ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਚ ਭਾਰਤ ਖਿਲਾਫ਼ ਬੇਖੌਫ਼ ਹੋ ਕੇ ਖੇਡਦ ਦੀ ਸਲਾਹ ਦਿੰਦਿਆਂ ਕਿਹਾ ਕਿ ਹਾਰ ਦੇ ਡਰ ਨਾਲ ਖੇਡਣਾ ਸਾਨੂੰ ਨਕਾਰਾਤਮਕ ਅਤੇ ਰੱਖਿਆਤਮਕ ਰਣਨੀਤਿਕ ਵੱਲ ਲੈ ਜਾਂਦਾ ਹੈ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਕਪਤਾਨੀ ਚ ਪਾਕਿਸਤਾਨ ਨੇ 1992 ਚ ਵਿਸ਼ਵ ਕੱਪ ਦਾ ਖਿ਼ਤਾਬ ਜਿੱਤਿਆ ਸੀ। ਇਸ ਸਾਬਕਾ ਕਪਤਾਨ ਨੇ ਟਵਿੱਟਰ ਦੁਆਰਾ ਪਾਕਿਸਤਾਨ ਦੀ ਟੀਮ ਨੂੰ ਸਫ਼ਲਤਾਂ ਦਾ ਮੰਤਰ ਦਿੱਤਾ।
ਸਾਬਕਾ ਕਪਤਾਨ ਇਮਰਾਨ ਖ਼ਾਨ ਨੇ ਕਿਹਾ ਕਿ ਹਾਰਨ ਦੇ ਸਾਰੇ ਡਰਾਂ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਦਿਮਾਗ ਚ ਇਕ ਸਮੇਂ ਚ ਇਕ ਹੀ ਵਿਚਾਰ ਆ ਸਕਦਾ ਹੈ। ਹਾਰ ਦੇ ਡਰ ਨਾਲ ਖੇਡਣਾ ਸਾਨੂੰ ਨਕਾਰਾਤਮਕ ਅਤੇ ਰੱਖਿਆਤਮਕ ਰਣਨੀਤਿਕ ਵੱਲ ਲੈ ਜਾਂਦਾ ਹੈ ਤੇ ਇਸ ਨਾਲ ਵਿਰੋਧੀ ਟੀਮ ਦੀ ਅਹਿਮ ਗਲਤੀਆਂ ਤੇ ਧਿਆਨ ਨਹੀਂ ਜਾਂਦਾ। ਇਹ ਸਰਫਰਾਜ਼ ਅਤੇ ਪਾਕਿ ਟੀਮ ਲਈ ਮੇਰੀਆਂ ਕੁਝ ਸਲਾਹਾਂ ਹਨ।
4/5 1. In order ro have a winning offensive strategy Sarfaraz must go in with specialist batsmen and bowlers because "Raillu Kattas" rarely perform under pressure - especially the intense kind that will be generated today. 2. Unless pitch is damp, Sarfaraz must win the toss & bat
— Imran Khan (@ImranKhanPTI) June 16, 2019
.