ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲੀਸ ਦੇ DIG ਸਨ ਹਾਕੀ ਦੇ ਮਹਾਂਬਲੀ ਓਲੰਪੀਅਨ ਬਲਬੀਰ ਸਿੰਘ ਕੁਲਾਰ

ਪੰਜਾਬ ਪੁਲੀਸ ਦੇ DIG ਸਨ ਹਾਕੀ ਦੇ ਮਹਾਂਬਲੀ ਓਲੰਪੀਅਨ ਬਲਬੀਰ ਸਿੰਘ ਕੁਲਾਰ

ਹਾਕੀ ਦਾ ਮਹਾਂਬਲੀ ਖਿਡਾਰੀ ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ ਵਾਲਾ) ਪੰਜਾਬ ਤੋਂ ਬਾਅਦ ਦੇਸ਼ ਅਤੇ ਵਿਦੇਸ਼ਾਂ ਵਸਦੇ ਹਾਕੀ ਪ੍ਰੇਮੀਆਂ ਨੂੰ ਵਿਛੋੜਾ ਦੇ ਕੇ ਮੌਤ ਦੀ ਗੋਦ ਚਲਾ ਗਿਆ ਹੈ। ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ ਦਾ ਜਨਮ 8 ਅਗਸਤ, 1942 ’ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਜਲੰਧਰ ਜ਼ਿਲੇ ਦੇ ਪਿੰਡ ਸੰਸਾਰਪੁਰ . ਊਧਮ ਸਿੰਘ ਕੁਲਾਰ ਦੇ ਗ੍ਰਹਿ ਵਿਖੇ ਹੋਇਆ।

 

 

77 ਬਸੰਤਾਂ ਭੋਗਣ ਵਾਲੇ ਬਲਬੀਰ ਸਿੰਘ ਕੁਲਾਰ ਦੇ ਪਰਿਵਾਰ ਪਿੱਛੇ ਉਨਾਂ ਦੀ ਪਤਨੀ ਮਨਜੀਤ ਕੌਰ ਕੁਲਾਰ, ਪੁੱਤਰ ਕਮਲਵੀਰ ਸਿੰਘ ਕੁਲਾਰ ਅਤੇ ਦੋ ਧੀਆਂ ਹਨ। ਫਰਵਰੀ-2001 ’ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਬਲਬੀਰ ਸਿੰਘ ਦਾ ਪੁੱਤਰ ਅਤੇ ਦੋਵੇਂ ਧੀਆਂ ਅਮਰੀਕਾ ਸੈਟਲ ਹਨ। ਕੌਮੀ ਅਤੇ ਕੌਮਾਂਤਰੀ ਹਾਕੀ ਵੱਡਾ ਨਾਮ ਕਮਾਉਣ ਵਾਲੇ ਪਿੰਡ ਸੰਸਾਰਪੁਰ ਦੇ ਤਿੰਨ ਬਲਬੀਰ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਲਈ ਮੈਦਾਨ ਨਿੱਤਰੇ, ਜਿਨਾਂ ਬਲਬੀਰ ਸਿੰਘ ਕੁਲਾਰ (ਜੂਨੀਅਰ) ’ਤੇ ਏਸ਼ਿਆਈ ਹਾਕੀ ਖੇਡਣ ਸਦਕਾ ਕੌਮਾਂਤਰੀ ਹਾਕੀ ਖਿਡਾਰੀ ਅਤੇ ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ ਵਾਲਾ) ਅਤੇ ਕਰਨਲ ਬਲਬੀਰ ਸਿੰਘ ਕੁਲਾਰ (ਸੈਨਾ ਵਾਲਾ) ਦੀ ਪਿੱਠਤੇ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਲੱਗਿਆ।

 

 

