ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਤੀਜਾ ਟੀ-20 ਕੌਮਾਂਤਰੀ ਮੈਚ ਹੈਮਿਲਟਨ ਦੇ ਸੇਡਨ ਪਾਰਕ ਵਿਖੇ ਖੇਡਿਆ ਗਿਆ। ਮੈਚ ਰੋਮਾਂਚ 'ਤੇ ਪਹੁੰਚ ਗਿਆ ਅਤੇ ਸੁਪਰ ਓਵਰ 'ਚ ਭਾਰਤੀ ਟੀਮ ਜਿੱਤ ਗਈ।
ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਨਿਊਜ਼ਲੈਂਡ ਮੈਚ ਆਸਾਨੀ ਨਾਲ ਜਿੱਤ ਜਾਵੇਗਾ, ਪਰ ਇਸ ਤੋਂ ਬਾਅਦ 20ਵਾਂ ਓਵਰ ਸੁੱਟਣ ਆਏ ਮੁਹੰਮਦ ਸ਼ਮੀ ਨੇ ਸਾਰਾ ਪਾਸਾ ਪਲਟ ਦਿੱਤਾ। ਮੈਚ ਸੁਪਰ ਓਵਰ ਤੱਕ ਪਹੁੰਚ ਗਿਆ ਅਤੇ ਭਾਰਤ ਨੇ ਇਸ ਨੂੰ ਆਪਣੇ ਨਾਮ ਕਰ ਲਿਆ।
Rohit Sharma after winning India Vs NZ T20: Super Over is always fun. This was my first Super Over, I have always been part but played for the first time. I had no idea how to start whether to take single or go for it. KL Rahul & I decided that we've to swing from the first ball. pic.twitter.com/FCaa5pZ0k9
— ANI (@ANI) January 29, 2020
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਰੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਨੇ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣ ਕਾਰਨ ਭਾਰਤ 20 ਓਵਰਾਂ ਵਿੱਚ ਪੰਜ ਵਿਕਟਾਂ 'ਤੇ 179 ਦੌੜਾਂ ਹੀ ਬਣਾ ਸਕਿਆ।
ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 65 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਲਈ 95 ਦੌੜਾਂ ਬਣਾਈਆਂ। ਉਨ੍ਹਾਂ ਨੇ ਮੈਚ ਵਿੱਚ ਲਗਭਗ ਨਿਊਜ਼ੀਲੈਂਡ ਨੂੰ ਜਿੱਤ ਦਿਵਾ ਹੀ ਦਿੱਤੀ ਸੀ ਪਰ ਆਖ਼ਰੀ ਓਵਰ ਵਿੱਚ ਸ਼ਮੀ ਦੀ ਗੇਂਦ 'ਤੇ ਆਊਂਟ ਹੋ ਗਏ।
ਵਿਲੀਅਮਸਨ ਤੀਜੀ ਗੇਂਦ 'ਤੇ ਆਊਟ ਹੋਏ ਅਤੇ ਕਿਵੀ ਟੀਮ ਨੂੰ ਆਖ਼ਰੀ ਚਾਰ ਗੇਂਦਾਂ 'ਤੇ ਜਿੱਤ ਲਈ ਦੋ ਦੌੜਾਂ ਦੀ ਲੋੜ ਸੀ। ਸ਼ਮੀ ਨੇ ਰੋਸ ਟੇਲਰ ਨੂੰ ਆਖ਼ਰੀ ਗੇਂਦ 'ਤੇ ਬੋਲਡ ਕਰਕੇ ਮੈਚ ਨੂੰ ਸੁਪਰ ਓਵਰ 'ਚ ਪਹੁੰਚਾਇਆ। ਨਿਊਜ਼ੀਲੈਂਡ ਨੇ ਸੁਪਰ ਓਵਰ ਵਿੱਚ 17 ਦੌੜਾਂ ਬਣਾਈਆਂ, ਭਾਰਤ ਨੇ ਜਿੱਤ ਲਈ 20 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਸੁਪਰ ਓਵਰ ਦੀਆਂ ਆਖ਼ਰੀ ਦੋ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ।