ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ੍ਰੀਲੰਕਾ ਖ਼ਿਲਾਫ਼ ਇਸ ਮਹੀਨੇ ਦੇ ਅੰਤ ਵਿੱਚ ਲੜੀ ਕਿਸੇ ਨਿਰਪੱਖ ਸਥਾਨ ’ਤੇ ਨਹੀਂ ਖੇਡੀ ਜਾਏਗੀ।
ਸ੍ਰੀਲੰਕਾ ਦੀ ਪਾਕਿਸਤਾਨ ਯਾਤਰਾ ਪੂਰੀ ਤਰ੍ਹਾਂ ਤੈਅ ਹੋ ਗਈ ਸੀ, ਪਰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫਤਰ ਨੂੰ ਉਨ੍ਹਾਂ ਦੀ ਟੀਮ ‘ਤੇ ਸੰਭਾਵਿਤ ਅੱਤਵਾਦੀ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਨੇ ਕਿਹਾ ਕਿ ਉਸਨੂੰ ਪਾਕਿ ਦੌਰੇ ਲਈ ਆਪਣੀ ਯੋਜਨਾ ਦਾ ਮੁਲਾਂਕਣ ਕਰਨਗੇ।
ਕ੍ਰਿਕਟ ਪਾਕਿਸਤਾਨ ਡੌਟ ਕੌਮ ਦੇ ਅਨੁਸਾਰ ਪਾਕਿਸਤਾਨ ਇਸ ਸਥਿਤੀ 'ਤੇ ਪੂਰੀ ਨਜ਼ਰ ਰੱਖ ਰਿਹਾ ਹੈ, ਪਰ ਨਿਰਪੱਖ ਤਰੀਕੇ ਨਾਲ ਸੀਰੀਜ਼ ਦਾ ਆਯੋਜਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਾਲ 2009 ਵਿੱਚ ਸ਼੍ਰੀਲੰਕਾ ਦੀ ਟੀਮ ’ਤੇ ਪਾਕਿਸਤਾਨ ਚ ਹੀ ਬੰਦੂਕਧਾਰੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਉਸ ਸਮੇਂ ਤੋਂ ਵਿਦੇਸ਼ੀ ਟੀਮਾਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਝਿਜਕਦੀਆਂ ਹਨ।
ਰਿਪੋਰਟ ਦੇ ਅਨੁਸਾਰ, ਪੀਸੀਬੀ ਦਾ ਮੰਨਣਾ ਹੈ ਕਿ ਜੇਕਰ ਇਹ ਲੜੀ ਕਿਸੇ ਨਿਰਪੱਖ ਸਥਾਨ 'ਤੇ ਖੇਡੀ ਜਾਂਦੀ ਹੈ, ਤਾਂ ਉਨ੍ਹਾਂ ਦੀ ਪਾਕਿਸਤਾਨ ਚ ਅੰਤਰਰਾਸ਼ਟਰੀ ਕ੍ਰਿਕਟ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਖਤਰੇ ਚ ਪੈ ਜਾਵੇਗੀ। ਬੋਰਡ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਲਈ ਵਿਦੇਸ਼ੀ ਖਿਡਾਰੀਆਂ ਨੂੰ ਪਾਕਿਸਤਾਨ ਬੁਲਾਉਣਾ ਮੁਸ਼ਕਲ ਹੋ ਜਾਵੇਗਾ।
ਸ਼੍ਰੀਲੰਕਾ ਨੂੰ ਪਾਕਿਸਤਾਨ ਚ 27 ਸਤੰਬਰ ਤੋਂ 9 ਅਕਤੂਬਰ ਦਰਮਿਆਨ ਤਿੰਨ ਵਨਡੇ ਅਤੇ ਟੀ -20 ਮੈਚਾਂ ਦੀ ਲੜੀ ਖੇਡਣੀ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ 10 ਖਿਡਾਰੀਆਂ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
.