ਜਿਸ ਭਾਰਤ ਹੁਣ ਕ੍ਰਿਕੇਟਰਾਂ ਦੀ ਪੂਜਾ ਹੁੰਦੀ ਹੈ ਅਤੇ ਕ੍ਰਿਕੇਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਉਸ ਦੇਸ਼ ਉਹ ਵੀ ਕੋਈ ਸਮਾਂ ਸੀ ਜਦੋਂ ਜ਼ਿਲਾ ਜਲੰਧਰ ਦੇ ਪਿੰਡ ਸੰਸਾਰਪੁਰ ਦੇ ਨੌਜਵਾਨਾਂ ਦੀਆਂ ਰਗਾਂ ਖੂਨ ਨਹੀਂ ਹਾਕੀ ਦੌੜਿਆ ਕਰਦੀ ਸੀ। ਹਾਕੀ ਦੀ ਆਕਸੀਜਨ ਨਾਲ ਜਿਊਂਦੇ ਪਿੰਡ ਸੰਸਾਰਪੁਰ ਦੇ ਗੱਭਰੂਆਂ ਵਲੋਂ ਸਿਰਫ ਤੇ ਸਿਰਫ ਹਾਕੀ ਹੀ ਖੇਡੀ ਜਾਂਦੀ ਸੀ। ਇਸੇ ਦਾ ਸਿੱਟਾ ਹੈ ਕਿ ਸੰਸਾਰ ਦੇ ਹਾਕੀ ਖਿਡਾਰੀਆਂ ਨੂੰ ਭਾਰਤੀ ਕੌਮੀ ਹਾਕੀ ਟੀਮ ਦਾ ਸ਼ਿੰਗਾਰ ਬਣਨ ਤੋਂ ਇਲਾਵਾ ਕੀਨੀਆ, ਇੰਗਲੈਂਡ ਅਤੇ ਕੈਨੇਡਾ ਦੀਆਂ ਕੌਮੀ ਹਾਕੀ ਟੀਮਾਂ ਵਲੋਂ ਓਲੰਪਿਕ ਅਤੇ ਵਰਲਡ ਕੱਪ ਹਾਕੀ ਖੇਡਣ ਦੇ ਸੁਨਹਿਰੀ ਮੌਕੇ ਨਸੀਬ ਹੋਏ ਹਨ।

 

 

ਬੰਗਾਲ ਦੇ ਪ੍ਰਸਿੱਧ ਹਾਕੀ ਕਲੱਬ ਮੋਹਨ ਬਾਗਾਨ ਲਈ ਹਾਕੀ ਖੇਡਣ ਵਾਲੇ ਬਲਬੀਰ ਸਿੰੰਘ ਨੂੰ ਕੌਮੀ ਤੇ ਕੌਮਾਂਤਰੀ ਹਾਕੀ ਚੰਗੀ ਪਾਰੀ ਖੇਡਣ ਸਦਕਾ ਭਾਰਤ ਸਰਕਾਰ ਵਲੋਂ 1999 ’ਅਰਜੁਨ ਐਵਾਰਡਅਤੇ 2009 ’ਪਦਮਸ਼੍ਰੀ ਐਵਾਰਡਨਾਲ ਸਨਮਾਨਤ ਕੀਤਾ ਗਿਆ।

ਪੰਜਾਬ ਪੁਲੀਸ ਦੇ DIG ਸਨ ਹਾਕੀ ਦੇ ਮਹਾਂਬਲੀ ਓਲੰਪੀਅਨ ਬਲਬੀਰ ਸਿੰਘ ਕੁਲਾਰ

 

ਵਿਸ਼ਵ ਹਾਕੀ ਦਾ ਸੁਨਹਿਰਾ ਇਤਿਹਾਸ ਇਕ ਤੋਂ ਇਕ ਜਾਂਬਾਜ਼ ਖਿਡਾਰੀਆਂ ਦੇ ਖੇਡ ਕਾਰਨਾਮਿਆਂ ਨਾਲ ਆਫਰਿਆ ਪਿਆ ਹੈ। ਇਨਾਂ ਮਾਣਮੱਤੇ ਹਾਕੀ ਖਿਡਾਰੀਆਂ ਦੀ ਬਦੌਲਤ ਹੀ ਦੁਨੀਆਂ ਦੀ ਹਾਕੀ ਦੇ ਸਫੇ ਮਿਸਾਲਾਂ ਅਤੇ ਉਦਾਹਰਣਾਂ ਨਾਲ ਭਰੇ ਪਏ ਹਨ। ਇਨਾਂ ਖਿਡਾਰੀਆਂ ਕੌਮੀ ਹਾਕੀ ਟੀਮ ਲਈ ਲੰਮੀ ਖੇਡ ਪਾਰੀ ਖੇਡਣ ਵਾਲਾ ਜ਼ਿਲਾ ਜਲੰਧਰ ਦੇ ਪਿੰਡ ਸੰਸਾਰਪੁਰ ਦਾ ਬਲਬੀਰ ਸਿੰਘ ਪੰਜਾਬ ਪੁਲੀਸ ਵਾਲਾ ਵੀ ਸ਼ਾਮਲ ਹੈ, ਜਿਸ ਨੇ ਹਾਕੀ ਖੇਡ ਉਹ ਆਲਮ ਸਿਰਜ ਮਾਰੇ ਹਨ, ਜਿਨਾਂ ਦਾ ਆਉਣ ਵਾਲੇ ਸਮੇਂ ਮੁਕਾਬਲਾ ਕਰਨਾ ਕਿਸੇ ਖਿਡਾਰੀ ਦੇ ਵਸ ਨਹੀਂ ਹੋਵੇਗਾ।

 

 

ਪੰਜਾਬ ਪੁਲਿਸ ਦੇ ਅਧਿਕਾਰੀ ਬਲਬੀਰ ਕੁਲਾਰ ਇਕ ਧਨੀ ਹਾਕੀ ਖਿਡਾਰੀ ਸੀ, ਜਿਸ ਨੇ ਜਦੋਂ ਕੌਮਾਂਤਰੀ ਹਾਕੀ ਦੇ ਮੈਦਾਨਤੇ ਕਦਮ ਧਰਿਆ ਤਾਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸੇ ਲਈ ਬਲਬੀਰ ਸਿੰਘ ਬਾਰੇ ਕਿਹਾ ਗਿਆ ਕਿ ਉਹ ਰਾਤੋ-ਰਾਤ ਸੰਸਾਰ ਹਾਕੀ ਦਾ ਇਕ ਮਹਾਨ ਸਿਤਾਰਾ ਬਣ ਨਿਕਲਿਆ। ਉਹ ਆਪਣੀ ਖੇਡ ਦੇ ਦਮ-ਖਮਤੇ ਲੰਮੇ ਸਮਾਂ ਦੇਸ਼ ਦੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰ ਰਿਹਾ। ਹਰ ਮੈਚ ਅੱਵਲਤਰੀਨ ਖੇਡ ਦਾ ਮੁਜ਼ਾਹਰਾ ਕਰਨਾ ਤਾਂ ਜਿਵੇਂ ਉਸ ਦੇ ਭਾਗਾਂ ਹੀ ਲਿਖਿਆ ਹੋਇਆ ਸੀ।

 

 

ਇਸ ਕਰਕੇ ਮੈਚ ਦਰ ਮੈਚ ਸਿਰੇ ਦੀ ਹਾਕੀ ਖੇਡਣ ਵਾਲਾ ਬਲਬੀਰ ਟੀਮ ਦੇ ਉਨਾਂ ਘਾਤਕ ਸਟਰਾਈਕਰਾਂ ਸ਼ਾਮਲ ਹੋਇਆ ਜੋ ਟੀਮ ਲਈ ਨਿੱਜੀ ਤੌਰਤੇ ਗੋਲ ਦੇ ਰੂਪ ਵੱਡੀਆਂ ਖੇਡ ਔੌਸੀਆਂ ਪਾਉਂਦਾ ਰਿਹਾ। ਹਾਕੀ ਦੇ ਤਬਕਿਆਂ ਵੱਡਾ ਨਾਮ ਕਮਾਉਣ ਵਾਲੇ ਅਤੇ ਸੱਤੇ ਕਲਾਂ ਸੰਪੂਰਨ ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ ਦੁਨੀਆਂ ਦੀ ਹਾਕੀ ਦੇ ਦਰਸ਼ਕਾਂ ਦਾ ਚਹੇਤਾ ਹਾਕੀ ਖਿਡਾਰੀ ਰਿਹਾ। ਹਾਕੀ ਪ੍ਰੇਮੀਆਂ ਦੇ ਸਦਾ ਨੇੜੇ ਰਹਿਣ ਕਰਕੇ ਉਸ ਨੇ ਕਦੇ ਵੀ ਪੈਰ ਨਹੀਂ ਛੱਡੇ ਅਤੇ ਹਾਕੀ ਦੇ ਪ੍ਰਸ਼ੰਸਕਾਂ ਨੂੰ ਉਹ ਆਪਣਾ ਅਸਲੀ ਸਰਮਾਇਆ ਮੰਨਦਾ ਹੈ। ਆਮ ਖਿਡਾਰੀ ਤੋਂ ਔਲਿਆ ਬਣਿਆ ਪੁਲੀਸ ਵਾਲਾ ਬਲਬੀਰ ਕੁਲਾਰ ਵੀ ਹਾਕੀ ਦਰਸ਼ਕਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਰਿਹਾ।

