ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੌਤਮ ਗੰਭੀਰ ਨੇ ਰੱਖੜੀ ਦੇ ਮੌਕੇ 'ਤੇ ਦੋ ਟਰਾਂਸਜੈਂਡਰਾਂ ਨੂੰ ਬਣਾਇਆ ਭੈਣ

ਗੌਤਮ ਗੰਭੀਰ ਨੇ ਰੱਖੜੀ ਦੇ ਮੌਕੇ 'ਤੇ ਦੋ ਟਰਾਂਸਜੈਂਡਰਾਂ ਨੂੰ ਬਣਾਇਆ ਭੈਣ

ਸਾਲ 2007  ਟਵੰਟੀ -20 ਵਿਸ਼ਵ ਕੱਪ ਤੇ 2011 ਵਨਡੇ ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਦੇ ਮੁੱਖ ਸੂਤਰਧਾਰ ਰਹੇ ਗੌਤਮ ਗੰਭੀਰ  ਹੁਣ ਖੇਡ ਦੇ ਮੈਦਾਨ ਤੋਂ ਬਾਹਰ ਕੀਤੇ ਗਏ ਆਪਣੇ ਕੰਮਾਂ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ।  ਉਹ ਆਪਣੀ ਗੈਰ ਸਰਕਾਰੀ ਸੰਸਥਾ 'ਗੌਤਮ ਗੰਭੀਰ ਫਾਊਂਡੇਸ਼ਨ' ਦੀ ਮਦਦ ਨਾਲ ਬਹੁਤ ਸਾਰੇ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਦੇਸ਼ ਦੇ ਸੈਨਿਕਾਂ ਦੀ ਅੱਗੇ ਆ ਕੇ ਮਦਦ ਕਰਨ ਵਿੱਚ ਉਹ ਕਿਸੇ ਵੀ ਹੋਰ ਸੇਲਿਬ੍ਰਿਟੀ ਨਾਲੋਂ ਜ਼ਿਆਦਾ ਤੇਜ਼ ਹਨ।

 

ਗੌਤਮ ਨੇ ਰੱਖੜੀ ਦੇ ਮੌਕੇ ਤੇ ਇਕ ਹੋਰ ਵੱਡੀ ਮਿਸਾਲ ਪੇਸ਼ ਕੀਤੀ। ਗੌਤਮ ਗੰਭੀਰ ਨੇ  2 ਟ੍ਰਾਂਜਡਰਾਂ ਨੂੰ ਆਪਣੀ ਭੈਣ ਬਣਾ ਲਿਆ ਅਤੇ ਉਨ੍ਹਾਂ ਤੋਂ ਰੱਖੜੀ ਵੀ ਬੰਨ੍ਹਵਾਈ।

 

ਔਰਤ ਜਾਂ ਮਰਦ ਹੋਣਾ ਨਹੀਂ ਸਗੋਂ ਮਨੁੱਖ ਹੋਣਾ ਮਤਲਬ  ਰੱਖਦਾ


ਗੌਤਮ ਗੰਭੀਰ ਨੇ ਇੱਕ ਫੋਟੋ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ। ਉਸਨੇ ਅਬੀਨਾ ਆਹਰ ਅਤੇ ਸਿਮਰਨ ਸ਼ੇਖ ਨਾਂ ਦੇ ਦੋ ਟਰਂਸ਼ ਜੈਂਡਰਾਂ ਨੂੰ ਆਪਣੀ ਭੈਣ ਬਣਾਉਂਦੇ ਹੋਏ ਇੱਕ ਖ਼ਾਸ ਪੋਸਟ ਲਿਖਿਆ। ਗੰਭੀਰ ਨੇ ਲਿਖਿਆ, "ਇੱਕ ਔਰਤ ਜਾਂ ਮਰਦ ਹੋਣ ਦੇ ਨਾਲ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ, ਮਨੁੱਖ ਹੋਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ।" 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On The Occasion of Rakshabandhan Cricketer Gautam Gambhir Accepts Two Transgenders as His Sisters