ਅਗਲੀ ਕਹਾਣੀ

ਫੀਫਾ 2018: ਅਹਿਮਦ ਮੂਸਾ ਕਰੋ ਮੇਸੀ ਦੀ ਅਰਜਨਟੀਨਾ ਨੂੰ ਬਾਹਰ

ਅਹਿਮਦ ਮੂਸਾ

ਫੀਫਾ ਵਰਲਡ ਕੱਪ 2018 ਵਿੱਚ ਆਈਸਲੈਂਡ ਦੇ ਖਿਲਾਫ ਮੈਚ 'ਚ 2 ਗੋਲ ਦਾਗ ਕੇ ਨਾਈਜੀਰੀਆ ਨੂੰ  2-0 ਨਾਲ ਜਿੱਤ ਦਿਵਾਉਣ ਵਾਲੇ ਅਹਿਮਦ ਮੂਸਾ ਨੇ ਮੈਚ ਖਤਮ ਹੋਣ ਤੋਂ ਬਾਅਦ ਇੱਕ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਫਿਰ ਅਰਜਨਟੀਨਾ ਦੇ ਖਿਲਾਫ ਗਰੁੱਪ ਡੀ ਦੇ ਫਾਈਨਲ ਮੈਚ 'ਚ ਗੋਲ ਕਰਨਗੇ 'ਤੇ ਦੱਖਣੀ ਅਮਰੀਕੀ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾਉਣਗੇ ।

 

'ਅਰਜਨਟੀਨਾ ਨੂੰ ਕਰਾਂਗੇ ਬਾਹਰ 


ਅਹਿਮਦ ਮੂਸਾ ਫੀਫਾ ਵਿਸ਼ਵ ਕੱਪ ਲਗਾਤਾਰ ਦੋ ਵਾਰ ਗੋਲ ਕਰਨ ਵਾਲੇ ਪਹਿਲੇ ਨਾਈਜੀਰੀਅਨ ਖਿਡਾਰੀ ਹਨ।ਇਸ ਤੋਂ ਪਹਿਲਾਂ 2014 ਫੀਫਾ ਵਿਸ਼ਵ ਕੱਪ 'ਚ ਅਹਿਮਦ ਮੁਸਾ ਨੇ ਅਰਜਨਟੀਨਾ ਦੇ ਖਿਲਾਫ ਦੋ ਗੋਲ ਕੀਤੇ ਸਨ। ਗਰੁੱਪ ਸਟੇਜ ਦੇ ਉਸ ਮੈਚ 'ਚ ਅਰਜਨਟੀਨਾ ਨੇ ਨਾਈਜੀਰੀਆ ਨੂੰ 3-2 ਨਾਲ ਹਰਾਇਆ ਸੀ। ਇਸ ਵਾਰ ਨਾਈਜੀਰੀਆ ਦੀ ਟੀਮ ਕੋਲ ਅਰਜਨਟੀਨਾ ਤੋਂ ਹਾਰ ਦਾ ਬਦਲਾ ਲੈਣ ਦਾ ਚੰਗਾ ਮੌਕਾ ਹੈ।

 

'ਮੈਂ ਅਰਜਨਟੀਨਾ ਖ਼ਿਲਾਫ਼ ਗੋਲ ਕਰਕੇ ਰਹੋ'


ਅਹਿਮਦ ਮੂਸਾ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਅਰਜਨਟਾਈਨਾ ਖਿਲਾਫ ਗੋਲ ਕਰਨ 'ਚ ਬਹੁਤ ਮੁਸ਼ਕਲ ਹੋਵੇਗੀ। ਅਸੀਂ ਇਸ ਮੈਚ ਦੇ ਮਹੱਤਵ ਨੂੰ ਜਾਣਦੇ ਹਾਂ। ਇਹ ਸਾਡੇ ਦੋਨਾਂ ਲਈ 'ਕਰੋ ਜਾਂ ਮਰੋ' ਦੀ ਲੜਾਈ ਹੈ।' ਜੇ ਨਾਈਜੀਰੀਆ ਇਸ ਮੈਚ 'ਚ ਅਰਜਨਟੀਨਾ ਨੂੰ ਹਰਾਉਣ ਵਿਚ ਸਫਲ ਹੋ ਜਾਂਦਾ ਹੈ। ਤਾਂ ਫਿਰ ਕਰੋਸ਼ੀਆ ਆਖਰੀ 16 'ਚ ਪਹੁੰਚ ਜਾਵੇਗਾ।ਜੇ ਇਹ ਮੈਚ ਡਰਾਅ 'ਤੇ ਖਤਮ ਹੁੰਦਾ ਹੈ। ਤਾਂ ਅਰਜਨਟੀਨਾ ਦੀ ਟੀਮ ਫੀਫਾ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। ਪਰ, ਨਾਈਜੀਰੀਆ ਨੂੰ ਆਈਸਲੈਂਡ ਅਤੇ ਕਰੋਸ਼ੀਆ ਦੇ ਮੁਕਾਬਲੇ 'ਤੇ ਨਿਰਭਰ ਕਰਨਾ ਪਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nigerian goal hero Ahmed Musa promise to score against Argentina and knock Out Lionel Messi Team from FIFA World Cup 2018 Group Stage