ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਹਰਫਨਮੌਲਾ ਮੁਹੰਮਦ ਹਫੀਜ਼ ਨੇ ਦੱਸਿਆ, ਉਹ ਕਦੋਂ ਲੈਣਗੇ ਕ੍ਰਿਕਟ ਤੋਂ ਸੰਨਿਆਸ

ਪਾਕਿਸਤਾਨ ਦੇ ਹਰਫਨਮੌਲਾ ਖਿਡਾਰੀ ਮੁਹੰਮਦ ਹਫੀਜ਼ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਇਸ ਸਾਲ ਆਈਸੀਸੀ ਟੀ -20 ਵਰਲਡ ਕੱਪ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨਾ ਚਾਹੁੰਦੇ ਹਨ। ਹਾਫਿਜ਼ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਟੀ-20 ਵਿਸ਼ਵ ਕੱਪ ਵਿੱਚ ਆਪਣੇ ਦੇਸ਼ ਲਈ ਖੇਡਣਾ ਚਾਹੁੰਦਾ ਹੈ ਅਤੇ ਟੀਮ ਨੂੰ ਇਸ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਸਹਾਇਤਾ ਕਰਨਾ ਚਾਹੁੰਦਾ ਹੈ।

 

ਉਨ੍ਹਾਂ ਕਿਹਾ ਕਿ ਮੈਂ ਫ਼ੈਸਲਾ ਲਿਆ ਹੈ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵਾਂਗਾ। ਉਸ ਤੋਂ ਬਾਅਦ ਮੈਂ ਸਿਰਫ ਟੀ -20 ਲੀਗ ਵਿੱਚ ਖੇਡਣ 'ਤੇ ਧਿਆਨ ਦੇਵਾਂਗਾ। ਹਾਫਿਜ਼ ਪਹਿਲਾਂ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਹੈ ਅਤੇ ਉਹ ਸਿਰਫ ਵ੍ਹਾਈਟ ਬਾਲ ਫਾਰਮੈਟ 'ਚ ਖੇਡਦਾ ਹੈ।
 

ਪਾਕਿਸਤਾਨ ਲਈ 55 ਟੈਸਟ, 218 ਵਨਡੇ ਅਤੇ 91 ਟੀ20 ਕੌਮਾਂਤਰੀ ਮੈਚ ਖੇਡਣ ਵਾਲੇ 39 ਸਾਲਾ ਹਾਫਿਜ਼ ਨੇ ਕਿਹਾ ਕਿ ਉਸ ਨੇ ਅਜੇ ਤੈਅ ਨਹੀਂ ਕੀਤਾ ਹੈ ਕਿ ਸੰਨਿਆਸ ਲੈਣ ਤੋਂ ਬਾਅਦ ਉਹ ਕੀ ਕਰਾਂਗੇ।

 

ਟੀ -20 ਕੌਮਾਂਤਰੀ ਮੈਚ ਵਿੱਚ ਪਾਕਿਸਤਾਨ ਦੀ ਟੀਮ ਦੀ ਕਪਤਾਨੀ ਕਰਨ ਵਾਲੇ ਮੁਹੰਮਦ ਹਫੀਜ਼ ਨੇ ਕਿਹਾ ਕਿ ਇਹ ਕੋਚਿੰਗ ਹੋ ਸਕਦਾ ਹੈ। ਮੈਨੂੰ ਇਸ ਸਮੇਂ ਕੁਝ ਪਤਾ ਨਹੀਂ ਹੈ, ਜਦੋਂ ਸਮਾਂ ਆਵੇਗਾ ਤਾਂ ਮੈਂ ਆਪਣਾ ਮਨ ਬਣਾ ਲਵਾਂਗਾ। ਹਾਫਿਜ਼ ਪਿਛਲੇ ਸਾਲ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਲਈ ਅਣਦੇਖੀ ਕੀਤੇ ਜਾਣ ਤੋਂ ਬਾਅਦ ਫਰਵਰੀ ਵਿੱਚ ਬੰਗਲਾਦੇਸ਼ ਖ਼ਿਲਾਫ਼ ਟੀ-20 ਕੌਮਾਂਤਰੀ ਸੀਰੀਜ਼ ਵਿੱਚ ਟੀਮ ਵਿੱਚ ਪਰਤ ਆਇਆ ਸੀ।

 

ਪਾਕਿ ਕ੍ਰਿਕਟ ਬੋਰਡ ਨੇ ਹਾਲ ਹੀ ਵਿੱਚ ਦਾਗੀ ਸ਼ਰਜੀਲ ਖ਼ਾਨ ਦੀ ਵਾਪਸੀ ਬਾਰੇ ਪੁੱਛਗਿੱਛ ਲਈ ਮੁਹੰਮਦ ਹਫੀਜ਼ ਨੂੰ ਝਿੜਕਿਆ ਸੀ।

.....................
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan all rounder Mohammad Hafeez wants to play in World T20 and then quit