ਭਾਰਤੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੇ ਦੌਰੇ 'ਤੇ ਹੈ। ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟੀ20 ਕੌਮਾਂਤਰੀ ਲੜੀ ਵਿੱਚ 5-0 ਨਾਲ ਸਫ਼ਲਤਾ ਹਾਸਲ ਕੀਤੀ ਅਤੇ ਹੁਣ ਬੁੱਧਵਾਰ (5 ਫਰਵਰੀ) ਤੋਂ ਤਿੰਨ ਮੈਚਾਂ ਦੀ ਇਕ ਰੋਜ਼ਾ ਕੌਮਾਂਤਰੀ ਲੜੀ ਖੇਡਣੀ ਹੈ। ਵਨਡੇ ਸੀਰੀਜ਼ ਤੋਂ ਬਾਅਦ ਦੋ ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡੀ ਜਾਵੇਗੀ। ਟੀ -20 ਕੌਮਾਂਤਰੀ ਲੜੀ ਵਿੱਚ ਕਲੀਨਸਵੀਪ ਤੋਂ ਬਾਅਦ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ।
ਸਲਾਮੀ ਬੱਲੇਬਾਜ਼ ਅਤੇ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਟੀਮ ਇੰਡੀਆ ਦਾ ਉਪ ਕਪਤਾਨ ਰੋਹਿਤ ਸ਼ਰਮਾ ਵਨਡੇ ਅਤੇ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਰੋਹਿਤ ਸੱਟ ਕਾਰਨ ਵਨਡੇ ਅਤੇ ਟੈਸਟ ਸੀਰੀਜ਼ ਵਿੱਚ ਨਹੀਂ ਖੇਡ ਸਕਣਗੇ।
ਬੀਸੀਸੀਆਈ ਦੇ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ, ਹਾਲਾਂਕਿ ਬੀਸੀਸੀਆਈ ਵੱਲੋਂ ਅਜੇ ਤੱਕ ਅਧਿਕਾਰਤ ਬਿਆਨ ਨਹੀਂ ਆਇਆ ਹੈ। ਰੋਹਿਤ ਸੀਰੀਜ਼ ਦੇ ਪੰਜਵੇਂ ਟੀ -20 ਕੌਮਾਂਤਰੀ ਮੈਚ ਵਿੱਚ 60 ਦੌੜਾਂ ਬਣਾ ਕੇ ਪਵੇਲੀਅਨ ਚੱਲੇ ਗਏ ਸਨ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰੀ ਦੌਰਾਨ ਕੇ ਐਲ ਰਾਹੁਲ ਨੇ ਮੈਦਾਨ 'ਤੇ ਕਪਤਾਨੀ ਕੀਤੀ ਸੀ। ਦਰਅਸਲ, ਕਪਤਾਨ ਵਿਰਾਟ ਕੋਹਲੀ ਨੂੰ ਪੰਜਵੇਂ ਟੀ-20 ਕੌਮਾਂਤਰੀ ਮੈਚ ਤੋਂ ਆਰਾਮ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੂੰ ਸੀਰੀਜ਼ ਦੇ ਚੌਥੇ ਟੀ -20 ਕੌਮਾਂਤਰੀ ਮੈਚ ਵਿੱਚ ਵੀ ਆਰਾਮ ਦਿੱਤਾ ਗਿਆ ਸੀ। ਰੋਹਿਤ ਜਿਸ ਤਰ੍ਹਾਂ ਦਾ ਫਾਰਮ ਵਿੱਚ ਚੱਲ ਰਹੇ ਹਨ, ਇਸ ਤਰ੍ਹਾਂ ਸੀਰੀਜ਼ ਵਿੱਚੋਂ ਉਸ ਦਾ ਬਾਹਰ ਹੋਣਾ ਟੀਮ ਇੰਡੀਆ ਲਈ ਇਕ ਵੱਡਾ ਝਟਕਾ ਹੈ।