 

 

ਆਮ ਕਹਾਵਤ ਹੈ ਕਿ ਹਰ ਸਫਲ ਇਨਸਾਨ ਦੀ ਸਫਲਤਾ ਪਿੱਛੇ ਉਸ ਦੇ ਉੁਸਤਾਦ ਦਾ ਹੱਥ ਪਹਿਲੇ ਨੰਬਰਤੇ ਆਉਂਦਾ ਹੈ। ਬਲਬੀਰ ਨੂੰ ਮੈਦਾਨ ਹਾਕੀ ਖੇਡਦਿਆਂ ਵੇਖ ਤਾਂ ਲੱਗਦਾ ਸੀ ਕਿ ਉਸ ਨੇ ਹਾਕੀ ਦੇ ਹਿਜਰ ਰਾਤਾਂ ਗੁਜ਼ਾਰੀਆਂ ਹਨ ਅਤੇ ਖੇਡਦੇ ਸਮੇਂ ਮੈਦਾਨ ਪਸੀਨਾ ਨਹੀਂ ਖੂਨ ਵਹਾਉਂਦਾ ਸੀ। ਮੈਦਾਨ ਹਾਕੀ ਖੇਡਦੇ ਸਮੇਂ ਕਿਸੇ ਮਾਈ ਦੇ ਲਾਲ ਦੀ ਪ੍ਰਵਾਹ ਨਾ ਕਰਨ ਵਾਲਾ ਬਲਬੀਰ ਕੁਲਾਰ ਆਪਣੀ ਖੇਡਤੇ ਬਾਣੀਏ ਦੇ ਬੈਲੈਂਸ ਦੀ ਤਰਾਂ ਕਾਬੂ ਵੀ ਰੱਖਦਾ ਸੀ।

 

 

ਹਾਕੀ ਸਰਾਹਣੇ ਰੱਖ ਕੇ ਸੌਣ ਵਾਲੇ ਬਲਬੀਰ ਦੇ ਖੇਡਣ ਲਈ ਤਾਂ ਹਾਕੀ ਦੇ ਫਰੀਸ਼ਤੇ ਵੀ ਦਰਵਾਜ਼ੇ ਭੰਨਦੇ ਸਨ। ਉਹ ਹਾਕੀ ਖੇਡ ਓਤ-ਪੋਤ ਖਿਡਾਰੀ ਰਿਹਾ, ਜਿਸ ਨੇ ਮੈਦਾਨ ਨਰੋਈਆਂ ਤੋਂ ਨਰੋਈਆਂ ਵਿਰੋਧੀ ਟੀਮਾਂ ਦੀ ਹਰ ਮੈਚ ਚੰਗੀ ਸਾਰ ਲਈ। ਉਹਦੀ ਹਾਜ਼ਰੀ ਮੈਦਾਨ ਚੰਗੇ ਰੰਗ-ਭਾਗ ਲਾਉਂਦੀ, ਜਿਸ ਸਦਕਾ ਉਹ ਊਣਾ ਹੋਇਆ ਵੀ ਦੂਣ ਸਿਵਾਇਆ ਲੱਗਦਾ। ਇਹ ਗੱਲ ਬਲਬੀਰ ਕੁਲਾਰ ਦੇ ਆਲੋਚਕ ਵੀ ਬੇਝਿੱਜਕ ਤਸਲੀਮ ਕਰਦੇ ਹਨ ਕਿ ਮੈਦਾਨ ਰੂਹ ਨਾਲ ਖੇਡਦਾ ਉਹ ਟੀਮ ਲਈ ਹਮੇਸ਼ਾ ਪਲੀਤੇ ਦਾ ਕੰਮ ਕਰਦਾ ਸੀ।

 

 

