ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਿਸ਼ਵ ਕੱਪ ’ਚ ਤੇਂਦੁਲਕਰ ਦਾ ਰਿਕਾਰਡ ਟੁੱਟਣ ਦੀ ਕੋਈ ਸੰਭਾਵਨਾ ਨਹੀਂ

​​​​​​​ਵਿਸ਼ਵ ਕੱਪ ’ਚ ਤੇਂਦੁਲਕਰ ਦਾ ਰਿਕਾਰਡ ਟੁੱਟਣ ਦੀ ਕੋਈ ਸੰਭਾਵਨਾ ਨਹੀਂ

ਆਈਸੀਸੀ ਵਿਸ਼ਵ ਕੱਪ 2019 ਸ਼ੁਰੂ ਹੋਣ ’ਚ ਹੁਣ ਸਿਰਫ਼ 14 ਦਿਨ ਬਾਕੀ ਰਹਿ ਗਏ ਹਨ। ਇੰਗਲੈਂਡ ਤੇ ਵੇਲਜ਼ ’ਚ ਖੇਡੇ ਜਾਣ ਵਾਲੇ ਵਰਲਡ ਕੱਪ ਟੂਰਨਾਮੈਂਟ ਵਿੱਚ ਇਸ ਵਰ੍ਹੇ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੀਆਂ ਟੀਮਾਂ ਵਰਲਡ ਕੱਪ ਲਈ ਤਿਆਰ ਹਨ। ਸਾਰੇ ਦੇਸ਼ਾਂ ਨੇ ਆਪਣੀ 15–ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਕੱਪ ਲਈ ਚੁਣੇ ਖਿਡਾਰੀ ਆਪਣੀ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਤੇ ਨਵੇਂ ਰਿਕਾਰਡ ਬਣਾਉਣ ਲਈ ਬੇਚੈਨ ਵਿਖਾਈ ਦੇ ਰਹੇ ਹਨ।

 

 

ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਹਿਲੀ ਵਾਰ ਖੇਡਣ ਵਾਲੇ ਖਿਡਾਰੀ ਇਸ ਨੂੰ ਸਪੈਸ਼ਲ ਬਣਾਉਣਾ ਚਾਹੁੰਦੇ ਹਨ, ਤਾਂ ਉੱਧਰ ਕੁਝ ਖਿਡਾਰੀਆਂ ਦਾ ਇਹ ਆਖ਼ਰੀ ਵਿਸ਼ਵ ਕੱਪ ਵੀ ਹੋ ਸਕਦਾ ਹੈ। ਅਜਿਹੇ ਵਿੱਚ ਇਨ੍ਹਾਂ ਖਿਡਾਰੀਆਂ ਦੀ ਕੁਝ ਅਜਿਹੇ ਰਿਕਾਰਡ ਬਣਾਏ, ਜੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦਰਜ ਹੋ ਜਾਣ।

 

 

ਪਹਿਲਾ ਆਈਸੀਸੀ ਵਨ–ਡੇ ਵਰਲਡ ਕੱਪ 1975 ’ਚ ਖੇਡਿਆ ਗਿਆ ਸੀ। ਤਦ ਤੋਂ ਹੁਣ ਤੱਕ ਇਸ ਦੇ 11 ਐਡੀਸ਼ਨ ਹੋ ਚੁੱਕੇ ਹਨ। ਇਸ ਦੌਰਾਨ ਕਈ ਸਪੈਸ਼ਲ ਰਿਕਾਰਡ ਬਣੇ ਹਨ। ਇਨ੍ਹਾਂ ਵਿੱਚੋਂ ਕਈ ਰਿਕਾਰਡ ਅਜਿਹੇ ਹਨ, ਜੋ ਬਹੁਤ ਖ਼ਾਸ ਹਨ।

 

 

ਵਿਸ਼ਵ ਕੱਪ ਦੌਰਾਨ ਸਭ ਤੋਂ ਵੱਧ 50 ਜਾਂ 50 ਤੋਂ ਵੱਧ ਦੌੜਾਂ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂਅ ਦਰਜ ਹੈ। ਵਿਸ਼ਵ ਕੱਪ ਵਿੱਚ ਖੇਡੀਆਂ 44 ਪਾਰੀਆਂ ਵਿੱਚੋਂ ਸਚਿਨ ਤੇਂਦੁਲਕਰ ਨੇ 56.95 ਦੀ ਔਸਤ ਨਾਲ 2278 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ 6 ਸੈਂਕੜੇ ਤੇ 15 ਅਰਧ–ਸੈਂਕੜੇ ਸ਼ਾਮਲ ਹਨ। ਫ਼ਿਲਹਾਲ ਖੇਡ ਰਹੇ ਖਿਡਾਰੀਆਂ ਵਿੱਚ ਮਾਰਟਿਨ ਗਪਟਿਲ 809 ਦੌੜਾਂ ਬਣਾ ਕੇ ਉਨ੍ਹਾਂ ਦੇ ਨੇੜੇ ਹੈ; ਭਾਵ ਹੁਣ ਸਚਿਨ ਦਾ ਰਿਕਾਰਡ ਟੁੱਟਣ ਦੀ ਕੋਈ ਸੰਭਾਵਨਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No possibility of breaking the record of Sachin Tendulkar during World Cup