੋਂ ਬਾਅਦ ਮੈਚ ਸੁਪਰ ਓਵਰ 'ਚ ਚਲਾ ਗਿਆ ਸੀ।
 

ਇਹ ਐਵਾਰਡ ਐਮ.ਸੀ.ਸੀ. ਤੇ ਬੀ.ਬੀ.ਸੀ. ਨੇ 2013 ਵਿਚ ਐੇਮ.ਸੀ.ਸੀ.ਏ. ਦੇ ਸਾਬਕਾ ਮੁਖੀ ਤੇ ਬੀ.ਬੀ.ਸੀ.  ਦੇ ਟੈਸਟ ਮੈਚ ਦੇ ਮਾਹਿਰ ਕੁਮੈਂਟਟੇਰ ਮਾਰਟਿਨ-ਜੇਨਕਿਨਸ ਦੀ ਯਾਦ ਵਿਚ ਸ਼ੁਰੂ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Zealand win MCC Spirit of Cricket award for 2019