1957 ਤੋਂ 1960 ਤੱਕ ਆਲ ਇੰਡੀਆ ਸਕੂਲ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਅਤੇ ਕੰਬਾਇੰਡ ਯੂਨੀਵਰਸਿਟੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਵੀ ਹਾਸਲ ਹੋਇਆ। ਫਰਾਂਸ ਦੇ ਸ਼ਹਿਰ ਲਿਓਨਜ਼ ਦੇ ਮੈਦਾਨ ਕੌਮਾਂਤਰੀ ਪਾਰੀ ਦਾ ਆਗਾਜ਼ ਕਰਨ ਵਾਲੇ ਬਲਬੀਰ ਸਿੰਘ ਨੂੰ ਕੋਲਕਾਤਾ ਦੇ ਪ੍ਰਸਿੱਧ ਹਾਕੀ ਕਲੱਬ ਮੋਹਨ ਬਾਗਾਨ ਦੀ ਟੀਮ ਲਈ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ।

 

 

ਕਰੀਅਰ ਦੇ ਆਗਾਜ਼ ਬੈਲਜੀਅਮ, ਪੱਛਮੀ ਅਫਰੀਕਾ, ਪੱਛਮੀ ਜਰਮਨੀ, ਇੰਗਲੈਂਡ, ਨੀਦਰਲੈਂਡਜ਼, ਇਟਲੀ, ਕੀਨੀਆ, ਨਿਊਜ਼ੀਲੈਂਡ ਅਤੇ ਵੈਸਟ ਜਰਮਨੀ ਦੀਆਂ ਹਾਕੀ ਟੀਮਾਂ ਵਿਰੁੱਧ ਤਿੱਖੀ ਧਾਰ ਵਾਲੀ ਖੇਡ ਖੇਡਣ ਵਾਲੇ ਬਲਬੀਰ ਸਿੰਘ ਨੇ ਇੰਡੀਅਨ ਰੇਲਵੇ, ਪੰਜਾਬ ਅਤੇ ਪੰਜਾਬ ਪੁਲੀਸ ਦੀਆਂ ਹਾਕੀ ਟੀਮਾਂ ਦੀ ਨੈਸ਼ਨਲ ਹਾਕੀ ਪ੍ਰਤੀਨਿੱਧਤਾ ਕਰਕੇ ਜਿੱਤਾਂ ਅਹਿਮ ਯੋਗਦਾਨ ਪਾਇਆ।

 

 

ਬਲਬੀਰ ਸਿੰਘ ਕੁਲਾਰ ਜੂਨੀਅਰ ਅਤੇ ਸੈਨਾ ਵਾਲੇ ਕਰਨਲ ਬਲਬੀਰ ਸਿੰਘ ਕੁਲਾਰ ਤੋਂ ਬਾਅਦ ਪੰਜਾਬ ਪੁਲੀਸ ਵਾਲਾ ਬਲਬੀਰ ਸਿੰਘ ਕੁਲਾਰ ਇਕੋ ਨਾਮ ਵਾਲਾ ਸੰਸਾਰਪੁਰ ਦਾ ਤੀਜਾ ਕੌਮੀ ਅਤੇ ਕੌਮਾਂਤਰੀ ਹਾਕੀ ਖਿਡਾਰੀ ਹੈ। ਕੌਮੀ ਹਾਕੀ ਰੇਲਵੇ, ਪੰਜਾਬ ਸਟੇਟ, ਪੰਜਾਬ ਪੁਲੀਸ ਅਤੇ ਆਲ ਇੰਡੀਆ ਪੁਲੀਸ ਦੀਆਂ ਟੀਮਾਂ ਦੀ ਪ੍ਰਤੀਨਿੱਧਤਾ ਕਰਨ ਵਾਲੇ ਬਲਬੀਰ ਸਿੰਘ ਕੁਲਾਰ ਨੂੰ ਮੈਕਸਿਕੋ-1968 ਦੀ ਓਲੰਪਿਕ ਹਾਕੀ ਤੇ ਬੈਂਕਾਕ-1966 ਦੀ ਏਸ਼ਿਆਈ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। ਮੈਕਸਿਕੋ ਓਲੰਪਿਕ ਪਿ੍ਰਥੀਪਾਲ ਸਿੰਘ ਅਤੇ ਗੁਰਬਖਸ਼ ਸਿੰਘ ਦੀ ਸਾਂਝੀ ਕਪਤਾਨੀ ਕੌਮੀ ਟੀਮ ਨੇ ਤੀਜੀ-ਚੌਥੀ ਪੁਜ਼ੀਸ਼ਨ ਲਈ ਖੇਡੇ ਮੈਚ ਜਰਮਨੀ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

