ਅਗਲੇ ਸਾਲ 16 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਸੜਕਾਂ 'ਤੇ ਸਨਾਟਾ ਫੈਲਿਆ ਹੋਵੇਗਾ. ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਗੇ. ਕਿਉਂਕਿ, 2019 'ਚ ਅੱਜ ਦੇ ਦਿਨ ਕ੍ਰਿਕੇਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਮੁਕਾਬਲਾ ਹੋਵੇਗਾ. ਇਹ ਵਿਸ਼ਵ ਕੱਪ ਇੰਗਲੈਂਡ ਅਤੇ ਵੇਲਜ਼ ਦੀ ਮੇਜ਼ਬਾਨੀ ਚ ਖੇਡਿਆ ਜਾਵੇਗਾ. ਇਹ ਵਿਸ਼ਵ ਕੱਪ ਰਾਊਂਡ ਰੌਬਿਨ ਅਧਾਰ ਤੇ ਆਯੋਜਿਤ ਕੀਤਾ ਜਾਵੇਗਾ.
ਸਾਲ 2019 'ਚ 12 ਵੇਂ ਵਨ ਡੇ ਵਿਸ਼ਵ ਕੱਪ ਦਾ ਆਯੋਜਨ 30 ਮਈ ਤੋਂ 14 ਜੁਲਾਈ ਦੇ ਵਿਚਕਾਰ ਕੀਤਾ ਜਾਵੇਗਾ. ਇਸ ਵਰਲਡ ਕੱਪ 'ਚ ਭਾਰਤ 5 ਜੂਨ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ. ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 16 ਜੂਨ ਨੂੰ ਮੈਨਚੇਸਟਰ 'ਚ ਖੇਡਿਆ ਜਾਵੇਗਾ. ਭਾਰਤ ਕਦੇ ਵੀ ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਹਾਰਿਆ ਨਹੀਂ ਹੈ. ਇਸ ਵਾਰ 1992 ਦੀ ਤਰ੍ਹਾਂ ਸਾਰੀਆਂ ਟੀਮਾਂ ਇਕ-ਦੂਜੇ ਦੇ ਵਿਰੁੱਧ ਖੇਡਣਗੀਆਂ.