ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਾਈਕੋਰਟ ਪਹਿਲੀ ਵਾਰ ਤੈਅ ਕਰੇਗਾ ਵਧੀਆ ਕਬੱਡੀ ਟੀਮ

ਦਿੱਲੀ ਹਾਈਕੋਰਟ ਪਹਿਲੀ ਵਾਰ ਤੈਅ ਕਰੇਗਾ ਵਧੀਆ ਕਬੱਡੀ ਟੀਮ

ਏਸ਼ੀਅਨ ਖੇਡਾਂ 2018 `ਚ ਖਿਤਾਬ ਗਵਾਉਣ ਵਾਲੀ ਭਾਰਤੀ ਪੁਰਸ਼ ਅਤੇ ਮਹਿਲਾ ਕਬੱਡੀ ਟੀਮ ਅੱਜ ਇੰਦਰਾ ਗਾਂਧੀ ਸਟੇਡੀਐਮ `ਚ ਖੁਦ ਨੂੰ ਸਾਬਤ ਕਰਨ ਲਈ ਉਤਰੇਗੀ। ਇਹ ਕੋਈ ਆਮ ਮੁਕਾਬਲਾ ਨਹੀਂ, ਭਾਰਤੀ ਖੇਡਾਂ ਦੇ ਇਤਿਹਾਸ `ਚ ਪਹਿਲਾ ਮੌਕਾ ਹੋਵੇਗਾ ਜਿੱਥੇ ਜੱਜ ਦੀ ਨਿਗਰਾਨੀ `ਚ ਏਸ਼ੀਅਨ `ਚ ਖੇਡੀ ਟੀਮ ਬਨਾਮ ਇਨ੍ਹਾਂ ਟੀਮਾਂ `ਚ ਨਾ ਚੁਣੇ ਗਏ ਖਿਡਾਰੀਆਂ ਦੇ ਦਮਖਮ ਦੀ ਪ੍ਰੀਖਿਆ ਹੋਵੇਗੀ।


ਦਰਅਸਲ, ਭਾਰਤੀ ਏਮੇਚਯੋਰ ਕਬੱਡੀ ਮਹਾਂਸੰਘ ਦੇ ਅਧਿਕਾਰੀਆਂ `ਤੇ ਏਸ਼ੀਅਨ ਖੇਡਾਂ ਲਈ ਟੀਮਾਂ ਦੀ ਚੋਣ ਪੱਖਪਾਤ ਕਰਨ ਦੇ ਦੋਸ਼ ਸਨ। ਹਾਈਕੋਰਟ ਦੇ ਮੁੱਖ ਜੱਜ ਰਾਜੇਂਦਰ ਮੇਨਨ ਅਤੇ ਜੱਜ ਵੀਕੇ ਰਾਵ ਦੇ ਬੈਂਚ ਨੇ ਕਬੱਡੀ ਮਹਾਂਸੰਘ ਨੂੰ ਸੰਦੇਸ਼ ਦਿੱਤਾ ਸੀ ਕਿ ਉਹ 15 ਸਤੰਬਰ ਨੂੰ ਮੈਚ ਆਯੋਜਿਤ ਕਰੇ। ਸੇਵਾ ਮੁਕਤ ਜੱਜ ਐਮਪੀ ਗਰਗ ਨੂੰ ਇਸ ਚੋਣ ਪ੍ਰਕ੍ਰਿਆ ਅਤੇ ਮੈਚ ਲਈ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨਾਲ ਖੇਡ ਵਿਭਾਗ ਦੇ ਅਧਿਕਾਰੀ ਵੀ ਰਹਿਣਗੇ।


ਪਹਿਲੀ ਵਾਰ ਨਹੀਂ ਮਿਲੇ ਸੋਨ ਤਗਮੇ


ਭਾਰਤ ਨੇ ਜਕਾਰਤਾ ਏਸ਼ੀਅਨ ਖੇਡ 2018 ਤੋਂ ਪਹਿਲਾਂ ਇਸ ਖੇਡ `ਚ ਕਦੇ ਸੋਨ ਤਗਮੇ ਜਾਂ ਕੋਈ ਖਿਤਾਬੀ ਮੁਕਾਬਲਾ ਨਹੀਂ ਗਵਾਇਆ। ਪੁਰਸ਼ ਟੀਮ ਨੇ ਏਸ਼ੀਆਈ ਖੇਡਾਂ `ਚ ਲਗਾਤਾਰ ਸੱਤ ਵਾਰ ਸੋਨ ਤਗਮੇ ਜਿੱਤੇ ਸਨ, ਪ੍ਰੰਤੂ ਉਸ ਨੂੰ ਸੇਮੀਫਾਈਨਲ `ਚ ਇਰਾਨ ਤੋਂ ਹਾਰਨ ਬਾਅਦ ਕਾਂਸੀ ਤਗਮਾ ਮਿਲਿਆ ਸੀ। ਦੋ ਬਾਰ ਦੀ ਚੈਪੀਅਨ ਮਹਿਲਾ ਟੀਮ ਵੀ ਚਾਂਦੀ ਤਗਮੇ `ਤੇ ਹੀ ਟਿਕ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:now court will decide the better kabaddi team of country