 

 

ਓਲੰਪਿਕ ਤਗਮਾ ਜੇਤੂ ਟੀਮ ਪਿੰਡ ਸੰਸਾਰਪੁਰ ਦੇ ਪੰਜ ਖਿਡਾਰੀ ਬਲਬੀਰ ਸਿੰਘ ਕੁਲਾਰ ਫੌਜ ਵਾਲਾ, ਬਲਬੀਰ ਸਿੰਘ ਕੁਲਾਰ ਪੰਜਾਬ ਪੁਲੀਸ ਵਾਲਾ, ਅਜੀਤਪਾਲ ਸਿੰਘ ਕੁਲਾਰ, ਤਰਸੇਮ ਸਿੰਘ ਕੁਲਾਰ ਅਤੇ ਜਗਜੀਤ ਸਿੰਘ ਕੁਲਾਰ ਸ਼ਾਮਲ ਸਨ। ਜਰਮਨੀ ਨੂੰ ਹਰਾਉਣ ਵਾਲੀ ਟੀਮ ਤਿੰਨ ਬਲਬੀਰ, ਸੈਨਾ ਵਾਲਾ ਬਲਬੀਰ, ਪੰਜਾਬ ਪੁਲੀਸ ਵਾਲਾ ਬਲਬੀਰ ਅਤੇ ਰੇਲਵੇ ਵਾਲਾ ਬਲਬੀਰ ਸਿੰਘ ਗਰੇਵਾਲ ਤਾਂਬੇ ਦਾ ਤਗਮਾ ਹਾਸਲ ਕਰਨ ਵਾਲੀ ਟੀਮ ਨਾਲ ਮੈਦਾਨ ਹਾਕੀ ਖੇਡਣ ਲਈ ਨਿੱਤਰੇ। ਬੈਂਕਾਕ-1966 ਦੀਆਂ  ਏਸ਼ਿਆਈ ਖੇਡਾਂ ਜਦੋਂ ਸ਼ੰਕਰ ਲਕਸ਼ਮਨ ਦੀ ਕਪਤਾਨੀ ਕੌਮੀ ਹਾਕੀ ਟੀਮ ਨੇ ਪਾਕਿਸਤਾਨ  ਨੂੰ ਹਰਾ ਕੇ ਪਲੇਠਾ ਗੋਲਡ ਮੈਡਲ ਜਿੱਤਿਆ ਉਸ ਟੀਮ ਵੀ ਪੰਜਾਬ ਪੁਲੀਸ ਵਾਲੇ ਬਲਬੀਰ ਸਿੰਘ ਤੋਂ ਇਲਾਵਾ ਕਰਨਲ ਬਲਬੀਰ ਸਿੰਘ ਕੁਲਾਰ (ਫੌਜ ਵਾਲਾ) ਅਤੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਭਾਵ ਤਿੰਨ ਬਲਬੀਰ ਪਲੇਇੰਗ ਇਲੈਵਨ ਖੇਡਣ ਲਈ ਮੈਦਾਨ ਦੀ ਸਰਦਲ ਦਾਖਲ ਹੋਏ। ਇਥੇ ਹੀ  ਬਸ ਨਹੀਂ, ਪਹਿਲਾ ਏਸ਼ਿਆਈ ਸੋਨ ਤਗਮਾ ਜਿੱਤਣ ਵਾਲੀ ਕੌਮੀ ਹਾਕੀ ਟੀਮ ਦੇ ਦਸਤੇ ਸੰਸਾਰਪੁਰ ਦੇ ਚਾਰ ਹਾਕੀ ਖਿਡਾਰੀ ਜਗਜੀਤ ਸਿੰਘ ਕੁਲਾਰ, ਤਰਸੇਮ ਸਿੰਘ  ਕੁਲਾਰ, ਦੋ ਬਲਬੀਰ ਪੰਜਾਬ ਪੁਲੀਸ ਵਾਲਾ ਅਤੇ ਸੈਨਾ ਵਾਲਾ ਬਲਬੀਰ ਸ਼ਾਮਲ ਸਨ।

 

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Olympian Balbir Singh Kullar was Punjab Police DIG