ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਕ੍ਰਿਕਟ ਬੋਰਡ ਟੈਸਟ, ODI ਅਤੇ T20 ਲਈ ਨਿਯੁਕਤ ਕਰੇਗਾ ਵੱਖਰੇ ਕਪਤਾਨ

ਪਾਕਿਸਤਾਨ ਦੇ ਵਿਸ਼ਵ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਪੀਸੀਬੀ ਕ੍ਰਿਕਟ ਕਮੇਟੀ ਦੀ ਇਸ ਮਹੀਨੇ ਦੇ ਆਖ਼ਰ ਵਿੱਚ ਬੈਠਕ ਹੋਵੇਗੀ। ਇਸ ਬੈਠਕ ਦੇ ਏਜੰਡੇ ਵਿੱਚ ਹਰੇਕ ਫਾਰਮੈਟ ਲਈ ਵੱਖ ਵੱਖ ਕਪਤਾਨ ਅਤੇ ਰਾਸ਼ਟਰੀ ਟੀਮ ਦੇ ਕੋਚ ਅਤੇ ਹੋਰ ਸਹਿਯੋਗੀ ਸਟਾਫ਼ ਦੀ ਮੰਗ ਵੀ ਸ਼ਾਮਲ ਹੈ।

 

ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਵੇਂ ਕਿ ਕ੍ਰਿਕਟ ਕਮੇਟੀ ਦੀ ਬੈਠਕ ਦੀ ਤਾਰੀਖ਼ ਨਹੀਂ ਦੱਸੀ ਹੈ ਪਰ ਸੂਤਰਾਂ ਅਨੁਸਾਰ 29 ਜੁਲਾਈ ਨੂੰ ਹੋ ਸਕਦੀ ਹੈ। ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਸਾਬਕਾ ਕਪਤਾਨ ਅਤੇ ਕਮੇਟੀ ਦੇ ਇੱਕ ਮੈਂਬਰ ਮਿਸਬਾਹ ਉਲ ਹੱਕ ਨਿੱਜੀ ਕਾਰਨਾਂ ਕਰਕੇ ਅਮਰੀਕੀ ਦੌਰੇ ਉੱਤੇ ਜਾ ਸਕਦੇ ਹਨ।

 

ਉਨ੍ਹਾਂ ਕਿਹਾ ਕਿ ਜੇ ਉਹ ਯਾਤਰਾ 'ਤੇ ਜਾਂਦੇ ਹਨ ਤਾਂ ਉਹ ਵੀਡੀਓ ਲਿੰਕ ਰਾਹੀਂ ਬੈਠਕ ਵਿੱਚ ਹਿੱਸਾ ਲੈਣਗੇ ਅਤੇ ਜੇ ਉਹ ਲਾਹੌਰ ਵਿੱਚ ਰਹੇ ਤਾਂ ਉਹ ਨਿੱਜੀ ਤੌਰ ਉੱਤੇ ਮੌਜੂਦ ਰਹਿਣਗੇ। ਕਮੇਟੀ ਦੇ ਹੋਰ ਮੈਂਬਰ ਸਾਬਕਾ ਕਪਤਾਨ ਵਸੀਮ ਅਕਰਮ ਅਤੇ ਸਾਬਕਾ ਟੀਮ ਕਪਤਾਨ ਓਰੋਜ਼ ਮੁਮਤਾਜ ਹਨ।

 

ਪੀਸੀਬੀ ਦੇ ਪ੍ਰਬੰਧ ਨਿਰਦੇਸ਼ਕ ਵਸੀਮ ਖ਼ਾਨ ਵਸੀਮ ਖ਼ਾਨ ਬੈਠਕ ਦੀ ਪ੍ਰਧਾਨਗੀ ਕਰਨਗੇ। ਪਾਕਿਸਤਾਨ ਵਿਸ਼ਵ ਕੱਪ ਵਿੱਚ ਪੰਜਵੇਂ ਸਥਾਨ 'ਤੇ ਸੀ ਅਤੇ ਟੀਮ ਦੀ ਮਾੜੀ ਕਾਰਗੁਜ਼ਾਰੀ ਮੀਟਿੰਗ ਦੇ ਏਜੰਡਾ ਦਾ ਮੁੱਖ ਵਿਸ਼ਾ ਹੋਵੇਗਾ।

 

ਇਹ ਪਤਾ ਲੱਗਿਆ ਹੈ ਕਿ ਮੁੱਖ ਕੋਚ ਮਿਕੀ ਆਰਥਰ ਨੇ ਪੀਸੀਬੀ ਮੁਖੀ ਅਹਿਸਾਨ ਮਨੀ ਅਤੇ ਵਸੀਮ ਖ਼ਾਨ ਨੇ ਲੰਡਨ ਵਿੱਚ ਇਕ ਬੈਠਕ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਕਾਰਜਕਾਲ ਵਧਾਇਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਅਹੁਦੇ ਲਈ ਨਵੀਂ ਅਰਜ਼ੀ ਦੇਣੀ ਪਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Cricket Board is considering different captains for every format issue can be raised in upcoming PCB meeting