ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NZvsIND 3rd T20I: ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਸਹਿਵਾਗ ਦੇ ਟਵੀਟ ਨੇ ਜਿੱਤਿਆ ਦਿਲ 

ਰੋਹਿਤ ਅਤੇ ਸ਼ਮੀ ਨੂੰ ਦਿੱਤਾ ਜਿੱਤ ਦਾ ਸਿਹਰਾ

 

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਤੀਜਾ ਟੀ-20 ਕੌਮਾਂਤਰੀ ਮੈਚ ਹੈਮਿਲਟਨ ਦੇ ਸੇਡਨ ਪਾਰਕ ਵਿਖੇ ਖੇਡਿਆ ਗਿਆ। ਮੈਚ ਰੋਮਾਂਚ 'ਤੇ ਪਹੁੰਚ ਗਿਆ ਅਤੇ ਸੁਪਰ ਓਵਰ 'ਚ ਭਾਰਤੀ ਟੀਮ ਜਿੱਤ ਗਈ। 

 

ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਨਿਊਜ਼ਲੈਂਡ ਮੈਚ ਆਸਾਨੀ ਨਾਲ ਜਿੱਤ ਜਾਵੇਗਾ, ਪਰ ਇਸ ਤੋਂ ਬਾਅਦ 20ਵਾਂ ਓਵਰ ਸੁੱਟਣ ਆਏ ਮੁਹੰਮਦ ਸ਼ਮੀ ਨੇ ਸਾਰਾ ਪਾਸਾ ਪਲਟ ਦਿੱਤਾ। ਮੈਚ ਸੁਪਰ ਓਵਰ ਤੱਕ ਪਹੁੰਚ ਗਿਆ ਅਤੇ ਭਾਰਤ ਨੇ ਇਸ ਨੂੰ ਆਪਣੇ ਨਾਮ ਕਰ ਲਿਆ। ਮੈਚ ਤੋਂ ਬਾਅਦ ਸਾਬਕਾ ਕ੍ਰਿਕਟ ਵਰਿੰਦਰ ਸਹਿਵਾਗ ਨੇ ਰੋਹਿਤ ਸ਼ਰਮਾ ਲਈ ਅਜਿਹਾ ਟਵੀਟ ਕੀਤਾ ਹੈ, ਜੋ ਲੋਕਾਂ ਦਾ ਦਿਲ ਜਿੱਤ ਰਿਹਾ ਹੈ।

 

ਸੁਪਰ ਓਵਰ ਬਾਰੇ ਰੋਹਿਤ ਨੇ ਕਿਹਾ - ਸਮਝ ਨਹੀਂ ਆ ਰਿਹਾ ਸੀ ਕਰਨਾ ਕੀ ਹੈ

INDvNZ: ਜਿੱਤ ਤੋਂ ਬਾਅਦ, ਰੋਹਿਤ ਸ਼ਰਮਾ ਨੂੰ ਪ੍ਰਸ਼ੰਸਕਾਂ ਨੇ ਕਿਹਾ, ਹਿਟਮੈਨ ਮਹਾਨ ਹੈ

 


ਵਰਿੰਦਰ ਸਹਿਵਾਗ ਨੇ ਇੱਕ ਟਵੀਟ ਵਿੱਚ ਲਿਖਿਆ, ਜਿਹਾ ਲੱਗਦਾ ਹੈ ਅਪੁਨਿਚ ਭਗਵਾਨ ਹੈ! ਇਹ ਲਾਇਨ ਰੋਹਿਤ ਸ਼ਰਮਾ ਲਈ ਢੁਕਦੀ ਹੈ, ਜਿਸ ਤਰ੍ਹਾਂ ਨਾਲ ਉਹ ਨਾਮੁਮਕਿਨ ਨੂੰ ਮੁਮਕਿਨ ਕਰ ਦਿੰਦਾ ਹੈ, ਪਰ ਸ਼ਮੀ ਦਾ ਚਾਰ ਗੇਂਦ ਉੱਤੇ ਦੋ ਦੌੜਾਂ ਡਿਫੇਂਡ ਕਰਨਾ ਅਵਿਸ਼ਵਾਸਯੋਗ ਸੀ। ਯਾਦਗਾਰ ਹੈ ਇਹ ਜਿੱਤ।'

 

 

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਰੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਨੇ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣ ਕਾਰਨ ਭਾਰਤ 20 ਓਵਰਾਂ ਵਿੱਚ ਪੰਜ ਵਿਕਟਾਂ 'ਤੇ 179 ਦੌੜਾਂ ਹੀ ਬਣਾ ਸਕਿਆ। 

 

ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 65 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਲਈ 95 ਦੌੜਾਂ ਬਣਾਈਆਂ। ਉਨ੍ਹਾਂ ਨੇ ਮੈਚ ਵਿੱਚ ਲਗਭਗ ਨਿਊਜ਼ੀਲੈਂਡ ਨੂੰ ਜਿੱਤ ਦਿਵਾ ਹੀ ਦਿੱਤੀ ਸੀ ਪਰ ਆਖ਼ਰੀ ਓਵਰ ਵਿੱਚ ਸ਼ਮੀ ਦੀ ਗੇਂਦ 'ਤੇ ਆਊਂਟ ਹੋ ਗਏ। 

 

ਵਿਲੀਅਮਸਨ ਤੀਜੀ ਗੇਂਦ 'ਤੇ ਆਊਟ ਹੋਏ ਅਤੇ ਕਿਵੀ ਟੀਮ ਨੂੰ ਆਖ਼ਰੀ ਚਾਰ ਗੇਂਦਾਂ 'ਤੇ ਜਿੱਤ ਲਈ ਦੋ ਦੌੜਾਂ ਦੀ ਲੋੜ ਸੀ। ਸ਼ਮੀ ਨੇ ਰੋਸ ਟੇਲਰ ਨੂੰ ਆਖ਼ਰੀ ਗੇਂਦ 'ਤੇ ਬੋਲਡ ਕਰਕੇ ਮੈਚ ਨੂੰ ਸੁਪਰ ਓਵਰ 'ਚ ਪਹੁੰਚਾਇਆ। ਨਿਊਜ਼ੀਲੈਂਡ ਨੇ ਸੁਪਰ ਓਵਰ ਵਿੱਚ 17 ਦੌੜਾਂ ਬਣਾਈਆਂ, ਭਾਰਤ ਨੇ ਜਿੱਤ ਲਈ 20 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਸੁਪਰ ਓਵਰ ਦੀਆਂ ਆਖ਼ਰੀ ਦੋ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nz vs ind 3rd t20i at Seddon Park Hamilton india vs new zealand ind vs nz rohit sharma man of the match virender sehwag tweeted this