ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC CWC 2019; IND vs PAK: ਹਾਰ ਤੋਂ ਬਾਅਦ ਬੋਲੇ ਸਰਫਰਾਜ- 90 ਦਾ ਦਹਾਕਾ ਸਾਡਾ ਸੀ, ਇਹ ਭਾਰਤ ਦਾ ਦੌਰ

ਪਾਕਿਸਤਾਨ ਤੇ ਕਪਤਾਨ ਸਰਫਰਾਜ ਅਹਿਮਦ ਨੇ ਇਸ ਗੱਲ ਨੂੰ ਮੰਨਿਆ ਹੈ ਕਿ 90 ਦੇ ਦਹਾਕੇ ਵਿੱਚ ਉਨ੍ਹਾਂ ਦੀ ਟੀਮ ਭਾਰਤ ਤੋਂ ਚੰਗੀ ਸੀ ਪਰ ਹੁਣ ਹਾਲਾਤ ਇਸ ਦੇ ਉਲਟ ਹਨ। ਭਾਰਤ ਤੋਂ ਵਿਸ਼ਵ ਕੱਪ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਪਾਕਿਸਤਾਨੀ ਕਪਤਾਨ ਉੱਤੇ ਪਾਕਿ ਮੀਡੀਆ ਨੇ ਬੇਆਰਾਮ ਸਵਾਲਾਂ ਦੀ ਝੜੀ ਲਗਾ ਦਿੱਤੀ।

 

ਇਹ ਪੁੱਛਣ 'ਤੇ ਕਿ ਕੀ ਇੰਨੇ ਸਾਲ ਵਿੱਚ ਭਾਰਤ-ਪਾਕਿਸਤਾਨ ਦੀ ਕੱਟੜ ਵਿਰੋਧਤਾ ਦਾ ਰੋਮਾਂਚ ਖ਼ਤਮ ਹੋ ਗਿਆ ਹੈ, ਸਰਫਰਾਜ਼ ਨੇ ਕਿਹਾ ਕਿ ਅਸੀਂ ਦਬਾਅ ਦਾ ਬਾਖੂਬੀ ਸਾਹਮਣਾ ਨਹੀਂ ਕਰ ਪਾ ਰਹੇ। ਇਸ ਤਰ੍ਹਾਂ ਦੇ ਮੈਚਾਂ ਵਿੱਚ ਦਬਾਅ ਦਾ ਸਾਹਮਣਾ ਕਰਨ ਵਾਲੀ ਟੀਮ ਜਿੱਤੇਦੀ ਹੈ।  ਪਾਕਿਸਤਾਨ ਦੀ ਟੀਮ 90 ਦੇ ਦਹਾਕੇ ਵਿੱਚ ਚੰਗੀ ਸੀ ਪਰ ਹੁਣ ਭਾਰਤੀ ਟੀਮ ਸਾਡੇ ਤੋਂ ਚੰਗੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਜਿੱਤ ਰਹੇ ਹਨ।


ਸਰਫਰਾਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੇ ਫ਼ੈਸਲੇ ਦਾ ਕੀਤਾ ਬਚਾਅ 


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਚ ਨਮ ਹੋਣ ਉੱਤੇ ਟਾਸ ਜਿੱਤ ਕੇ ਬੱਲੇਬਾਜ਼ੀ ਦੀ ਸਲਾਹ ਦਿੱਤੀ ਸੀ। ਪਰ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ।

 

ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਸਰਫਰਾਜ਼ ਨੇ ਕਿਹਾ ਕਿ ਤਿੰਨ ਵਿਭਾਗਾਂ ਵਿਚ ਅਸਫਲ ਰਹਿਣ ਕਾਰਨ ਉਨ੍ਹਾਂ ਦੀ ਟੀਮ ਮੈਚ ਹਾਰ ਗਈ ਅਤੇ ਇਸ ਵਿਚ ਟਾਸ ਜਿੱਤਣ ਦੀ ਕੋਈ ਭੂਮਿਕਾ ਨਹੀਂ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Captain Sarfraz Ahmed accepts Indian Cricket Team dominance and says we were better team in 90s now Indians are